ਹਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰ 1 [ਵਿਸ਼ੇ] ਹਰ ਇੱਕ, ਹਰੇਕ, ਕੁਲ, ਹਰ ਕੋਈ 2 [ਨਾਂਪੁ] ਇੱਕ ਅਗੇਤਰ ਜਿਵੇਂ ਹਰਮਨ ਪਿਆਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰ. ਵਿ—ਹਰਾ. ਹਰਿਤ. “ਜੈਸੇ ਬਨ ਹਰ ਪਾਤ.” (ਸਾਰ ਕਬੀਰ) “ਬਨ ਹਰ ਪਾਤ ਰੇ.” (ਧਨਾ ਮ: ੫) ੨ ਸੰ. ਸੰਗ੍ਯਾ—ਰੁਦ੍ਰ. ਸ਼ਿਵ. “ਕਮਲਾਸਨ ਧ੍ਯਾਵਤ ਜਾਹਿ ਭਜੇ ਹਰ.” (ਗੁਪ੍ਰਸੂ) ੩ ਅਗਨਿ। ੪ ਕਾਲ । ੫ ਗਧਾ. ਗਰਦਭ। ੬ ਵਿ—ਹਰਣ ਕਰਤਾ. ਲੈ ਜਾਣ ਵਾਲਾ. ਨਾਸ਼ ਕਰਤਾ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ—ਘਨਹਰ, ਪਸ਼੍ਯਤੋਹਰ, ਰੋਗਹਰ ਆਦਿਕ। ੭ ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. “ਹਰ ਬਾਹਤ ਇਕ ਪੁਰਖ ਨਿਹਾਰਾ.” (ਦੱਤਾਵ) ੮ ਇੱਕ ਰਾਜਪੂਤ ਜਾਤਿ, ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ “ਹਰਾਵਲੀ” ਸ਼ਬਦ ਬਣਿਆ ਹੈ. ਦੇਖੋ, ਹਰਾਵਲੀ। ੯ ਫ਼ਾ.  ਵ੍ਯ—ਕੁੱਲ. ਪ੍ਰਤਿ. ਹਰ ਇੱਕ. “ਹਰਦਿਨੁ ਹਰਿ ਸਿਮਰਨੁ ਮੇਰੇ ਭਾਈ.” (ਗਉ ਮ: ੫) “ਬੰਦੇ ਖੋਜੁ ਦਿਲ ਹਰਰੋਜ.” (ਤਿਲੰ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰ (ਸੰ.। ਸੰਸਕ੍ਰਿਤ) ੧. ਪਰਮੇਸ਼ਰ। ਦੇਖੋ , ‘ਹਰਿ’

੨. (ਸੰ.। ਸੰਪ੍ਰਦਾ) ਚੰਦਨ

ਦੇਖੋ, ‘ਹਿਰਡ ਪਲਾਸ’

੩. (ਫ਼ਾਰਸੀ ਹਰ) ਕੋਈ , ਸਭ , ਪ੍ਰਤਿ। ਯਥਾ-‘ਬੰਦੇ ਖੋਜੁ ਦਿਲ ਹਰ ਰੋਜ ’ ਪ੍ਰਤਿ ਦਿਨ ਆਪਣੇ ਦਿਲ ਨੂੰ ਖੋਜ ਹੇ ਬੰਦੇ!


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰ, (ਲਹਿੰਦੀ) / ਇਸਤਰੀ ਲਿੰਗ : ਹੇਜ, ਮਾਂ ਨੂੰ ਆਪਣੇ ਤੋਂ ਵਿਛੜੇ ਬੱਚੇ ਦੀ ਖਿੱਚ ਜਾਂ ਗ਼ਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-11-54-27, ਹਵਾਲੇ/ਟਿੱਪਣੀਆਂ:

ਹਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰ, (ਫ਼ਾਰਸੀ) / ਪੜਨਾਂਵ : ਕਈਆਂ (ਚੀਜ਼ਾਂ ਜਾਂ ਆਦਮੀਆਂ) ਵਿਚੋਂ ਇੱਕ, ਸਭ ਕੋਈ, ਹਰ ਕੋਈ, ਹਰ ਇੱਕ, ਹਰੇਕ

