ਸੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਤ [ਵਿਸ਼ੇ] ਪੰਜ ਜਮ੍ਹਾ ਦੋ, 7


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਤ. ਦੇਖੋ, ਸਤ, ਸਤਿ ਅਤੇ ਸਤ੍ਯ। ੨ ਸਪ੍ਤ. ਸਾਤ। ੩ ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ—“ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ.” (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿ੄ਨਦੇਵ. ਦੇਖੋ, ਸੱਤਰਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤ, (ਸੰਸਕ੍ਰਿਤ : ਸਤੂ) / ਪੁਲਿੰਗ : ਛੇ ਅਰ ਅੱਠ ਦੇ ਵਿਚਾਲੇ ਦੀ ਗਿਣਤੀ

–ਸੱਤ ਅਸਮਾਨ, ਪੁਲਿੰਗ : ਮੁਸਲਮਾਨੀ ਮਤ ਅਨੁਸਾਰ ਅਕਾਸ਼ ਸੱਤ ਹਨ

–ਸੱਤ ਸਇਆ, ਵਿਸ਼ੇਸ਼ਣ  : ਸੱਤ, ਸੌ (ਤਾਰਾਂ) ਵਾਲਾ (ਕੱਪੜਾ), ਸੱਤ ਸੌ ਰੁਪਿਆ ਜਿਸ ਦਾ ਮੁੱਲ ਹੈ, ਜਿਸ ਵਿਚ ਸੱਤ ਸੌ ਰੁਪਏ ਹਨ।

–ਸੱਤਸਈ, ਇਸਤਰੀ ਲਿੰਗ : ਸੱਤ ਸੌ ਤਾਰਾਂ ਦੀ ਚੌੜਿਤਣ ਵਾਲਾ (ਕੱਪੜਾ), ਸੱਤ ਸੌ ਛੰਦਾਂ ਵਾਲੀ ਪੋਥੀ

–ਸੱਤ ਸਲਾਮਾਂ, ਅਖੌਤ : ਮੱਥਾ ਟੇਕਿਆ, ਦੂਰ ਹੀ ਭਲੇ

–ਸੱਤ ਸਮੁੰਦਰ, ਪੁਲਿੰਗ : ੧. ਬਹੈਰਾ ਕੁਲਜ਼ਮ, ਬਹੈਰਾ ਅਮਾਨ, ਬਹੈਰਾ ਅਰਬ, ਬਹੈਰਾ ਰੋਮ, ਬਹੈਰਾ ਅਖਜ਼ਰ, ਬਹੈਰਾ ਅਸਵਦ ਤੇ ਬਹੈਰਾ ਜ਼ੁਲਮਾਤ; ੨. ਦੁਨੀਆ ਦੇ ਸਾਰੇ ਵੱਡੇ ਸਮੁੰਦਰ

–ਸੱਤ ਸਮੁੰਦਰ ਪਾਰ, ਮੁਹਾਵਰਾ : ਬਹੁਤ ਦੂਰ

–ਸੱਤ ਗੁਣਾ, ਵਿਸ਼ੇਸ਼ਣ : ਸੱਤ ਨਾਲ ਗੁਣਿਆ ਹੋਇਆ, ਸੱਤ ਹਿੱਸੇ

–ਸੱਤ ਘੜੇ ਪਾਣੀ ਪੈ ਜਾਣਾ, ਮੁਹਾਵਰਾ : ਝੂਠੇ ਪੈਣਾ, ਸ਼ਰਮਿੰਦੇ ਹੋਣਾ, ਗੱਲ ਨਾ ਆਉਣਾ, ਬੋਲਣ ਜੋਗੇ ਨਾ ਰਹਿਣਾ

–ਸੱਤ ਤੇ ਵੀਹ ਖੈਰਾਂ ਹੋਣਾ, ਮੁਹਾਵਰਾ : ਹਰ ਤਰ੍ਹਾਂ ਨਾਲ ਸੁਰੱਖਿਅਤ ਹੋਣਾ, ਕਿਸੇ ਤਰ੍ਹਾਂ ਦੇ ਖਤਰੇ ਜਾਂ ਚਿੰਤਾ ਦੀ ਸੰਭਾਵਨਾ ਨਾ ਹੋਣਾ

–ਸੱਤ ਪੱਤਣਾਂ ਦਾ ਤਾਰੂ ਹੋਣਾ, ਮੁਹਾਵਰਾ : ਬਹੁਤ ਸਿਆਣਾ ਹੋਣਾ, ਤਜ਼ਰਬੇਕਾਰ ਅਤੇ ਹੁਸ਼ਿਆਰ ਹੋਣਾ, ਜੋ ਚਵ੍ਹੀ ਖੂੰਟੀਂ ਫਿਰਿਆ ਤੁਰਿਆ ਹੋਵੇ

–ਸੱਤ ਪੜਦਿਆਂ ’ਚ ਮੁਹਾਵਰਾ : ਜਿਥੋਂ ਉੱਘ ਸੁੱਘ ਨਾ ਨਿਕਲੇ, ਕਤਈ ਪਤਾ ਨਾ ਲੱਗ ਸਕਣ ਵਾਲੇ, ਮਹਿਫੂਜ਼, ਬੜਾ ਸਾਂਭ ਕੇ ਰੱਖਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 21899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-41, ਹਵਾਲੇ/ਟਿੱਪਣੀਆਂ:

ਸੱਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤ, (ਸੰਸਕ੍ਰਿਤ : ਸਤਯ) / ਪੁਲਿੰਗ :  ਸੱਚਾ ਧਰਮ, ਸੱਚ ਪਰਮੇਸ਼ਰ, ਪਰਮਾਤਮਾ, (ਲਾਗੂ ਕਿਰਿਆ : ਕਹਿਣਾ, ਬੋਲਣਾ) / ਵਿਸ਼ੇਸ਼ਣ : ਯਥਾਰਥ, ਠੀਕ, ਸਹੀ ਜਿਵੇਂ ਸਤਵਚਨ, ਅਵਯ : ਸੱਚੀ, ਸੱਚਮੁੱਚ

–ਸਤਸੰਗ; ਪੁਲਿੰਗ : ਸੱਚਾ ਮੇਲ, ਮਹਾਤਮਾ ਪੁਰਸ਼ ਨਾਲ ਗੋਸ਼ਟ ਜਾ ਬਚਨ ਬਿਲਾਸ, ਨੇਕਾਂ ਦੀ ਸੁਹਬਤ, ਸੰਤ ਸਭਾ ਵਿਚ ਜਾਣ ਆਉਣ

–ਸਤਸੰਗਤ, ਇਸਤਰੀ : ਸੱਚ ਦੀ ਪਰਾਪਤੀ ਵਾਲੇ ਗੁਰਮੁਖਾਂ ਨਾਲ ਮੇਲ ਗੇਲ, ਸਤ ਪੁਰਸ਼ਾਂ ਦਾ ਸਮਾਗਮ

–ਸਤਸੰਗੀ, ਵਿਸ਼ੇਸ਼ਣ / ਪੁਲਿੰਗ : ਸਤ ਸੰਗ ਕਰਨ ਵਾਲਾ

–ਸਤ ਸੰਗਣ, ਇਸਤਰੀ ਲਿੰਗ

ਸੱਤ ਸਰੂਪ, ਵਿਸ਼ੇਸ਼ਣ : ਸੱਚਾ ਹੈ ਜਿਸ ਦਾ ਸਰੂਪ ਜਾਂ ਹੋਂਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 21899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.