ਹਾਨੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਨੀ (ਨਾਂ,ਇ) ਨੁਕਸਾਨ; ਘਾਟਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਾਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਨੀ [ਨਾਂਇ] ਨੁਕਸਾਨ , ਘਾਟਾ; ਬੇਇੱਜ਼ਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਾਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਨੀ ਦੇਖੋ, ਹਾਣਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਾਨੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Injury_ਹਾਨੀ: ‘‘ਸ਼ਬਦ ਹਾਨੀ ਤੋਂ ਮੁਰਾਦ ਹੈ ਕਿਸੇ ਵੀ ਕਿਸਮ ਦਾ ਹਾਨ , ਜੋ ਕਿਸੇ ਵਿਅਕਤੀ ਨੂੰ ਸਰੀਰ, ਮਨ , ਸ਼ੁਹਰਤ ਜਾਂ ਸੰਪਤੀ ਵਿਚ ਗ਼ੈਰ-ਕਾਨੂੰਨੀ ਤੌਰ ਤੇ ਹੋਇਆ ਹੈ।’’ (ਭਾਰਤੀ ਦੰਡ ਸੰਘਤਾ , ਧਾਰਾ 44)
‘ਹਾਨੀ ਸ਼ਬਦ ਖੁਲ੍ਹੇ ਅਰਥਾਂ ਵਾਲਾ ਸ਼ਬਦ ਹੈ ਅਤੇ ਮਾਇਕ ਹਾਨੀ ਤਕ ਸੀਮਤ ਨਹੀਂ ਕੀਤਾ ਜਾ ਸਕਦਾ।’ (ਅਬਦੁਲ ਕਾਦਰ ਇਬਰਾਹੀਮ ਸੁਰਾ ਬਨਾਮ ਕਾਸ਼ੀਨਾਥ ਮੋਰੇਸ਼ਵਰ ਚੰਦਾਨੀ, ਏ ਆਈ ਆਰ ਬੰਬੇ 267)।
‘ਹਾਨੀ’ ਸ਼ਬਦ ਨੂੰ ਇਥੇ ਬਹੁਤ ਹੀ ਵਿਸਤ੍ਰਿਤ ਅਰਥਾਂ ਵਿਚ ਲਿਆ ਗਿਆ ਹੈ। ਉਸ ਵਿਚ ਕੇਵਲ ਸਰੀਰਕ ਸਟ ਜਾਂ ਮਾਇਕ ਨੁਕਸਾਨ ਦਾ ਭਾਵ ਹੀ ਸ਼ਾਮਲ ਨਹੀਂ ਸਗੋਂ ਉਸ ਵਿਚ-
(i) ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਪਹੁੰਚਾਉਣਾ,
(ii) ਅਜਿਹਾ ਨੁਕਸਾਨ ਗ਼ੈਰ-ਕਾਨੂੰਨੀ ਤੌਰ ਤੇ ਪਹੁੰਚਾਉਣਾ, ਅਤੇ
(iii) ਅਜਿਹੇ ਨੁਕਸਾਨ ਵਿਚ ਸਰੀਰਕ , ਮਾਨਸਿਕ , ਸ਼ੁਹਰਤ ਜਾਂ ਸੰਪਤੀ ਦੀ ਹਾਨੀ ਪਹੁੰਚਾਉਣ ਦੇ ਭਾਵ ਸ਼ਾਮਲ ਹਨ।
ਭਾਰਤੀ ਦੰਡ ਸੰਘਤਾ ਦੀ ਧਾਰਾ 383 (ਜਬਰੀ ਪ੍ਰਾਪਤੀ) ਅਤੇ ਧਾਰਾ 503 (ਅਪਰਾਧਕ ਭੈ-ਭੀਤਤਾ) ਵਿਚ ਹਾਨੀ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਅਰਥਾਂ ਵਿਚ ਕੀਤੀ ਗਈ ਹੈ।
