ਹੱਥੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਥੀ (ਨਾਂ,ਇ) ਚੱਕੀ ਜਾਂ ਚਰਖੇ ਆਦਿ ਨੂੰ ਹੱਥ ਨਾਲ ਘੁਮਾਉਣ ਲਈ ਲਾਈ ਲੱਕੜ ਦੀ ਕਿੱਲੀ; ਬੋਕੀ ਰਾਹੀਂ ਨਲਕੇ ਦਾ ਪਾਣੀ ਖਿੱਚਣ ਲਈ ਲਾਈ ਲੋਹੇ ਦੀ ਖ਼ਮਦਾਰ ਛੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5802, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੱਥੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਥੀ [ਨਾਂਇ] ਛੋਟਾ ਹੱਥਾ; ਪਾਣੀ ਰੱਖਣ ਦੀ ਚੰਮ ਦੀ ਥੈਲੀ; ਘੋੜਿਆਂ ਨੂੰ ਤੇਲ ਮਲ਼ਨ ਲਈ ਵਰਤਿਆ ਜਾਣ ਵਾਲ਼ਾ ਇੱਕ ਦਸਤਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਥੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਥੀ ਸੰਗ੍ਯਾ—ਦਸ੍ਤਾ. ਮੁੱਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਥੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਥੀ, ਇਸਤਰੀ ਲਿੰਗ : ੧. ਛੋਟਾ ਹੱਥਾ, ਦਸਤਾ, ਹੈਂਡਲ, ਹਲ ਦੀ ਜੰਘੀ ਦੇ ਉਤਲੇ ਸਿਰੇ ਤੇ ਲਗੀ ਇੱਕ ਲਕੜ ਜਿਸ ਤੇ ਹਾਲੀ ਹੱਥ ਰੱਖਦਾ ਹੈ; ੨. ਪਾਣੀ ਰੱਖਣ ਦੀ ਚੰਮ ਦੀ ਥੈਲੀ, ਕੂਹਣੀ, (ਹੱਥੀ ਕੱਢ ਨਾ ਦਿੱਤੇ ਪਾਣੀ) (ਭਾਈ ਕਾਨ੍ਹ ਸਿੰਘ ਮਹਾਂ ਕੋਸ਼) ; ੩. ਘੋੜਿਆਂ ਨੂੰ ਮਲਣ ਜਾਂ ਮਾਲਸ਼ ਕਰਨ ਲਈ ਵਾਲਾਂ ਦਾ ਇੱਕ ਦਸਤਾਨਾ; ੪. ਹੱਥਕੜੀ (ਹੱਥੀ ਪਾਉਦੀ ਕਾਹੇ ਰੋਵੈ ?), (ਸਿੰਧੀ, ਪੋਠੋਹਾਰੀ); ੫. ਸਹਾਇਤਾ, ਇਮਦਾਦ; ੬. ਮੁੰਜ ਜਾਂ ਵਾਣ ਦੀ ਗੁੱਛੀ ਜਿਸ ਨਾਲ ਛੱਪਰ ਪਾਉਣ ਵਾਲੇ ਸਰਕੜੇ ਦੇ ਸਿਰੇ ਇਕੋ ਜੇਹੇ ਕਰਦੇ ਹਨ, ਜੁਲਾਹਿਆਂ ਦੀ ਹੱਥ ਵਿੱਚ ਨੱਪਣ ਵਾਲੀ ਲੱਕੜ, (ਕ੍ਰਿਤ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-11-51-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.