ਸੰਨਿਆਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਨਿਆਸ [ਨਾਂਪੁ] ਘਰ-ਬਾਰ ਦਾ ਤਿਆਗ , ਵੈਰਾਗ਼; ਛੱਡਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਨਿਆਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਨਿਆਸ. ਸੰ. ਸੰਨ੍ਯਾਸ. ਸੰਗ੍ਯਾ—ਤ੍ਯਾਗ।1 ੨ ਸੰਨ੍ਯਾਸ ਆਸ਼੍ਰਮ. ਹਿੰਦੂਮਤ ਅਨੁਸਾਰ ਚੌਥਾ ਆਸ਼੍ਰਮ. “ਬੈਰਾਗ ਕਹਁ
ਸੰਨਿਆਸ.” (ਅਕਾਲ) ੩ ਸੰਨ੍ਯਾਸੀ ਦੀ ਥਾਂ ਭੀ ਸੰਨਿਆਸ ਸ਼ਬਦ ਵਰਤਿਆ ਹੈ. “ਜੋਗੀ ਜੰਗਮ ਅਰੁ ਸੰਨਿਆਸ.” (ਬਸੰ ਮ: ੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਨਿਆਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੰਨਿਆਸ (ਸੰ.। ਸੰਸਕ੍ਰਿਤ ਸੰਨ੍ਯਾਸ ੧. ਤਿਆਗ। ਯਥਾ-‘ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ’।
੨. ਹਿੰਦੁਆਂ ਦੇ ਚਾਰ ਆਸ਼੍ਰਮਾਂ ਵਿਚੋਂ ਚੌਥਾ। ੧. ਬ੍ਰਹਮ ਚਰਯ, ੨. ਗ੍ਰਿਹਸਥ , ੩. ਬਾਨਪ੍ਰਸਥ, ੪. ਸੰਨ੍ਯਾਸ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੰਨਿਆਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੰਨਿਆਸ–––ਬਾਨਪ੍ਰਸਥ ਤੋਂ ਬਾਅਦ ਉਮਰ ਦੇ ਚੌਥੇ ਭਾਗ ਵਿਚ 75ਵੇਂ ਵਰ੍ਹੇ ਤੋਂ ਪਿੱਛੋਂ ਸਭ ਕੁਝ ਛੱਡ ਕੇ ਸੰਨਿਆਸ ਗ੍ਰਹਿਣ ਕਰਨ ਦੀ ਵਿਵਸਥਾ ਹੈ। ਭੋਜਨ ਮੰਗਣ ਲਈ ਖਪਰਾ (ਖੱਪਰ) ਕੋਲ ਰਖਣਾ, ਬ੍ਰਿਛ ਦੇ ਤਣੇ ਅੰਦਰ ਰਹਿਣਾ, ਪੁਰਾਣੇ ਬਸਤਰ ਪਹਿਨਣਾ, ਇਕੱਲ ਵਿਚ ਪਾਠ ਪੂਜਾ ਕਰਨ ਅਤੇ ਸਰਬੱਤ ਨੂੰ ਸਮਾਨ ਭਾਵ ਵੇਖਣਾ, ਸੰਨਿਆਸੀ ਦੇ ਲੱਛਣ ਹਨ। ਉਹ ਵੈਰ, ਕ੍ਰੋਧ ਅਤੇ ਨਿੰਦਾ ਤੋਂ ਮੁਕਤ ਅਤੇ ਸੁਖ ਦੁਖ ਦੀ ਭਾਵਨਾ ਤੋਂ ਉੱਪਰ ਉਠ ਕੇ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਸਭ ਸੰਸਾਰੀ ਕਾਰਜਾਂ ਦਾ ਤਿਆਗ ਕਰ ਕੇ, ਸਰਬਤ ਦੇ ਭਲੇ ਦੀ ਕਾਮਨਾ ਕਰਦੇ ਅਤੇ ਗਿਆਨ ਮਾਰਗ ਤੇ ਚਲਦੇ ਹੋਏ ਸੰਨਿਆਸੀ ਪਰਮ ਪਦ ਨੂੰ ਪ੍ਰਾਪਤ ਕਰਦਾ ਹੈ।