ਜਦੋਂ ਕੋਈ ਪੁਲਿਸ ਅਫ਼ਸਰ ਕਿਸੇ ਪੀੜਤ ਵਿਅਕਤੀ ਨੂੰ ਕੇਦ ਵਿਚ ਸੁੱਟ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜਦੋਂ ਤਕ ਉਸ ਅਫ਼ਸਰ ਨੂੰ ਧਨ ਦੀ ਇਕ ਰਕਮ ਅਦਾ ਨਹੀਂ ਕੀਤੀ ਜਾਂਦੀ ਉਹ ਕੈਦ ਵਿਚ ਹੀ ਰਹੇਗਾ, ਤਾਂ ਜਗਦੀਸ਼ ਨਾਰਾਇਨ ਬਨਾਮ ਸ਼ਹਿਨਸ਼ਾਹ (197 ਆਈ ਸੀ 277) ਵਿਚ ਪ੍ਰੀਵੀ ਕੌਂਸਲ ਅਨੁਸਾਰ, ਉਹ ਪੁਲਿਸ ਅਫ਼ਸਰ ਪੀੜਤ ਵਿਅਕਤੀ ਨੂੰ ਹਾਨੀ ਦੇ ਡਰ ਵਿਚ ਪਾ ਰਿਹਾ ਹੁੰਦਾ ਹੈ ਕਿਉਂਕਿ ਹਾਨੀ ਸ਼ਬਦ ਦੇ ਅਰਥ ਬਹੁਤ ਵਿਸ਼ਾਲ ਹਨ। ਅਜਿਹਾ ਪੁਲਿਸ ਅਫ਼ਸਰ ਜਬਰੀ ਪ੍ਰਾਪਤੀ ਦਾ ਦੋਸ਼ੀ ਹੋਵੇਗਾ।
ਸ਼ਬਦ ‘ਹਾਨੀ’ ਦੀ ਜ਼ਾਬਤਾ ਦੀਵਾਨੀ ਸੰਘਤਾ ਵਿਚ ਪਰਿਭਾਸ਼ਾ ਨਹੀਂ ਦਿੱਤਾ ਗਈ। ਕਾਨੂੰਨ ਦੀ ਭਾਸ਼ਾ ਵਿਚ ਹਾਨੀ ਦਾ ਮਤਲਬ ਹੈ ਕਿਸੇ ਹੋਰ ਵਿਅਕਤੀ ਪ੍ਰਤੀ ਕੀਤਾ ਗਿਆ ਕੋਈ ਦੁਸ਼ਕਰਮ ਜਾਂ ਹਰਜਾ। ਇਹ ਦੁਸ਼ਕਰਮ ਉਸ ਦੀ ਜ਼ਾਤ , ਅਧਿਕਾਰਾਂ, ਸ਼ੁਹਰਤ ਜਾਂ ਸੰਪਤੀ ਵਿਚੋਂ ਕਿਸੇ ਦੇ ਸਬੰਧ ਵਿਚ ਹੋ ਸਕਦਾ ਹੈ (ਵੇਖੋ ਬਲੈਕ ਦਾ ਕਾਨੂੰਨੀ ਕੋਸ਼ ਚੌਥਾ ਐਡੀਸ਼ਨ , ਪੰ. 924)। ਦੂਜੇ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਅਜਿਹਾ ਕੰਮ ਜੋ ਨੁਕਸਾਨ ਪਹੁੰਚਾਉਂਦਾ ਹੈ, ਦੁਖ ਦਿੰਦਾ ਹੈ ਜਾਂ ਹਰਜਾ ਕਰਦਾ ਹੈ, ਬਿਲਾ ਲਿਹਾਜ਼ ਇਸ ਗੱਲ ਦੇ ਕਿ ਨੁਕਸਾਨ ਕਿਵੇਂ ਕੀਤਾ ਜਾਂਦਾ ਹੈ, ਦੁਖ ਕਿਵੇਂ ਪਹੁੰਚਾਇਆ ਜਾਂਦਾ ਹੈ ਜਾਂ ਹਰਜਾ ਕਿਵੇਂ ਕੀਤਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਾਨੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਨੀ, (ਪੁਆਧੀ) / ਇਸਤਰੀ ਲਿੰਗ : ੧. ਬੇਇਜ਼ਤੀ (ਲਾਗੂ ਕਿਰਿਆ : ਹੋਣਾ, ਕਰਨਾ, ਮੰਨਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-27-11-23-21, ਹਵਾਲੇ/ਟਿੱਪਣੀਆਂ:
ਹਾਨੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਨੀ, (ਸੰਸਕ੍ਰਿਤ) / ਇਸਤਰੀ ਲਿੰਗ : ੧. ਨੁਕਸਾਨ, ਘਾਟਾ
–ਹਾਨੀਸਾਰ, ਕਿਰਿਆ ਵਿਸ਼ੇਸ਼ਣ : ਓੜਕ ਨੂੰ, ਛੇਕੜ ਵਿੱਚ, ਆਖਰਕਾਰ, ਅੰਤ ਵਿੱਚ
–ਹਾਨੀ ਕਾਰਕ, ਵਿਸ਼ੇਸ਼ਣ : ਘਾਟਾ ਪੁਚਾਉਣ ਵਾਲਾ, ਨੁਕਸਾਨ ਦੇਹ
–ਹਾਨੀ ਪੂਰਤ ਲੰਗਰ, (ਪਦਾਰਥ ਵਿਗਿਆਨ) / ਪੁਲਿੰਗ : ਘੜੀ ਦਾ ਲੰਗਰ ਜੋ ਸਰਦੀ ਗਰਮੀ ਦੇ ਅਸਰਾਂ ਨੂੰ ਬਾਹਲਾਂ ਨਹੀਂ ਕਬੂਲਤਾ ਤੇ ਹਮੇਸ਼ਾ ਆਪਣੇ ਮੁਢਲੇ ਅਕਾਰ ਨੂੰ ਕਾਇਮ ਰੱਖਦਾ ਹੈ
