ਹਾਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਲੀ 1 [ਕਿਵਿ] ਵੇਖੋ ਹਾਲਾਂ 2 [ਨਿਪੁ] ਉਰਦੂ ਦਾ ਇੱਕ ਪ੍ਰਸਿੱਧ ਕਵੀ 3 [ਨਾਂਪੁ] ਨਿਜ਼ਾਮ ਹੈਦਰਾਬਾਦ ਰਿਆਸਤ ਦਾ ਰੁਪਈਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਾਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਾਲੀ. ਫ਼ਾ ਹ਼ਾਲੀ. ਵਿ—ਵਰਤਮਾਨ ਕਾਲ ਦਾ। ੨ ਸੰਗ੍ਯਾ—ਨਜ਼ਾਮ ਹੈਦਰਾਬਾਦ ਦਾ ਰੁਪਯਾ, ਜੋ ਤੋਲ ਵਿੱਚ ਅੰਗ੍ਰੇਜੀ ਰੁਪਯੇ ਨਾਲੋਂ ਚਾਰ ਰੱਤੀ ਘੱਟ ਹੈ ਅਤੇ ਨਜ਼ਾਮ ਦੇ ਰਾਜ ਅੰਦਰ ਚੌਦਾਂ ਆਨੇ ਵਿੱਚ ਚਲਦਾ ਹੈ। ੩ ਉਰਦੂ ਦਾ ਇੱਕ ਕਵੀ, ਜੋ ਮੁਹੰਮਦ ਹੁਸੈਨ ਆਜ਼ਾਦ ਦੇ ਪੂਰਣਿਆਂ ਤੇ ਚਲਣ ਵਾਲਾ ਅਤੇ ਕੁਦਰਤੀ ਰੰਗ ਦੀ ਕਵਿਤਾ ਲਿਖਣ ਦੇ ਹੱਕ ਵਿੱਚ ਸੀ। ੪ ਸੰ. ਹਾਲਿਕ. ਹਲ ਚਲਾਉਣ ਵਾਲਾ. “ਮਨ ਹਾਲੀ ਕਿਰਸਾਣੀ ਕਰਣੀ.” ( ਸੋਰ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਾਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਾਲੀ (ਸੰ.। ਸੰਸਕ੍ਰਿਤ ਹਾਲਿਕ) ਹਲ ਵਾਹੁਣ ਵਾਲਾ। ਯਥਾ-‘ਮਨੁ ਹਾਲੀ ਕਿਰਸਾਣੀ ਕਰਣੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਾਲੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਾਲੀ : ਉਰਦੂ ਦੇ ਮਹਾਨ ਸਾਹਿਤਕਾਰ ਹਾਲੀ ਦਾ ਪੂਰਾ ਨਾਂ ਖ਼ਵਾਜਾ ਅਲਤਾਫ਼ ਹੁਸੈਨ ‘ਹਾਲੀ’ ਸੀ। ਹਾਲੀ ਪਾਣੀਪਤ ਦਾ ਵਸਨੀਕ ਹੋਣ ਕਰਕੇ ‘ਹਾਲੀ ਪਾਣੀਪਤੀ’ ਵੀ ਅਖਵਾਉਂਦਾ ਹੈ। ਇਸ ਦੇ ਵੱਡੇ-ਵਡੇਰੇ ਦਿੱਲੀ ਦੇ ਗ਼ੁਲਾਮ ਵੰਸ਼ ਦੇ ਸਮੇਂ ਦੌਰਾਨ ਭਾਰਤ ਆਏ ਅਤੇ ਪਾਣੀਪਤ ਵਿਖੇ ਜਾਗੀਰ ਪ੍ਰਾਪਤ ਕਰਕੇ ਉਥੇ ਹੀ ਵਸ ਗਏ। ਹਾਲੀ ਦਾ ਜਨਮ ਇਥੇ ਹੀ 1837 ਈ. ਵਿਚ ਹੋਇਆ। ਉਰਦੂ, ਫ਼ਾਰਸੀ ਅਤੇ ਅਰਬੀ ਵਿਚ ਮੁੱਢਲੀ ਸਿਖਿਆ ਪ੍ਰਾਪਤ ਕਰਨ ਉਪਰੰਤ ਇਹ ਉਚੇਰੀ ਸਿਖਿਆ ਵਾਸਤੇ 1854 ਈ. ਵਿਚ ਦਿੱਲੀ ਚਲਾ ਗਿਆ। ਉਥੇ ਇਹ ਦੋ ਸਾਲ ਅਧਿਐਨ ਕਰਨ ਤੋਂ ਬਾਅਦ ਵਾਪਸ ਪਾਣੀਪਤ ਪਰਤ ਗਿਆ।
ਸ਼ਾਇਰੀ ਵਿਚ ਹਾਲੀ ਦੀ ਰੁਚੀ ਮੁੱਢ ਤੋਂ ਹੀ ਸੀ ਪਰ ਜਦੋਂ ਇਸ ਨੂੰ ਜਹਾਂਗੀਰਾਬਾਦ ਦੇ ਨਵਾਬ ਮੁਸਤਫ਼ਾ ਖ਼ਾਂ ‘ਸ਼ੇਫਤਾ’ ਦੀ ਸੁਹਬਤ ਮਿਲੀ ਤਾਂ ਇਹ ਸ਼ੌਕ ਹੋਰ ਜੋਰ ਪਕੜ ਗਿਆ ਤੇ ਸਾਹਿਤ-ਰਚਨਾ ਹਾਲੀ ਦੇ ਜੀਵਨ ਦਾ ਮੁੱਖ ਮੰਤਵ ਬਣ ਗਈ। ‘ਸ਼ੇਫਤਾ’ ਦੀ ਮੌਤ ਹੋਣ ਤੇ ਇਹ ਲਾਹੌਰ ਚਲਾ ਗਿਆ ਤੇ ਸਰਕਾਰੀ ਬੁਕ ਡਿਪੂ ਵਿਚ ਅੰਗ੍ਰੇਜ਼ੀ ਤੋਂ ਉਰਦੂ ਵਿਚ ਅਨੁਵਾਦਤ ਪੁਸਤਕਾਂ ਦੀ ਸੋਧ ਅਤੇ ਪੜਤਾਲ ਦੇ ਕੰਮ ਵਿਚ ਜੁਟ ਗਿਆ। ਇਸਦੇ ਸਾਹਿਤਕ ਜੀਵਨ ਵਿਚ ਇਸ ਸਮੇਂ ਦਾ ਬਹੁਤ ਮਹੱਤਵ ਹੈ ਕਿਉਂਕਿ ਇੱਥੇ ਇਸਨੇ ਬੇਸ਼ੁਮਾਰ ਅੰਗ੍ਰੇਜ਼ੀ ਪੁਸਤਕਾਂ ਪੜ੍ਹੀਆਂ ਅਤੇ ਅੰਗ੍ਰੇਜ਼ੀ ਸਾਹਿਤ ਦੇ ਵਿਚਾਰਾਂ ਨੂੰ ਸੂਖਮ ਦ੍ਰਿਸ਼ਟੀ ਨਾਲ ਘੋਖਿਆ, ਵਿਚਾਰਿਆ ਤੇ ਸਮਝਿਆ।
ਆਪਣੇ ਵਿਸ਼ਾਲ ਅਧਿਐਨ ਦੇ ਸਰਮਾਏ ਹਾਲੀ ਨੇ ਸਮੁੱਚੇ ਉਰਦੂ ਸਾਹਿਤ ਅਤੇ ਕਾਵਿ ਨੂੰ ਸੋਧਣ ਅਤੇ ਉਸਦੀ ਨੁਹਾਰ ਬਦਲਣ ਦਾ ਅੰਦੋਲਨ ਚਲਾਇਆ। ਲਾਹੌਰ ਵਿਖੇ ਚਾਰ ਸਾਲ ਰਹਿਣ ਤੋਂ ਬਾਅਦ ਇਹ ਦਿੱਲੀ ਚਲਾ ਗਿਆ ਤੇ ਇਕ ਸਕੂਲ ਵਿਚ ਅਧਿਆਪਕ ਨਿਯੁਕਤ ਹੋ ਗਿਆ। ਇਥੇ ਹੀ ਇਸਦੀ ਮੁਲਾਕਾਤ ਸਰ ਸੱਯਦ ਅਹਿਮਦ ਖ਼ਾਂ ਨਾਲ ਹੋਈ ਤੇ ਉਸ ਦੀ ਸਲਾਹ ਤੇ ਇਸਨੇ ‘ਮੱਦੋਜਜ਼ਰੇ ਇਸਲਾਮ’ ਨਾਮੀ ਲੰਬੀ ਕਵਿਤਾ ਰਚੀ ਜਿਸਨੂੰ ‘ਮੁਸੱਦਸੇ ਹਾਲੀ’ ਵੀ ਕਿਹਾ ਜਾਂਦਾ ਹੈ।
ਸੰਨ 1887 ਵਿਚ ਹੈਦਰਾਬਾਦ ਸਰਕਾਰ ਤੋਂ ਹਾਲੀ ਨੂੰ ਇਕ ਸੌ ਰੁਪਏ ਮਹੀਨੇ ਦਾ ਵਜ਼ੀਫ਼ਾ ਮਿਲਣ ਲਗ ਪਿਆ ਤੇ ਇਸਨੇ ਨੌਕਰੀ ਛੱਡ ਕੇ ਆਪਣਾ ਸਮੁੱਚਾ ਸਮਾਂ ਸਾਹਿਤ ਸੇਵਾ ਦੇ ਅਰਪਣ ਕਰ ਦਿੱਤਾ। 1904 ਈ. ਵਿਚ ਇਸਨੂੰ ਸਾਹਿਤ ਅਤੇ ਸਿਖਿਆ ਹਿਤ ਕੀਤੀ ਅਣਥਕ ਘਾਲਣਾ ਲਈ ‘ਸ਼ਮਸੁਲ-ਉਲਮਾ’ ਦੇ ਖ਼ਿਤਾਬ ਨਾਲ ਸਨਮਾਨਤ ਕੀਤਾ ਗਿਆ। ਇਸ ਤਰ੍ਹਾਂ ਲਗਾਤਾਰ ਉਰਦੂ ਬੋਲੀ ਨੂੰ ਸਵਾਰਨ ਤੇ ਸ਼ਿੰਗਾਰਨ ਦਾ ਕੰਮ ਕਰਦਿਆਂ 1914 ਈ. ਵਿਚ ਮੌਲਾਨਾ ਹਾਲੀ ਦੀ ਮੌਤ ਹੋ ਗਈ।
ਉਰਦੂ ਭਾਸ਼ਾ ਦੇ ਸਾਹਿਤ ਦੇ ਖੇਤਰ ਵਿਚ ਹਾਲੀ ਦੀ ਸ਼ਖਸੀਅਤ ਇਕ ਅਦੁੱਤੀ ਸ਼ਖਸੀਅਤ ਹੈ। ਇਕ ਵਧੀਆ ਗ਼ਜ਼ਲਗੋ ਅਤੇ ਮਰਸੀਆਗੋ ਹੋਣ ਦੇ ਨਾਲ ਨਾਲ ਹਾਲੀ ਇਕ ਮਹਾਨ ਸਾਹਿਤ-ਪਾਰਖੂ, ਗੱਦ ਲੇਖਕ, ਆਲੋਚਕ ਆਦਿ ਸਭ ਕੁਝ ਸੀ ਤੇ ਹਰ ਇਕ ਖੇਤਰ ਵਿਚ ਇਸਨੇ ਕੋਈ ਨਾ ਕੋਈ ਨਵੀਂ ਪੈੜ ਪਾਈ, ਜਿਹੜੀ ਇਸਦੀਆਂ ਨਿਜੀ ਵਿਸ਼ੇਸ਼ਤਾਈਆਂ ਦੀ ਛਾਪ ਨਾਲ ਸ਼ਿੰਗਾਰੀ ਹੋਈ ਹੈ।
ਜਿਨ੍ਹਾਂ ਕਵੀਆਂ ਨੇ ਉਰਦੂ ਕਵਿਤਾ ਦੀ ਧਾਰਾ ਨੂੰ ਸਰਲਤਾ ਤੇ ਯਥਾਰਥ ਵਲ ਮੋੜਿਆ ਉਨ੍ਹਾਂ ਵਿਚ ਹਾਲੀ ਦੀ ਥਾਂ ਬਹੁਤ ਉੱਘੀ ਹੈ। ਉਰਦੂ ਗੱਦ-ਲੇਖਣ ਵਿਚ ਵੀ ਇਸਨੇ ਇਕ ਅਜਿਹੀ ਸ਼ੈਲੀ ਚਲਾਈ ਜੋ ਸਾਹਿਤ ਦੇ ਨਾਲ ਨਾਲ ਕੌਮ ਅਤੇ ਸਮਾਜ ਦੇ ਸੁਧਾਰ ਲਈ ਵੀ ਬਹੁਤ ਫ਼ਾਇੰਦੇਮੰਦ ਸਾਬਤ ਹੋਈ। ਉਰਦੂ ਵਿਚ ਵਿਗਿਆਨਕ ਆਲੋਚਨਾ ਦੀ ਨੀਂਹ ਇਸਦੀ ਰਚਨਾ ‘ਮੁਕੱਦਮਾ ਸ਼ਿਅਰੋ ਸ਼ਇਰੀ’ ਦੇ ਨਾਲ ਪਈ। ਇਹ ਆਪਣੇ ਖੇਤਰ ਵਿਚ ਇਕ ਮੀਲ-ਪੱਥਰੀ ਰਚਨਾ ਹੈ। ਜੀਵਨ ਅਤੇ ਸਾਹਿਤ ਦੇ ਸਬੰਧਾਂ ਨੂੰ ਸਪਸ਼ਟ ਕਰਨ ਲਈ ਇਸਨੇ ਕਾਫ਼ੀ ਵਿਆਖਿਆ ਕੀਤੀ। ਹਾਲੀ ਨੇ ਗ਼ਾਲਿਬ ਅਤੇ ਸਾਅਦੀ ਦੀਆਂ ਜੀਵਨੀਆਂ (ਸਵਾਨਿਹ ਉਮਰੀਆਂ) ਲਿਖ ਕੇ ਉਰਦੂ ਵਿਚ ਸਾਹਿਤਕ ਜੀਵਨੀਆਂ ਲਿਖਣ ਦੀ ਪਿਰਤ ਪਾਈ। ਨਿਰਸੰਦੇਹ ਹਾਲੀ ਨੇ ਆਪਣੀ ਬਹੁਮੁਖੀ ਪ੍ਰਤਿਭਾ ਸਦਕਾ ਉਰਦੂ ਬੋਲੀ ਤੇ ਸਾਹਿਤ ਦੀ ਯਾਦਗਾਰੀ ਸੇਵਾ ਕੀਤੀ ਹੈ।