–ਹਰ ਇੱਕ, ਪੜਨਾਂਵ : ਹਰ ਸ਼ਖਸ, ਹਰ ਚੀਜ਼, ਸਭ, ਸਭ ਦੇ ਸਭ

–ਹਰ ਹਾਲ ਵਿਚ, ਕਿਰਿਆ ਵਿਸ਼ੇਸ਼ਣ : ਚਾਹੇ ਕੁਝ ਹੋਵੇ, ਕੁਝ ਵੀ ਹੋਵੇ, ਹਰ ਸੂਰਤ ਵਿੱਚ, ਜਿਸ ਤਰ੍ਹਾਂ ਵੀ ਹੋ ਸਕਿਆ, ਜ਼ਰੂਰ

–ਹਰ ਹੀਲੇ, ਕਿਰਿਆ ਵਿਸ਼ੇਸ਼ਣ : ਲੱਗਦੀ ਵਾਹੇ, ਹਰ ਤਰ੍ਹਾਂ, ਲੱਗਦੇ ਚਾਰੇ

–ਹਰ ਕਿਸੇ ਕੋਲੋਂ, ਕਿਰਿਆ ਵਿਸ਼ੇਸ਼ਣ : ਸਭਨਾਂ ਪਾਸੋਂ, ਹਰ ਇੱਕ ਤੋਂ

–ਹਰ ਕੋਈ, ਪੜਨਾਂਵ : ਹਰ ਇੱਕ ਸ਼ਖ਼ਸ, ਸਾਰੇ ਲੋਕ

–ਹਰ ਗੱਲੇ, ਕਿਰਿਆ ਵਿਸ਼ੇਸ਼ਣ : ੧. ਹਰ ਗੱਲ ਵਿੱਚ, ਗੱਲੇ ਗੱਲੇ (–ਟੋਕਣਾ); ੨. ਸਭ ਤਰ੍ਹਾਂ (–ਰਾਜੀ)

–ਹਰ ਘੜੀ, ਕਿਰਿਆ ਵਿਸ਼ੇਸ਼ਣ : ਘੜੀ ਘੜੀ, ਘੜੀ ਮੁੜੀ, ਮੁੜ ਘਿੜ ਕੇ ਨਿੱਤ, ਹਰ ਵੇਲੇ

–ਹਰ ਜਗ੍ਹਾ, ਕਿਰਿਆ ਵਿਸ਼ੇਸ਼ਣ : ਥਾਂ ਥਾਂ, ਸਭ ਥਾਂ, ਹਰ ਮੌਕੇ ’ਤੇ

–ਹਰ ਤਰ੍ਹਾਂ, ਕਿਰਿਆ ਵਿਸ਼ੇਸ਼ਣ : ਜਿੱਕੁਰ ਹੋ ਸਕੇ, ਕਿਸੇ ਢੰਗ ਨਾਲ, ਹਰ ਗੱਲੇ

–ਹਰ ਦਮ, ਕਿਰਿਆ ਵਿਸ਼ੇਸ਼ਣ : ਸਦਾ, ਹਮੇਸ਼, ਨਿੱਤ

–ਹਰ ਪਲ, ਕਿਰਿਆ ਵਿਸ਼ੇਸ਼ਣ : ਹਰ ਵੇਲੇ

–ਹਰ ਪਾਸੇ, ਕਿਰਿਆ ਵਿਸ਼ੇਸ਼ਣ : ਚੌਫੇਰੇ, ਸਭਨੀਂ ਬੰਨੀਂ, ਕੋਈ ਪਾਸਾ ਨਾ ਛੱਡ ਕੇ

–ਹਰਬਰ੍ਹਿਆਈ, ਵਿਸ਼ੇਸ਼ਣ : ਹਰਵਰ੍ਹਿਆਈ

–ਹਰਬਾਰ, ਹਰਬਾਰੀ, ਕਿਰਿਆ ਵਿਸ਼ੇਸ਼ਣ : ਹਰਵਾਰ, ਹਰਵਾਰੀ

–ਹਰ ਸਮਾਲੇ ਧਨੀਆ ਮੁਹਰੇ, ਅਖੌਤ : ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ

–ਹਰ ਮਸਾਲੇ ਪਿੱਪਲਾ ਮੂਲ, ਵਿਸ਼ੇਸ਼ਣ  / ਅਖੌਤ : ਹਰ ਕੰਮ ਨੂੰ ਕਰਨ ਦੀ ਯੋਗਤਾ ਵਾਲਾ, ਸਭ ਕੰਮਾਂ ਨੂੰ ਹੱਥ ਪਾਉਣ ਵਾਲਾ, ਸਭ ਕੰਮਾਂ ਵਿੱਚ ਮੌਜੂਦ ਜਾਂ ਅਗੇ ਅਗੇ ਰਹਿਣ ਵਾਲਾ (ਆਦਮੀ), ਹਰ ਮਮਾਲੇ ਧਨੀਆਂ ਮੁਹਰੇ

