ਸੱਥ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥ (ਨਾਂ,ਇ) ਵਿਹਲੇ ਸਮੇਂ ਮਿਲ ਬੈਠਣ ਵਾਲੀ ਪਿੰਡ ਵਿੱਚ ਸਾਂਝੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੱਥ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥ [ਨਾਂਇ] ਪਿੰਡ ਆਦਿ ਦੀ ਉਹ ਥਾਂ ਜਿੱਥੇ ਲੋਕ ਮਿਲ਼ ਕੇ ਬੈਠਦੇ ਹਨ, ਪੰਚਾਇਤ ਦੇ ਬੈਠਣ ਦੀ ਥਾਂ; ਪੰਚਾਇਤ, ਪਰ੍ਹੇ, ਸਭਾ , ਮੀਟਿੰਗ, ਕਮੇਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਥ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਥ. ਦੇਖੋ, ਸਥ। ੨ ਵ੍ਯ—ਸਾਥ. ਸੰਗ. “ਕਹੀ ਕੱਥ ਤਿਹ ਸੱਥ.” (ਰਾਮਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਥ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੱਥ : ਇਹ ਕਿਸੇ ਪਿੰਡ ਦੀ ਉਹ ਸਾਂਝੀ ਥਾਂ ਹੈ ਜਿਥੇ ਲੋਕ ਵਿਹਲੇ ਵੇਲੇ, ਰਲ ਕੇ ਬੈਠਦੇ ਹਨ। ਪਿੰਡ ਦੀ ਪੰਚਾਇਤ ਵੀ ਕੋਈ ਨਿਰਣਾ ਕਰਨ ਵੇਲੇ ਸੱਥ ਵਿਚ ਹੀ ਜੁੜਦੀ ਹੈ। ਪਿੰਡਾਂ ਵਿਚ ਵਿਆਹ ਸ਼ਾਦੀਆਂ ਵੇਲੇ ਬਰਾਤ ਦਾ ਢੁਕਾਅ ਵੀ ਸੱਥ ਵਿਚ ਹੀ ਹੁੰਦਾ ਹੈ। ਸੱਥ ਨੂੰ ਪਿੰਡ ਦਾ ਰੰਗਮੰਚ ਵੀ ਮੰਨਿਆ ਜਾਂਦਾ ਹੈ ਜਿਥੇ ਪਿੰਡ ਦੀ ਆਤਮਾ ਕਦੇ ਸਵਾਂਗ ਧਾਰ ਕੇ ਅਤੇ ਕਦੇ ਨੰਗੇ ਪਿੰਡੇ ਵਿਚਰਦੀ ਹੈ। ਇਥੇ ਹੀ ਗੱਲਾਂ ਤੋਂ ਅਖਾਣ ਜਨਮ ਲੈਂਦੇ ਹਨ, ਭਾਵਾਂ ਵਿਚੋਂ ਗੀਤ ਨਿਸਰਦੇ ਹਨ ਅਤੇ ਹੱਡ-ਬੀਤੀਆਂ ਤੇ ਜੱਗ ਬੀਤੀਆਂ ਵਿਚੋਂ ਨਵੇਂ ਕਿੱਸੇ ਉਪਜਦੇ ਹਨ। ਪਿੰਡ ਵਿਚ ਖੇਡੇ ਜਾਂਦੇ ਸਾਰੇ ਜੀਵਨ ਨਾਟਕ ਦੀ ਸੂਤ੍ਰਧਾਰ ਸੱਥ ਹੀ ਹੈ। ਦੂਜੇ ਪਿੰਡਾਂ ਤੋਂ ਆਏ ਕਵੀਸ਼ਰ, ਨਕਲੀਏ, ਭੰਡ, ਰਾਸਧਾਰੀਏ ਅਤੇ ਢੱਡ ਸਾਰੰਗੀਏ ਆਦਿ ਸਭ ਸੱਥ ਵਿਚ ਵੀ ਕਾਵਿ-ਨਾਟ ਅਤੇ ਸੰਗੀਤ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਸਰਦੀਆਂ ਵਿਚ ਲੋਕ ਸੱਥ ਵਿਚ ਹੀ ਦੇਰ ਰਾਤ ਤਕ ਧੂਣੀ ਬਾਲ ਕੇ ਸੇਕਦੇ ਹਨ ਅਤੇ ਨਾਲ ਹੀ ਆਪਣੇ ਦੁਖ-ਸੁਖ ਸਾਂਝੇ ਕਰਦੇ ਹਨ।
ਅਜੋਕੇ ਦੌਰ ਵਿਚ ਸਮੇਂ ਦੀ ਘਾਟ ਅਤੇ ਮੀਡੀਏ ਦੇ ਪਾਸਾਰ ਕਾਰਨ ਸੱਥ ਦਾ ਉਪਰੋਕਤ ਰੂਪ ਲੋਪ ਹੁੰਦਾ ਜਾ ਰਿਹਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-14-01-36-42, ਹਵਾਲੇ/ਟਿੱਪਣੀਆਂ: ਹ. ਪੁ.––ਪੰ.-ਰੰਧਾਵਾ, ਪੰ. ਲੋ. ਵਿ. ਕੋ.2
ਸੱਥ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਥ, ਇਸਤਰੀ ਲਿੰਗ :੧. ਪਿੰਡ ਜਾਂ ਨਗਰ ਵਿਚ ਉਹ ਥਾਂ ਜਿੱਥੇ ਲੋਕ ਮਿਲ ਕੇ ਬੈਠਣ, ਪੰਚਾਇਤ ਦੇ ਬੈਠਣ ਦੀ ਜਗ੍ਹਾ; ੨. ਉਹ ਥਾਂ ਜਿੱਥੇ ਪਸ਼ੂ ਸਵੇਰ ਵੇਲੇ ਕੱਠੇ ਹੁੰਦੇ ਹਨ; ੩. ਪਰ੍ਹੇ, ਪੰਚਾਇਤ, ਸਭਾ, ਜਿਰਗਾ, ਮੀਟਿੰਗ, ਕਮੇਟੀ (ਲਾਗੂ ਕਿਰਿਆ : ਹੋਣਾ, ਕਰਨਾ, ਬੈਠਣਾ, ਲੱਗਣਾ)
–ਸੱਥ ਕਰਨਾ, ਮੁਹਾਵਰਾ : ਭਾਈਚਾਰਾ ਕੱਠਾ ਕਰਨਾ, ਕਿਸੇ ਮਾਮਲੇ ਦੀ ਵਿਚਾਰ ਲਈ ਸਿਰਕੱਢ ਬੰਦਿਆਂ ਨੂੰ ਇਕ ਥਾਂ ਬੁਲਾਉਣਾ, ਕੱਠ ਕਰਨਾ, ਕੱਠ ਬੁਲਾਉਣਾ
–ਸੱਥ ਪਾਉਣਾ, ਮੁਹਾਵਰਾ : ਪੰਚੈਤ ਕੋਲ ਨਿਆਉਂ ਕਰਾਉਣ ਜਾਣਾ, ਝਗੜੇ ਨੂੰ ਫੈਸਲੇ ਲਈ ਪੰਚਾਇਤ ਵਿਚ ਲੈ ਜਾਣਾ
–ਸੱਥ ਬੈਠਣਾ, ਮੁਹਾਵਰਾ : ਫੈਸਲੇ ਲਈ ਪੰਚਾਂ ਦਾ ਜੁੜਨਾ
–ਸੱਥ ਲੱਗਣਾ, ਮੁਹਾਵਰਾ : ਬਹੁਤ ਸਾਰਾ ਕੱਠ ਬਣਿਆ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-47-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First