ਸੰਤ ਸਾਹਿਤ ਅਤੇ ਗੁਰਬਾਣੀ ਵਿਚ ਆਸ਼ਰਮ ਵਿਵਸਥਾ ਨੂੰ ਮਾਨਤਾ ਪ੍ਰਦਾਨ ਨਹੀਂ ਕੀਤੀ ਗਈ ਸਗੋਂ ਸੱਚੇ ਗੁਰੂ ਨੂੰ ਮਿਲ ਕੇ ਅਤੇ ਸਾਧ ਸੰਗਤ ਵਿਚ ਜਾ ਕੇ ਪ੍ਰਭੂ ਦੇ ਨਾਮ ਦੀ ਆਰਾਧਨਾ ਵਿਚ ਲੀਨ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ :–
ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ
ਤਿਉ ਪਾਪੀ ਸੰਗਿ ਤਰੇ ਸਾਧਸੰਗਤੀ
ਗੁਰ ਸਤਿਗੁਰੂ ਗੁਰ ਸਾਧੋ ǁ
ਚਾਰਿ ਬਰਨ ਚਾਰਿ ਆਸ੍ਰਮ ਹੈ
ਕੋਈ ਮਿਲੈ ਗੁਰੂ ਗੁਰ ਨਾਨਕ
ਸੋ ਆਪਿ ਤਰੈ ਕੁਲ ਸਗਲ ਤਰਾਧੋ ǁ (ਪੰਨਾ 1297)
ਲੇਖਕ : ਮੇਜਰ ਮਹਿੰਦਰ ਨਾਥ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-23-17, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 463: ਹਿੰ. ਵਿ. ਕੋ 1 : 84; ਪੰ. ਸਾ ਸੰ. ਕੋ. –ਡਾ. ਜੱਗੀ
ਸੰਨਿਆਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੰਨਿਆਸ : ਇਸ ਦੇ ਅਰਥ ਤਿਆਗ ਜਾਂ ਵੈਰਾਗ ਤੋਂ ਹਨ। ਹਿੰਦੂ ਧਰਮ ਵਿਚ ਦਰਸਾਏ ਗਏ ਚਾਰ ਆਸ਼ਰਮਾਂ ਵਿਚੋਂ ਇਹ ਚੌਥਾ ਹੈ।
ਸੰਨਿਆਸ ਮਨੁੱਖ ਦੀ ਇਕ ਮਾਨਸਿਕ ਅਵਸਥਾ ਹੈ। ਉਹ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਇਸ ਮੰਤਵ ਲਈ ਉਹ ਸੁੱਖ ਸਾਧਨਾਂ ਦਾ ਸੰਗ੍ਰਹਿ ਕਰਦਾ ਤੁਰਿਆ ਜਾਂਦਾ ਹੈ ਪਰ ਇਸ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਵਿਸ਼ੇ ਵਾਸ਼ਨਾਵਾਂ ਦੀ ਤ੍ਰਿਸ਼ਨਾ ਵਧਦੀ ਹੀ ਜਾਂਦੀ ਹੈ। ਜੀਵਨ ਭਟਕਣ ਬਣ ਜਾਂਦਾ ਹੈ। ਗੁਰੂ ਦੀ ਮਿਹਰ ਨਾਲ ਜਦੋਂ ਵਿਅਕਤੀ ਨੂੰ ਅੰਦਰਲਾ ਗਿਆਨ ਪ੍ਰਾਪਤ ਹੁੰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਆਨੰਦ ਜਾਂ ਪਰਮ-ਆਨੰਦ ਦੀ ਪ੍ਰਾਪਤੀ ਤਿਆਗ ਰਾਹੀਂ ਹੀ ਹੋ ਸਕਦੀ ਹੈ। ਇਹੀ ਉਹ ਅਵਸਥਾ ਹੈ ਜਿਸ ਨੂੰ ਸੰਨਿਆਸ ਦਾ ਨਾਂ ਦਿੱਤਾ ਜਾਂਦਾ ਹੈ।