–ਹਰ ਰੋਜ਼, ਕਿਰਿਆ ਵਿਸ਼ੇਸ਼ਣ : ਰੋਜ਼, ‘ਸਭ ਦਿਨ’ ਹੜੇਸ਼ਾਂ, ਬਿਨਾਗਾ, ਸਦਾ

–ਹਰਵਿਰ੍ਹਆਈ, ਵਿਸ਼ੇਸ਼ਣ : ਸਾਲ ਦੇ ਸਾਲ ਸੂ ਪੈਣ ਵਾਲੀ (ਗਾਂ ਜਾਂ ਮਹਿੰ), ਸੂਏ ਦਾ ਨਾਗਾ ਨਾ ਪਾਉਣ ਵਾਲੀ

–ਹਰ ਵਾਰ, ਕਿਰਿਆ ਵਿਸ਼ੇਸ਼ਣ : ਹਰ ਦਫ਼ਾ, ਸਦਾ

–ਹਰ ਵਾਰੀ, ਕਿਰਿਆ ਵਿਸ਼ੇਸ਼ਣ : ਹਰ ਦਫ਼ਾ, ਨਿੱਤ, ਸਦਾ, ਹਰ ਵਕਤ, ਬਾਰ ਬਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-11-54-38, ਹਵਾਲੇ/ਟਿੱਪਣੀਆਂ:

ਹਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰ, (ਫ਼ਾਰਸੀ) / ਵਿਸ਼ੇਸ਼ਣ : ਹਰ ਇੱਕ, ਕੁੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-04-08-26, ਹਵਾਲੇ/ਟਿੱਪਣੀਆਂ:

ਹਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰ, ਸੰਸਕ੍ਰਿਤ / ਪਿਛੇਤਰ : ੧. ਖੋਹਣ ਵਾਲਾ, ਨਸਾ ਲੈ ਜਾਣ ਵਾਲਾ; ੨. ਦੂਰ ਕਰਨ ਵਾਲਾ, ਖੁਰਾ ਖੋਜ ਮਿਟਾਉਣ ਵਾਲਾ; ੩. (ਸਮਾਸਾਂ ਵਿੱਚ) ਨਾਸ ਕਰਨ ਵਾਲਾ ਜਾਂ ਮਾਰਨ ਵਾਲਾ, (ਪੁਲਿੰਗ) : ੪. ਸ਼ਿਵ, ਮਹਾਂਦੇਵ, ਵਾਹਿਗੁਰੂ, ਰੱਬ, ਪਰਮੇਸ਼ਰ; ੫. (ਹਿਸਾਬ) : ਉਹ ਸੰਖਿਆ ਜਿਸ ਨਾਲ ਕੋਈ ਦੂਜੀ ਸੰਖਿਆ ਵੰਡੀ ਜਾਏ, ਬਟਿਆਂ ਜਾਂ ਭਿੰਨਾਂ ਵਿੱਚ ਹੇਠਲੀ ਸੰਖਿਆ

–ਹਰ ਹਰ ਕਰਨਾ, ਮੁਹਾਵਰਾ : ੧. ਮਹਾਂਦੇਵ ਦਾ ਨਾਂ ਜਪਣਾ, ਵਾਹਿਗੁਰੂ ਨੂੰ ਧਿਆਉਣਾ; ੨. ਡਰਨਾ, ਡਰ ਨਾਲ ਕੰਬਣਾ

–ਹਰ ਹਰ ਮਹਾਂਦੇਵ, ਪੁਲਿੰਗ : ਹਿੰਦੂਆਂ ਦਾ ਇੱਕ ਜੈਕਾਰਾ, ਜੈ ਮਹਾਂਦੇਵ

–ਹਰ ਕੀ ਪੌੜੀ, ਇਸਤਰੀ ਲਿੰਗ : ਹਰਦੁਆਰ ਗੰਗਾ ਘਾਟ ਦੀਆਂ ਪੌੜੀਆਂ ਜੋ ਬ੍ਰਹਮ ਕੁੰਡ ਪਾਸ ਹਨ, ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਜੋ ਦੁਖ ਭੰਜਣੀ ਅਰ ਅਠ ਸਠ ਤੀਰਥ ਨੂੰ ਸਾਮ੍ਹਣੀਆਂ ਹਨ ਤੇ ਜਿਥੋਂ ਹਰ ਕੋਈ ਜਾਤਰੀ ਚਰਨਾਮ੍ਰਿਤ ਲੈਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-04-11-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.