ਹਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾ (ਨਾਂ,ਪੁ) ਪਸ਼ੂਆਂ ਦੇ ਚਾਰੇ ਵਜੋਂ ਵੱਢ੍ਹ ਕੇ ਲਿਆਦੇ ਹਰੇ ਪੱਠੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾ [ਨਾਂਪੁ] ਇੱਕ ਰੰਗ [ਵਿਸ਼ੇ] ਸਾਵਾ , ਸਬਜ਼; ਸੁਖੀ, ਸਿਹਤਮੰਦ, ਖ਼ੁਸ਼ਹਾਲ [ਨਾਂਪੁ] ਚਾਰਾ , ਹਰੇ ਪੱਠੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਰਾ. ਵਿ—ਹਰਿਤ. ਸਬਜ਼. ਸਾਵਾ. “ਸਗਲਾ ਬਨੁ ਹਰਾ.” (ਬਿਲਾ ਛੰਤ ਮ: ੪) ੨ ਵਾਲਾ. ਵਾਨ. ਹਾਰ. “ਸਿਧ ਸਮਾਧਿਹਰਾ.” (ਸਵੈਯੇ ਮ: ੩ ਕੇ) ੩ ਹਰਣ ਕੀਤਾ. ਮਿਟਾਇਆ. ਦੇਖੋ, ਹ੍ਰੀ ਧਾ. “ਸਗਲ ਸਹਸਾ ਦੁਖੁ ਹਰਾ.” (ਬਿਲਾ ਛੰਤ ਮ: ੫) ੪ ਸੰਗ੍ਯਾ—ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. “ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ.” (ਮਾਰੂ ਸੋਲਹੇ ਮ: ੫) ੫ ਅ਼ .ਹੁਰਾ. ਸੰਗ੍ਯਾ—ਯੋਗ੍ਯਤਾ. ਲਿਆਕ਼ਤ। ੬ ਡਿੰਗ. ਪੋਤ੍ਰਾ. ਪੌਤ੍ਰ। ੭ ਨਿਹੰਗ ਸਿੰਘ ਸੁੱਕੇ (ਖੁਸ਼ਕ) ਲਈ ਹਰਾ ਸ਼ਬਦ ਵਰਤਦੇ ਹਨ, ਜਿਵੇਂ—ਕੇਸ ਹਰੇ ਕਰ ਲਓ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਰਾ (ਸੰ.। ਸੰਸਕ੍ਰਿਤ ਹਾਰਿਣ=ਮ੍ਰਿਤ ਦਾ। ਪੰਜਾਬੀ-ਹਰਣ+ਦਾ-ਦਾ ਸੰਖੇਪ) ੧. ਹਰਨ ਦਾ ਚਮੜਾ, ਮ੍ਰਿਗਾਣ। ਯਥਾ-‘ਕੁਸਮ ਪਾਟੁ ਘਿਉ ਪਾਕੁ ਹਰਾ’।
੨. (ਗੁ.। ਸੰਸਕ੍ਰਿਤ ਹਰਿਤ=ਸਾਵਾ) ਸੱਜਰਾ, ਤਾਜ਼ਾ।
੩. (ਕ੍ਰਿ.। ਸੰਸਕ੍ਰਿਤ ਹ੍ਰੀ। ਪੰਜਾਬੀ ਹਰਨਾ) ੧. ਦੂਰ ਕੀਤਾ।
੨. ਦੂਰ ਹੋ ਗਿਆ। ਯਥਾ-‘ਸਗਲ ਸਹਸਾ ਦੁਖੁ ਹਰਾ’ ਸਾਰੇ ਸੰਸੇ ਅਤੇ ਦੁਖ ਦੂਰ ਹੋ ਗਏ।
੪. ਵਾਲਾ। ਦੇਖੋ, ‘ਸਮਾਧਿਹਰਾ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਰਾ, (ਸੰਸਕ੍ਰਿਤ : ਹਰਿਤ) / ਵਿਸ਼ੇਸ਼ਣ : ੧. ਸਾਵਾ, ਸਬਜ਼; ੨. ਘਾਹ ਪੱਤੀ ਆਦਿ ਦੇ ਰੰਗ ਦਾ; ੩. ਸਰਸਬਜ਼, ਸਰਵਾ; ੪. ਖੁਸ਼ਹਾਲ, ਸੁਖੀ; ੫. ਪੁਲਿੰਗ : ਚਾਰਾ, ਹਰੇ ਪੱਠੇ
–ਮੂੰਹ ਹਰਾ ਹੋਣਾ, ਮੁਹਾਵਰਾ : ੧. ਸਿਹਤ ਹੱਛੀ ਹੋਣਾ, ਲਿੱਸਪੁਣਾ ਹਟ ਜਾਣਾ; ੨. ਖਾਣ ਨੂੰ ਕੁਝ ਮਿਲ ਜਾਣਾ
–ਮੂੰਹ ਹਰਾ ਕਰਾਉਣਾ, ਮੁਹਾਵਰਾ : ਕੋਈ ਚੰਗੀ ਚੀਜ਼ ਖਵਾਉਣਾ
–ਹਰਾਜਾਲਾ, ਪੁਲਿੰਗ : ਕਾਈ, (ਸਰੀਰਕ ਵਿਗਿਆਨ) : ਸਮੁੰਦਰ ਦੀ ਕਾਈ, ਜੋ ਪਾਣੀ ਦੇ ਤਾਲਾਬਾਂ ਅਤੇ ਛੱਪੜਾਂ ਆਦਿ ਵਿੱਚ ਵੀ ਆਮ ਹੁੰਦੀ ਹੈ
–ਹਰਾ ਭਰਾ, ਵਿਸ਼ੇਸ਼ਣ : ੧. ਸਰਸਬਜ਼, ਸਰਵਾ, ਹਰਿਆਵਲ ਵਾਲਾ, ਜੋ ਮੁਰਝਾਇਆ ਨਾ ਹੋਵੇ; ੨. ਸੁਖੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-12-36-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First