ਵੈਦਿਕ ਕਾਲ ਵਿਚ ਚਾਰ ਆਸ਼ਰਮ ਹੋਂਦ ਵਿਚ ਆ ਚੁੱਕੇ ਸਨ। ਮਨੂ ਨੇ ਵਿਅਕਤੀ ਦੀ ਉਮਰ 100 ਸਾਲ ਮੰਨ ਕੇ ਚਾਰ ਆਸ਼ਰਮਾਂ ਦਾ ਨਿਰਮਾਣ ਕੀਤਾ। 25 ਵਰ੍ਹਿਆਂ ਤਕ ਬ੍ਰਹਮਚਰਜ ਆਸ਼ਰਮ, 25 ਤੋਂ 50 ਤਕ ਗ੍ਰਿਹਸਥ ਆਸ਼ਰਮ, 50 ਤੋਂ 75 ਤਕ ਬਾਨਪ੍ਰਸਥ ਆਸ਼ਰਮ ਅਤੇ 75 ਤੋਂ 100 ਵਰ੍ਹਿਆਂ ਤਕ ਸੰਨਿਆਸ ਆਸ਼ਰਮ। ਆਮ ਤੌਰ ਤੇ ਪਹਿਲੇ ਤਿੰਨ ਆਸ਼ਰਮ ਲੰਘ ਕੇ ਚੌਥੇ ਆਸ਼ਰਮ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ ਪਰ ਵਿਸ਼ੇਸ਼ ਹਾਲਾਤ ਵਿਚ ਬ੍ਰਹਮਚਰਜ ਜਾਂ ਗ੍ਰਿਹਸਥ ਆਸ਼ਰਮ ਤੋਂ ਸਿੱਧੇ ਹੀ ਸੰਨਿਆਸ ਆਸ਼ਰਮ ਵਿਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਸਵਾਮੀ ਵਿਵੇਕਾਨੰਦ ਅਤੇ ਸਵਾਮੀ ਦਇਆਨੰਦ ਨੇ ਬ੍ਰਹਮਚਰਜ ਤੋਂ ਸਿੱਧੇ ਹੀ ਸੰਨਿਆਸ ਧਾਰਨ ਕਰ ਲਿਆ ਸੀ।
ਧਰਮ ਗ੍ਰੰਥਾਂ ਵਿਚ ਸੰਨਿਆਸ ਦੀ ਕਾਫ਼ੀ ਸ਼ਲਾਘਾ ਮਿਲਦੀ ਹੈ। ਤੈਤਰੀਯ-ਆਰਣਯਕ ਵਿਚ ਇਹ ਗੱਲ ਦਰਜ ਹੈ ਕਿ ਮੁਕਤੀ ਕਿਸੇ ਤਰ੍ਹਾਂ ਵੀ ਸੰਨਿਆਸ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ। ਕੱਠ ਉਪਨਿਸ਼ਦ, ਮੁੰਡਕ ਉਪਨਿਸ਼ਦ, ਈਸ਼ ਉਪਨਿਸ਼ਦ ਆਦਿ ਵਿਚ ਵੀ ਤਿਆਗ ਦੀ ਮਹੱਤਤਾ ਸਵੀਕਾਰ ਕਰਦਿਆਂ, ਸੰਨਿਆਸ ਉੱਪਰ ਜ਼ੋਰ ਦਿੱਤਾ ਗਿਆ ਹੈ। ਗਰੁੜ ਪੁਰਾਣ ਵਿਚ ਤਿਆਗ ਨੂੰ ਹੀ ਸੱਚਾ ਸੁੱਖ ਦੱਸਿਆ ਗਿਆ ਹੈ। ਸ੍ਰੀਮਦ ਭਗਵਤ ਗੀਤਾ ਵਿਚ ਵੀ ਸੰਨਿਆਸ ਯੋਗ ਦੀ ਮਹਿਮਾ ਦੱਸੀ ਗਈ ਹੈ।
ਸੰਨਿਆਸ ਤਿਆਗ ਦਾ ਮਾਰਗ ਹੈ। ਤੱਤ ਗਿਆਨੀਆਂ ਅਨੁਸਾਰ, ਤਿਆਗ ਦੁਆਰਾ ਹੀ ਹਉਮੈ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਅਵਿਦਿਆ ਨੂੰ ਦੂਰ ਕਰਨ ਲਈ ਵੀ ਇਹ ਇਕ ਵਧੀਆ ਸਾਧਨ ਹੈ। ਸੰਨਿਆਸ ਦਾ ਮਾਰਗ ਆਮ ਵਿਅਕਤੀਆਂ ਨੂੰ ਸੁਖਾਲਾ ਕਰਨ ਵਾਸਤੇ ਤੱਤ ਗਿਆਨੀਆਂ ਨੇ ਸੰਨਿਆਸ ਦੇ ਚਾਰ ਭਾਗ ਕੀਤੇ ਹਨ: ਕੁਟੀਛਕ, ਵਹੂਦਕ, ਹੰਸ ਅਤੇ ਪਰਮ-ਹੰਸ।
ਸੰਨਿਆਸੀ ਸੰਨਿਆਸ ਧਾਰਨ ਉਪਰੰਤ ਹਰ ਪ੍ਰਕਾਰ ਦੇ ਸੰਸਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਕੇਵਲ ਇਕ ਬਸਤਰ, ਡੰਡਾ ਤੇ ਖੱਪਰ ਆਪਣੇ ਕੋਲ ਰੱਖ ਸਕਦਾ ਹੈ। ਉਹ ਇਕ ਥਾਂ ਟਿਕ ਕੇ ਨਹੀਂ ਰਹਿੰਦਾ।
ਲੇਖਕ : ਮੇਜਰ ਮਹਿੰਦਰ ਨਾਥ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-08-03-34-34, ਹਵਾਲੇ/ਟਿੱਪਣੀਆਂ: ਹ. ਪੁ.––ਹਿੰ. ਵਿ. ਕੋ.:1
ਵਿਚਾਰ / ਸੁਝਾਅ
Please Login First