ਹਵਾਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾਲਾ [ਨਾਂਪੁ] ਉਦਾਹਰਨ, ਪ੍ਰਮਾਣ, ਮਿਸਾਲ; ਸੰਦਰਭ, ਪ੍ਰਸੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾਲਾ ਅ਼ ਹ਼ਵਾਲਹ. ਸੰਗ੍ਯਾ—ਸੌਂਪਣ ਦੀ ਕ੍ਰਿਯਾ. ਸਪੁਰਦਗੀ. “ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ.” (ਸੋਰ ਮ: ੫) “ਹਰਿ ਭਗਤਾ ਹਵਾਲੈ ਹੋਤਾ.” (ਰਾਮ ਮ: ੫) ੨ ਉਦਾਹਰਣ (ਮਿਸਾਲ) ਅਤੇ ਪਤੇ ਲਈ ਇਹ ਸ਼ਬਦ ਇਸ ਲਈ ਵਰਤੀਦਾ ਹੈ ਕਿ ਆਪਣੀ ਬਾਤ ਦੀ ਸਿੱਧੀ , ਕਿਸੇ ਗ੍ਰੰਥ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reference_ਹਵਾਲਾ: ਕੋਈ ਵਿਅਕਤੀ ਜਾਂ ਫ਼ਰਮ ਜਿਸ ਨੂੰ ਕਿਸੇ ਦੇ ਚਾਲ-ਚਲਨ, ਯੋਗਤਾ ਜਾਂ ਪੋਜ਼ੀਸ਼ਨ ਬਾਰੇ ਪੁੱਛ ਸੰਬੋਧਤ ਕੀਤੀ ਜਾਂਦੀ ਹੈ।

(i)    ਪੁੱਛ ਅਧੀਨ ਕੋਈ ਮਾਮਲਾ ਜ਼ਾਬਤਾ ਦੀਵਾਨੀ-ਸੰਘਤਾ ਵਿਚ ਯਥਾ ਉਪਬੰਧਤ ਅਨੁਸਾਰ ਸਾਲਸੀ ਲਈ ਹਵਾਲਾ ਕਰਨਾ

(ii)    ਕਿਸੇ ਗੁੰਝਲਦਾਰ ਨੁਕਤੇ ਬਾਬਤ ਜਾਂ ਕੋਈ ਮਾਮਲਾ ਜਿਸ ਬਾਰੇ ਅਦਾਲਤ ਨੂੰ ਵਾਜਬੀ ਸ਼ੰਕਾ ਹੋਵੇ, ਫ਼ੈਸਲੇ ਲਈ ਆਲ੍ਹਾ ਅਦਾਲਤ ਨੂੰ ਹਵਾਲਾ ਕਰਨਾ। [ਜ਼ਾਬਤਾ ਦੀਵਾਨੀ ਸੰਘਤਾ ਹੁਕਮ XLIV ਅਨਸੂਚੀ I]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਵਾਲਾ (ਸੰ.। ਅ਼ਰਬੀ ਹਵਾਲਹ) ਸਪੁਰਦਗੀ, ਸੰਭਾਲ। ਯਥਾ-‘ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਵਾਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਵਾਲਾ, (ਅਰਬੀ) / ਪੁਲਿੰਗ : ਉਦਾਹਰਣ ਮਿਸਾਲ, ਪਰਮਾਣ, ਜ਼ਿਕਰ

–ਹਵਾਲੇ, ਕਿਰਿਆ ਵਿਸ਼ੇਸ਼ਣ : ਸਪੁਰਦ, ਕਬਜ਼ੇ ਵਿੱਚ, ਸੌਂਪਣਾ ਵਿੱਚ (ਲਾਗੂ ਕਿਰਿਆ : ਹੋਣਾ, ਕਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-34-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.