ਹੋਛਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਛਾ (ਵਿ, ਪੁ.) ਅਹਿਸਾਨ ਜਤਾਉਣ ਵਾਲਾ; ਬੁੱਧੀ ਤੋਂ ਘੱਟ ਕੰਮ ਲੈਣ ਵਾਲਾ ਥੋੜ੍ਹ-ਦਿਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੋਛਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਛਾ [ਵਿਸ਼ੇ] ਵਿਹਾਰ ਦਾ ਹਲਕਾ, ਅਹਿਸਾਨ ਕਰਕੇ ਜਤਾਉਣ ਵਾਲ਼ਾ, ਫੁਕਰਾ, ਘਟੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੋਛਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਛਾ ਦੇਖੋ, ਹੋਛਉ. “ਹੋਛਾ ਸਾਹੁ ਨ ਕੀਜਈ.” (ਭਾਗੁ) “ਕਵਨ ਸੁ ਦਾਨਾ ਕਵਨੁ ਸੁ ਹੋਛਾ?” (ਮਾਰੂ ਸੋਲਹੇ ਮ: ੫) ਇਸ ਥਾਂ ਹੋਛਾ ਦਾ ਅਰਥ ਮੂਰਖ ਹੈ. “ਹਰਿਰਸ ਛਾਡਿ ਹੋਛੈ ਰਸਿ ਮਾਤਾ.” (ਆਸਾ ਮ: ੫) ਤੁੱਛ ਰਸ ਨਾਲ ਮਸ੍ਤ. “ਹੋਛੀ ਸਰਣਿ ਪਇਆ ਰਹਿਣੁ ਨ ਪਾਈ.” (ਆਸਾ ਮ: ੫) ਨਿਰਬਲ ਪਨਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੋਛਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੋਛਾ (ਗੁ.। ਸੰਸਕ੍ਰਿਤ ਤੁਚਛੑ। ਪ੍ਰਾਕ੍ਰਿਤ ਉਚਛੑ। ਹਿੰਦੀ ਓਛਾ। ਪੰਜਾਬੀ ਹੋਛਾ) ਨਿਕੰਮਾ, ਨੀਵਾਂ, ਛੁਦ੍ਰ। ਯਥਾ-‘ਹੋਛਾ ਮਦੁ ਚਾਖਿ ਹੋਏ ਤੁਮ ਬਾਵਰ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੋਛਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਛਾ, (ਓਛਾ=ਥੋੜਾ, ਘਟ) ਵਿਸ਼ੇਸ਼ਣ : ੧. ਓਛਾ, ਕਮੀਨਾ, ਥੋੜ ਦਿਲਾ; ੨. ਹਸਾਨ ਜਾਂ ਕੀਤੀ ਜਤਾਉਣ ਵਾਲਾ

–ਹੋਛਾਪਣ, ਪੁਲਿੰਗ : ਕਮੀਨਾਪਨ, ਕਮੀਨਗੀ, ਛੁਲਛੁਲਾਪਨ, ਛੋਛਾਪਨ 

–ਹੋਛੇ ਜਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ, ਅਖੌਤ : ਥੁੜੇ ਹੋਏ ਨੂੰ ਕੋਈ ਚੀਜ਼ ਮਿਲ ਜਾਏ ਅਰ ਉਹ ਉਸ ਦੀ ਅਯੋਗ ਹੱਦ ਤੱਕ ਵਰਤੋਂ ਕਰੇ ਤਾਂ ਇਹ ਅਖਾਣ ਪਾ ਕੇ ਉਸ ਦੇ ਇਸ ਵਤੀਰੇ ਦੀ ਨਿੰਦਿਆ ਕਰਦੇ ਹਨ

–ਹੋਛੇ ਦੀ ਯਾਰੀ ਸਦਾ ਖੁਆਰੀ, ਅਖੌਤ : ਹੋਛੇ ਨਾਲ ਵਾਹ ਹਮੇਸ਼ਾ ਤਕਲੀਫ਼ ਦੇਹ ਸਾਬਤ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-23-04-40-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.