ਹੌਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੌਲੀ, ੧. ਹੌਲਾ ਦਾ ਇਸਤਰੀ ਲਿੰਗ ; ੨. (ਲਹਿੰਦੀ) / ਇਸਤਰੀ ਲਿੰਗ : ਡਰੀ ਹੋਈ; ੩. ਰੇਤਲੀ ਧਰਤੀ; ੪. ਕਿਰਿਆ ਵਿਸ਼ੇਸ਼ਣ : ਸਹਿਜੇ, ਘੱਟ ਰਫ਼ਤਾਰ ਤੇ, ਆਰਾਮ ਨਾਲ, ਕਾਹਲੀ ਨਾ ਕਰ ਕੇ, ਅਡੋਲ ਹੀ
–ਹੌਲੀ ਹੌਲੀ, ਕਿਰਿਆ ਵਿਸ਼ੇਸ਼ਣ : ੧. ਹੌਲੇ ਹੌਲੇ, ਘੱਟ ਰਫ਼ਤਾਰ ਤੇ, ਸਹਿਜੇ ਸਹਿਜੇ; ੨. ਆਰਾਮ ਨਾਲ, ਸੌਖੀ ਤਰ੍ਹਾਂ, ਧੀਰਜ ਨਾਲ; ੩. ਅਡੋਲ ਮਲਕੜੇ; ੪. ਦਰਜ਼ੇ ਵਾਰ, ਸਨੇ ਸਨੇ
–ਹੌਲੀ ਦਿਤੀ, ਹੌਲੀ ਦਿਤੇ, ਹੌਲੀ ਦੇਣੀ, ਕਿਰਿਆ ਵਿਸ਼ੇਸ਼ਣ : ਸਹਿਜ ਨਾਲ, ਅਡੋਲ ਹੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-29-10-38-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First