ਹੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਰ [ਪੜ] (ਇਸ ਤੋਂ) ਬਿਨਾਂ, ਕੋਈ ਦੂਜਾ [ਵਿਸ਼ੇ] ਵਾਧੂ , ਵਧੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਰ. ਵ੍ਯ—ਔਰ। ੨ ਅਨ੍ਯ. ਅਪਰ. “ਕਰੈ ਦੁਹਕਰਮ ਦਿਖਾਵੈ ਹੋਰ.” (ਗਉ ਮ: ੫) ਕਰੇ ਖੋਟਾ ਕਰਮ , ਦਿਖਾਵੇ ਚੰਗਾ। ੩ ਦੇਖੋ, ਹੋਰਨਾ. “ਰਹੇ ਹੋਰ ਲੋਕੰ.” (ਵਿਚਿਤ੍ਰ) ਲੋਕ ਵਰਜ ਰਹੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੋਰ (ਯੋ.। ਸੰਸਕ੍ਰਿਤ ਅਪਰ। ਪ੍ਰਾਕ੍ਰਿਤ ਅਵਰ। ਪੰਜਾਬੀ ਅਰ। ਹੋਰ) ਹੋਰ। ਜੋ ਕੁਛ ਹੈ ਉਸ ਤੋਂ ਕੁਛ ਵੱਧ। ਦੂਸ੍ਰਾ। ਯਥਾ-‘ਹੋਰੁ ਮੁਚੁ ਗਰੂਰੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੋਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਰ, ਪੜਨਾਂਵ : ਕੋਈ ਦੂਸਰਾ, ਵਿਸ਼ੇਸ਼ਣ : ਵੱਧ ਵਾਫਰ, ਓਪਰਾ, ਬਾਕੀ, ਵੱਖਰਾ, ਦੂਜਾ, ਗ਼ੈਰ, ਕਿਰਿਆ ਵਿਸ਼ੇਸ਼ਣ : ਵਧੇਰੇ, ਇਸ ਤੋਂ ਵਧੀਕ, ਛੁੱਟ, ਅਵਯ : ਅਤੇ

–ਹੋਰਸ, ਪੜਨਾਂਵ : ਦੂਜਾ, ਹੋਰ, ਕਿਸੇ ਹੋਰ

–ਹੋਰ ਕਿਵੇਂ, ਕਿਰਿਆ ਵਿਸ਼ੇਸ਼ਣ : ਹੋਰਵੇਂ, ਹੋਰ ਕਿਸੇ ਤਰ੍ਹਾਂ ਨਾਲ 

–ਹੋਰ ਕੀ, ਅਵਯ (ਪ੍ਰਸ਼ਨਵਾਚੀ) ੧. ਇਸ ਤੋਂ ਛੁਟ ਹੋਰ ਕਿਹੜੀ ਗੱਲ ੨. ਹਾਂ, ਇਵੇਂ ਹੀ ਹੈ; ੩. ਵਾਹਵਾ, ਬੱਲੇ

–ਹੋਰ ਕੀ ਕਹਾਂ, ਅਵਯ : ਬਹੁਤ ਕੁਝ ਕਿਹਾ ਹੈ, ਇਸ ਤੋਂ ਵੱਧ ਕਹਿਣਾ ਮੁਨਾਸਬ ਨਹੀਂ

–ਹੋਰ ਕੋਈ, ਪੜਨਾਂਵ : ਦੂਜਾ ਪੁਰਸ਼, ਦੂਜਾ ਜਣਾ

–ਹੋਰ ਤਰ੍ਹਾਂ, ਕਿਰਿਆ ਵਿਸ਼ੇਸ਼ਣ : ਹੋਰਵੇਂ, ਕਿਸੇ ਹੋਰ ਢੰਗ ਨਾਲ

–ਹੋਰ ਤਾਂ ਕੀ, ਕਿਰਿਆ ਵਿਸ਼ੇਸ਼ਣ : ਹੋਰ ਦਾ ਤਾਂ ਜ਼ਿਕਰ ਹੀ ਕੀ ਹੈ

–ਹੋਰ ਤੇ, ਕਿਰਿਆ ਵਿਸ਼ੇਸ਼ਣ : ਹੋਰ ਕਿਸੇ ਤੋਂ, ਕਿਸੇ ਦੂਜੇ ਕੋਲੋਂ

–ਹੋਰ ਤੋਂ, ਕਿਰਿਆ ਵਿਸ਼ੇਸ਼ਣ : ਹੋਰ ਕਿਸੇ ਤੋਂ, ਕਿਸੇ ਦੂਜੇ ਕੋਲੋਂ

–ਹੋਰਪੇ, ਕਿਰਿਆ ਵਿਸ਼ੇਸ਼ਣ : ਹੋਰ ਥਾਂ, ਦੂਈ ਥਾਂ, ਹੋਰ ਕਿਤੇ

–ਹੋਰਦਰ, ਹੋਰਦਰੇ, ਕਿਰਿਆ ਵਿਸ਼ੇਸ਼ਣ : ਹੋਰ ਪਾਸੇ; ਹੋਰ ਜਗ੍ਹਾ

–ਹੋਰ ਦਾ, ਵਿਸ਼ੇਸ਼ਣ : ਪਰਾਇਆ, ਕਿਸੇ ਦੂਸਰੇ ਦਾ

–ਹੋਰ ਦਾ ਹੋਰ, ਵਿਸ਼ੇਸ਼ਣ : ਕੁਝ ਦਾ ਕੁਝ 

–ਹੋਰਧਰ, ਕਿਰਿਆ  ਵਿਸ਼ੇਸ਼ਣ : ਹੋਰਦਰ

–ਹੋਰ ਨਾ, ਕਿਰਿਆ ਵਿਸ਼ੇਸਣ : ੧. ਬਸ, ਏਨਾ ਹੀ; ੨. ਤੇ ਕੀ ਇਹ ਠੀਕ ਨਹੀਂ; ੩. ਹਾਂ 

–ਹੋਰਨਾਂ ਹੋਰਨੀਂ, ਪੜਨਾਂਵ : ਹੋਰ ਜਣਿਆਂ, ਬਾਕੀ ਆਦਮੀਆਂ 

–ਹੋਰ ਬੀ, ਹੋ ਭੀ, ਹੋਰ ਵੀ, ਕਿਰਿਆ ਵਿਸ਼ੇਸ਼ਣ : ਇਸ ਤੋਂ ਛੁੱਟ ਹੋਰ, ਇਸ ਤੋਂ ਇਲਾਵਾ ਹੋਰ, ਵਧੀਕ, ਨਾਲੇ 

–ਹੋਰਵੇਂ, ਕਿਰਿਆ ਵਿਸ਼ੇਸ਼ਣ : ਹੋਰ ਤਰ੍ਹਾਂ ਨਾਲ, ਹੋਰ ਤਰੀਕੇ ਨਾਲ, ਹੋਰ ਢੰਗ ਨਾਲ 

–ਹੋਰਿਕ; ਪੜਨਾਂਵ : ਇੱਕ ਹੋਰ, ਇੱਕ ਹੋਰ ਆਦਮੀ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-14-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.