ਸਜ਼ਾਯੋਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Punishable_ਸਜ਼ਾਯੋਗ: ਮਹਾਰਾਸ਼ਟਰ ਰਾਜ ਬਨਾਮ ਜਗਮੰਦਰ ਲਾਲ (ਏ ਆਈ ਆਰ 1966 ਐਸ ਸੀ 940) ਅਨੁਸਾਰ ਇਸ ਪਦ ਦਾ ਮਤਲਬ ਹੈ ‘ਸਜ਼ਾ ਦਿੱਤੇ ਜਾਣ ਦਾ ਭਾਗੀ’। ਸਜ਼ਾ ਦਿੱਤੇ ਜਾਣ ਦਾ ਭਾਗੀ ਦਾ ਮਤਲਬ ਸਿਰਫ਼ ਇਹ ਹੈ ਕਿ ਇਕ ਵਿਅਕਤੀ ਜਿਸ ਨੇ ਕਿਸੇ ਦੰਡਕ ਉਪਬੰਧ ਦੀ ਉਲੰਘਣਾ ਕੀਤੀ ਹੈ ਉਸ ਨੂੰ ਸਜ਼ਾ ਦੇਣੀ ਪਵੇਗੀ। ਇਸ ਤਰ੍ਹਾਂ  ਇਸ ਪਦ ਦੇ ਅਰਥ ਇਸ ਹੀ ਤਰ੍ਹਾਂ ਦੇ ਵਾਕੰਸ਼ ‘ਸਜ਼ਾ ਦਿੱਤੀ ਜਾਵੇਗੀ’ ਤੋਂ ਵਖਰੇ ਨਹੀਂ ਹਨ। ਦੋਹਾਂ ਸੂਰਤਾਂ ਵਿਚ ਸਜ਼ਾ ਦਿੱਤੀ ਜਾਣੀ ਅਵੱਸ਼ਕ ਹੈ। ਅਦਾਲਤ ਇਸ ਕੇਸ ਵਿਚ ਸਪਰੈਸ਼ਨ ਆਫ਼ ਇਮਮਾਰਲ ਟ੍ਰੈਫ਼ਿਕ ਇਨ ਵਿਮੈਨ ਐਂਡ ਗਰਲਜ਼ ਐਕਟ 1956 ਦੀ ਧਾਰਾ 3(1) ਵਿਚ ਆਉਂਦੇ ‘‘ਸਜ਼ਾ ਦਿੱਤੀ ਜਾਵੇਗੀ’’ ਵਾਕੰਸ਼ ਦਾ ਅਰਥ ਕਰ ਰਹੀ ਸੀ ਅਤੇ ਉਸ ਦੇ ਕਹਿਣ ਅਨੁਸਾਰ ‘ਇਸ ਪਦ ਦੇ ਅਰਥ ਇਸ ਤਰ੍ਹਾਂ ਕਢਣਾ ਅਸੰਭਵ ਹੈ ਕਿ ਇਸ ਉਪਬੰਧ ਦੀ ਉਲੰਘਣਾ ਕਰਨ ਬਾਰੇ ਦੰਡ ਹੁਕਮ ਦੀ ਪ੍ਰਕਿਰਤੀ ਤੈਅ ਕਰਨ ਦਾ ਵਿਵੇਕ ਅਦਾਲਤ ਨੂੰ ਦਿੱਤਾ ਗਿਆ ਹੈ। ਪਦ ‘ਸਜ਼ਾ ਦਿੱਤੀ ਜਾਵੇਗੀ’ ਦੀ ਵਰਤੋਂ ਕਰਕੇ ਵਿਧਾਨ ਮੰਡਲ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਪਰਾਧੀ ਦੰਡਕ ਨਤੀਜਿਆਂ ਤੋਂ ਬਚੇਗਾ ਨਹੀਂ।’’

       ਬੋਵੀਅਰ ਦੀ ਲਾ ਡਿਕਸ਼ਨਰੀ ਵਿਚ ਵੀ ਸ਼ਬਦ ‘‘ਸਜ਼ਾਯੋਗ’’ ਦੇ ਅਰਥ ‘ਸਜ਼ਾ ਦਿਤੇ ਜਾਣ ਦਾ ਭਾਗੀ’ ਕੀਤੇ ਗਏ ਹਨ।

       ਸੂਬੇ ਸਿੰਘ ਬਨਾਮ ਹਰਿਆਣਾ ਰਾਜ (ਏ ਆਈ ਆਰ 1988 ਐਸ ਸੀ 2235) ਵਿਚ ਵੀ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ‘ਸਜ਼ਾਯੋਗ’ ਸ਼ਬਦ ਨੂੰ ਸਾਧਾਰਨ ਤੌਰ ਤੇ ‘ਸਜ਼ਾ ਦਿੱਤੇ ਜਾਣ ਦਾ ਮੁਸਤਹਿਕ ਅਥਵਾ ਹਕਦਾਰ ’ ਜਾਂ ‘ਸਜ਼ਾ ਦਾ ਭਾਗੀ’ ਜਾਂ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ’’  ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਅਤੇ ਉਸ ਦਾ ਅਰਥ ਹੈ ਉਸਨੂੰ ਸਜ਼ਾ ਦਿੱਤੀ ਜਾ ਸਕੇਗੀ, ਨ ਕਿ ਉਸ ਨੂੰ ‘ਸਜ਼ਾ ਜ਼ਰੂਰ ਦਿੱਤੀ ਜਾਵੇ।’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.