ਹਰਾਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾਮੀ (ਵਿ,ਨਾਂ,ਪੁ) ਵਰਜਿਤ ਸੰਬੰਧਾਂ ਦੇ ਦੁਰਾਚਾਰ ਤੋਂ ਪੈਦਾ ਹੋਇਆ ਬੱਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਰਾਮੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਾਮੀ [ਵਿਸ਼ੇ] ਹਰਾਮ ਦਾ, ਹਰਾਮ ਨਾਲ਼ ਸੰਬੰਧਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰਾਮੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਮੀ ਵਿ—ਹ਼ਰਾਮਜ਼ਾਦਹ। ੨ ਹਰਾਮਖ਼ੋਰ। ੩ ਨਿੰਦਿਤ ਕਰਮ ਕਰਨ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਾਮੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bastard_ਹਰਾਮੀ: ਨਾਜਾਇਜ਼ ਬੱਚਾ ਅਰਥਾਤ ਅਜਿਹਾ ਬੱਚਾ ਜੋ ਆਪੋ ਵਿਚ ਵਿਆਹੇ ਮਾਪਿਆਂ ਦੀ ਔਲਾਦ ਨ ਹੋਵੇ। ਅਜਿਹੇ ਬੱਚੇ ਦੇ ਜਨਮ ਉਪਰੰਤ ਉਸ ਦੇ ਮਾਪਿਆਂ ਦਾ ਆਪੋ ਵਿਚ ਵਿਆਹ ਹੋ ਜਾਣ ਨਾਲ ਬੱਚਾ ਜਾਇਜ਼ ਨਹੀਂ ਹੋ ਜਾਂਦਾ। ਪਰ ਜੇ ਉਸ ਦੇ ਜਨਮ ਤੋਂ ਪਹਿਲਾਂ ਉਸ ਦੇ ਮਾਂ ਬਾਪ ਆਪੋ ਵਿਚ ਵਿਆਹ ਕਰਵਾ ਲੈਣ ਤਾਂ ਉਹ ਬੱਚਾ ਜਾਇਜ਼ ਸਮਝਿਆ ਜਾਂਦਾ ਹੈ।

       ਵਾਰਟਨ ਦੀ ਲਾ ਲੈਕਸੀਕਨ ਅਨੁਸਾਰ ਉਪ-ਪਤਨੀ ਦਾ ਪੁੱਤਰ ਹਰਾਮੀ ਕਹਾਉਂਦਾ ਹੈ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 112 ਵਿਚ ਉਪਬੰਧ ਕੀਤਾ ਗਿਆ ਹੈ ਕਿ ਜੇ ਬੱਚੇ ਦਾ ਜਨਮ ਉਸ ਦੀ ਮਾਤਾ ਅਤੇ ਕਿਸੇ ਮਰਦ ਵਿਚਕਾਰ ਜਾਇਜ਼ ਵਿਆਹ ਦੀ ਕਾਇਮੀ ਦੇ ਦੌਰਾਨ ਹੋਇਆ ਹੋਵੇ ਤਾਂ ਇਹ ਇਸ ਗੱਲ ਦਾ ਨਿਰਣੇਈ ਸਬੂਤ ਹੋਵੇਗਾ ਕਿ ਉਹ ਉਸ ਦੰਪਤੀ ਦਾ ਜਾਇਜ਼ ਬੱਚਾ ਹੈ। ਇਸੇ ਤਰ੍ਹਾਂ ਜੇ ਕੋਈ ਬੱਚਾ ਕਿਸੇ ਵਿਆਹ ਦੇ ਟੁੱਟਣ ਉਪਰੰਤ ਦੋ ਸੌ ਅਸੀ ਦਿਨਾਂ ਦੇ ਅੰਦਰ ਜੰਮਿਆਂ ਹੋਵੇ ਅਤੇ ਉਸ ਦੀ ਮਾਂ ਵਿਆਹ ਦੇ ਤੁੜਾਉ ਉਪਰੰਤ ਅਣਵਿਆਹੀ ਰਹੀ ਹੋਵੇ ਤਾਂ ਇਹ ਉਸ ਦੇ ਜਾਇਜ਼ ਸੰਤਾਨ ਹੋਣ ਦਾ ਨਿਰਣੇਈ ਸਬੂਤ ਹੋਵੇਗਾ। ਪਰ ਉਪਰੋਕਤ ਦੋਹਾਂ ਸੂਰਤਾਂ ਵਿਚ ਜੇ ਇਹ ਵਿਖਾ ਦਿੱਤਾ ਜਾਵੇ ਕਿ ਜਦ ਕੁਦਰਤੀ ਅਨੁਕ੍ਰਮ ਵਿਚ ਉਹ ਬੱਚਾ ਗਰਭ ਵਿਚ ਆ ਸਕਦਾ ਸੀ ਉਦੋਂ ਵਿਆਹ ਦੀਆਂ ਦੋਹਾਂ ਧਿਰਾਂ ਦੀ ਅਜਿਹੇ ਸਮੇਂ ਇਕ ਦੂਜੇ ਪ੍ਰਤੀ ਪਹੁੰਚ ਨਹੀਂ ਸੀ ਤਾਂ ਉਸ ਬੱਚੇ ਦੇ ਜਾਇਜ਼ ਸੰਤਾਨ ਹੋਣ ਬਾਰੇ ਉਹ ਸਬੂਤ ਨਿਰਣੇਈ ਨਹੀਂ ਹੋਵੇਗਾ।

       ਮਾਂ ਆਪਣੇ ਬੱਚੇ ਨੂੰ ਹਰਾਮੀ ਕਰਾਰ ਦਿਵਾਉਣ ਲਈ ਸ਼ਹਾਦਤ ਨਹੀਂ ਦੇ ਸਕਦੀ। ਇਸਲਾਮੀ ਕਾਨੂੰਨ ਅਨੁਸਾਰ ਹਰਾਮੀ ਬੱਚਾ ਆਪਣੀ ਮਾਂ ਦੀ ਜਾਇਦਾਦ ਵਿਚੋਂ ਹਿੱਸਾ ਲੈ ਸਕਦਾ ਹੈ। ਇਸੇ ਤਰ੍ਹਾਂ ਹਿੰਦੂ ਕਾਨੂੰਨ ਵਿਚ ਉੱਤਰ ਅਧਿਕਾਰ ਦੇ ਪ੍ਰਯੋਜਨਾਂ ਲਈ ਨਾਜਾਇਜ਼ ਬੱਚੇ ਮਾਂ ਨਾਲ ਅਤੇ ਆਪੋ ਵਿਚ ਇਕ ਦੂਜੇ ਨਾਲ ਸਬੰਧਤ ਮੰਨੇ ਜਾਂਦੇ ਹਨ। ਪਿੱਛਲਗ ਆਪਣੇ ਪਹਿਲੇ ਅਤੇ ਸਕੇ ਬਾਪ ਦਾ ਜਾਇਜ਼ ਪੁੱਤਰ ਹੁੰਦਾ ਹੈ। ਜਦ ਉਸ ਦੀ ਮਾਂ ਵਿਧਵਾ ਹੋਣ ਉਪਰੰਤ ਜਾਂ ਪਹਿਲੇ ਪਤੀ ਨੂੰ ਛਡ ਕੇ ਦੂਜੇ ਪਤੀ ਨਾਲ ਵਿਆਹ ਕਰਾਉਂਦੀ ਹੈ ਅਤੇ ਪਹਿਲੇ ਵਿਆਹ ਦੇ ਜਾਇਜ਼ ਬੱਚੇ ਨੂੰ ਨਵੇਂ ਪਤੀ ਦੇ ਘਰ ਲੈ ਜਾਂਦੀ ਹੈ ਤਾਂ ਉਹ ਬੱਚਾ ਪਿੱਛਲਗ ਕਹਾਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਹਰਾਮੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰਾਮੀ ਅਕ੍ਰਿਤਘਣ- ਕਹੁ ਨਾਨਕ ਹਮ ਲੂਣ ਹਰਾਮੀ। ਵੇਖੋ ਹਰਾਮਖੋਰ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਰਾਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰਾਮੀ, ਪੁਲਿੰਗ / ਵਿਸ਼ੇਸ਼ਣ : ਦੋਗਲਾ, ਬੇਅਸਲ, ਕੁਨੱਸਲ, ਬਦਮਾਸ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-01-59-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.