–ਹਾਨੀ ਪੂਰਤੀ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਘਾਟੇ ਵਾਧੇ ਨੂੰ ਪੂਰਾ ਕਰਨ ਦਾ ਭਾਵ। ਘੜੀਆਂ ਦੇ ਲੰਗਰਾਂ ਜਾਂ ਲਟਕਣਾਂ ਦੀ ਲੰਬਾਈ ਵਿੱਚ ਹਰਾਰਤ ਦੀ ਤਬਦੀਲੀ ਕਰਕੇ ਅਗੇ ਫਰਕ ਆ ਜਾਂਦਾ ਸੀ ਪਰ ਹੁਣ ਇਹ ਕੁਝ ਅਜੇਹੀ ਮੁਰੱਕਬ ਧਾਤ ਦਾ ਬਣਾਇਆ ਜਾਂਦਾ ਹੈ ਕਿ ਹਰਾਰਤ ਦੇ ਅਸਰ ਨਾਲ ਉਸ ਦੇ ਆਕਾਰ ਵਿੱਚ ਫਰਕ ਨਹੀਂ ਆਉਂਦਾ। ਜੇ ਆਵੇ ਵੀ ਤਾਂ ਉਹ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਸ ਅਮਲ ਦਾ ਨਾਂ ਹਾਨੀ ਪੂਰਤੀ ਹੈ
–ਹਾਨੀ ਭੇ, (ਕਨੂੰਨ ਦੀ ਇਸਤਲਾਹ) / ਪੁਲਿੰਗ : ਹਾਨੀ ਹੋਣ ਦੀ ਸੰਭਾਵਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-27-11-23-35, ਹਵਾਲੇ/ਟਿੱਪਣੀਆਂ:
ਹਾਨੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਨੀ, (ਸੰਸਕ੍ਰਿਤ) / ਇਸਤਰੀ ਲਿੰਗ : ੧. ਨੁਕਸਾਨ, ਘਾਟਾ
–ਹਾਨੀਸਾਰ, ਕਿਰਿਆ ਵਿਸ਼ੇਸ਼ਣ : ਓੜਕ ਨੂੰ, ਛੇਕੜ ਵਿੱਚ, ਆਖਰਕਾਰ, ਅੰਤ ਵਿੱਚ
–ਹਾਨੀ ਕਾਰਕ, ਵਿਸ਼ੇਸ਼ਣ : ਘਾਟਾ ਪੁਚਾਉਣ ਵਾਲਾ, ਨੁਕਸਾਨ ਦੇਹ
–ਹਾਨੀ ਪੂਰਤ ਲੰਗਰ, (ਪਦਾਰਥ ਵਿਗਿਆਨ) / ਪੁਲਿੰਗ : ਘੜੀ ਦਾ ਲੰਗਰ ਜੋ ਸਰਦੀ ਗਰਮੀ ਦੇ ਅਸਰਾਂ ਨੂੰ ਬਾਹਲਾਂ ਨਹੀਂ ਕਬੂਲਤਾ ਤੇ ਹਮੇਸ਼ਾ ਆਪਣੇ ਮੁਢਲੇ ਅਕਾਰ ਨੂੰ ਕਾਇਮ ਰੱਖਦਾ ਹੈ
–ਹਾਨੀ ਪੂਰਤੀ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਘਾਟੇ ਵਾਧੇ ਨੂੰ ਪੂਰਾ ਕਰਨ ਦਾ ਭਾਵ। ਘੜੀਆਂ ਦੇ ਲੰਗਰਾਂ ਜਾਂ ਲਟਕਣਾਂ ਦੀ ਲੰਬਾਈ ਵਿੱਚ ਹਰਾਰਤ ਦੀ ਤਬਦੀਲੀ ਕਰਕੇ ਅਗੇ ਫਰਕ ਆ ਜਾਂਦਾ ਸੀ ਪਰ ਹੁਣ ਇਹ ਕੁਝ ਅਜੇਹੀ ਮੁਰੱਕਬ ਧਾਤ ਦਾ ਬਣਾਇਆ ਜਾਂਦਾ ਹੈ ਕਿ ਹਰਾਰਤ ਦੇ ਅਸਰ ਨਾਲ ਉਸ ਦੇ ਆਕਾਰ ਵਿੱਚ ਫਰਕ ਨਹੀਂ ਆਉਂਦਾ। ਜੇ ਆਵੇ ਵੀ ਤਾਂ ਉਹ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਸ ਅਮਲ ਦਾ ਨਾਂ ਹਾਨੀ ਪੂਰਤੀ ਹੈ
–ਹਾਨੀ ਭੇ, (ਕਨੂੰਨ ਦੀ ਇਸਤਲਾਹ) / ਪੁਲਿੰਗ : ਹਾਨੀ ਹੋਣ ਦੀ ਸੰਭਾਵਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-27-11-23-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First