ਹ. ਪੁ.––ਹਿੰ. ਵਿ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no
ਹਾਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਲੀ, ਪੁਲਿੰਗ : ੧. ਹਲ ਚਲਾਉਣ ਵਾਲਾ
–ਹਾਨੀਆਂ ਤਾਹ ਦਿੱਤੀ ਪਾਲੀਆਂ ਤਾਂ ਨਹੀਂ ਤਾਹ ਦੇਣੀ, ਅਖੌਤ : ਜਦੋਂ ਇੱਕ ਜਾਣਾ ਕਿਸੇ ਜ਼ੁੰਮੇਵਾਰੀ ਤੋਂ ਕੰਨ੍ਹਾ ਖਿਸਕਾਏ ਅਰ ਦੂਜਾ ਜਿਸ ਤੇ ਉਸਤੋਂ ਬਾਦ ਜ਼ੁੰਮੇਵਾਰੀ ਆਉਂਦੀ ਹੋਵੇ ਉਸ ਨੂੰ ਆਪਣੇ ਜ਼ੁਮੇ ਲੈ ਲਏ ਤਾਂ ਕਹਿੰਦੇ ਹਨ। ਕਿਸੇ ਔਰਤ ਨੂੰ ਉਸ ਦਾ ਪਤੀ ਜਵਾਬ ਦੇ ਦੇਵੇਂ ਤਾਂ ਮਾਪੇ ਕਹਿੰਦੇ ਹਨ
–ਹਾਲੀ ਦਿਲੇ ਜੋਤਰ ਢਿੱਲੇ, ਅਖੌਤ : ਦੋਹੀਂ ਧਿਰੀਂ ਸੁਸਤੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-12-25-05, ਹਵਾਲੇ/ਟਿੱਪਣੀਆਂ:
ਹਾਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਲੀ, (ਅਰਬੀ) / ਪੁਲਿੰਗ : ੧. ਨਿਜ਼ਾਮ ਹੈਦਰਾਬਾਦ ਰਿਆਸਤ ਦਾ ਰੁਪੀਆ ਜੋ ਤੋਲ ਵਿੱਚ ਅੰਗ੍ਰੇਜ਼ੀ ਰੁਪਏ ਨਾਲੋਂ ਚਾਰ ਰੱਤੀ ਘੱਟ ਹੁੰਦਾ ਸੀ ਅਤੇ ਨਿਜ਼ਾਮ ਦੇ ਰਾਜ ਅੰਦਰ ਚੌਦਾਂ ਆਨੇ ਵਿੱਚ ਚੱਲਦਾ ਸੀ; ੨. ਉਰਦੂ ਦਾ ਇੱਕ ਪਰਸਿੱਧ ਮੁਸਲਮਾਨ ਕਵੀ ਜਿਸ ਦੀ ਮੁਸੱਦਸ ਨਾਮੀ ਕਵਿਤਾ ਦਾ ਸਰ ਸ਼ਹਾਬੁਦੀਨ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-12-25-17, ਹਵਾਲੇ/ਟਿੱਪਣੀਆਂ:
ਹਾਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਾਲੀ, ਕਿਰਿਆ ਵਿਸ਼ੇਸ਼ਣ : ਹੁਣ ਤੀਕ, ਇਸ ਵੇਲੇ, ਅਜੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-12-25-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First