ਹੱਥ-ਲੇਖ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Handwriting_ਹੱਥ-ਲੇਖ: ਉਹ ਤਰੀਕਾ ਜਿਸ ਨਾਲ ਕੋਈ ਵਿਅਕਤੀ ਲਿਖਦਾ ਹੈ ਜਿਸ ਵਿਚ ਅਖਰਾਂ ਦੀ ਬਣਤਰ, ਸ਼ਬਦਾਂ ਨੂੰ ਵਖਰਿਆਂ ਕਰਨ ਦਾ ਤਰੀਕਾ ਅਤੇ ਹੋਰ ਨਿਖੇੜਾ ਕਰਨ ਵਾਲੀਆਂ ਖ਼ਾਸੀਅਤਾਂ ਜੋ ਇਕ ਵਿਅਕਤੀ ਦੀ ਲਿਖਤ ਨੂੰ ਹੋਰਨਾਂ ਦੀਆਂ ਲਿਖਤਾਂ ਤੋਂ ਵਖਰਿਆਉਂਦੀ ਹੈ।
ਸ਼ਹਾਦਤ ਕਾਨੂੰਨ ਦੀ ਇਕ ਸ਼ਾਖਾ ਜੋ ਹੱਥ-ਲੇਖ ਨਾਲ ਤੱਲਕ ਰੱਖਦੀ ਹੈ ਅਤੇ ਜ਼ਿਆਦਾਤਰ ਇਹ ਗੱਲ ਤੈਅ ਕਰਦੀ ਹੈ ਕਿ ਕੋਈ ਦਸਖ਼ਤ ਅਸਲੀ ਹਨ ਜਾਂ ਜਾਹਲੀ। ਹੱਥ-ਲੇਖ ਦੀ ਪਛਾਣ ਸਬੰਧਤ ਵਿਅਕਤੀ ਨਾਲੋਂ ਮਾਹਿਰਾਂ ਦੇ ਦਾਇਰੇ ਦਾ ਕੰਮ ਹੈ।
ਕਿਸੇ ਤਸਦੀਕ ਕਰਨ ਵਾਲੇ ਗਵਾਹ ਦਾ ਹੱਥ-ਲੇਖ ਜੋ ਤੀਹ ਸਾਲਾਂ ਤੋਂ ਵਧ ਪੁਰਾਣਾ ਹੈ, ਸਾਬਤ ਕਰਨ ਦੀ ਲੋੜ ਨਹੀਂ ਹੁੰਦੀ।
ਸਟੀਫ਼ਨ ਦੇ ਸ਼ਹਾਦਤ ਦੇ ਡਾਇਜੈਸਟ ਵਿਚ ਇਸ ਨਿਯਮ ਨੂੰ ਮਾਨਤਾ ਦਿੱਤੀ ਗਈ ਹੈ। ਇਕ ਆਦਮੀ ਦੂਜੇ ਦੇ ਹੱਥ-ਲੇਖ ਨੂੰ ਪਛਾਣ ਸਕਦਾ ਹੈ, ਜੇ-
(1) ਜੇ ਉਸ ਨੈ ਉਸ ਨੂੰ ਲਿਖਦਿਆਂ ਵੇਖਿਆ ਹੋਵੇ;
(2) ਜੇ ਉਸ ਨੂੰ ਉਸ ਵਿਅਕਤੀ ਦੁਆਰਾ ਲਿਖੇ ਖ਼ਤ ਪੱਤਰ ਜਾਂ ਹੋਰ ਦਸਤਾਵੇਜ਼ ਆਏ ਹੋਣ , ਉਹ ਉਸ ਵਿਅਕਤੀ ਦੁਆਰਾ ਲਿਖੇ ਤਾਤਪਰਜਤ ਹੋਣ ਅਤੇ ਵਸੂਲ ਕੀਤੇ ਦੇ ਪੱਤਰ ਦੇ ਉੱਤਰ ਵਿਚ ਹੋਣ;
(3) ਜੇ ਉਸ ਨੇ ਉਸ ਵਿਅਕਤੀ ਦੁਆਰਾ ਲਿਖੇ ਗਏ ਤਾਤਪਰਜਤ ਪੱਤਰ ਜਾਂ ਦਸਤਾਵੇਜ਼ ਵੇਖੇ ਹੋਣ ਅਤੇ ਬਾਦ ਵਿਚ ਉਨ੍ਹਾਂ ਬਾਰੇ ਉਸ ਨਾਲ ਉਨ੍ਹਾਂ ਦੇ ਵਿਸ਼ੇ-ਵਸਤੂ ਬਾਰੇ ਪੱਤਰ-ਵਿਹਾਰ ਕੀਤਾ ਹੋਵੇ;
(4) ਜਦੋਂ ਗਵਾਹ ਨੇ ਉਨ੍ਹਾਂ ਹੱਥ-ਲੇਖਾਂ ਨੂੰ ਕਾਰੋਬਾਰੀ ਵਿਹਾਰਾਂ ਵਿਚ ਇਸ ਤਰ੍ਹਾਂ ਅੰਗੀਕਾਰ ਕੀਤਾ ਹੋਵੇ ਜਿਸ ਤੋਂ ਉਨ੍ਹਾਂ ਦੇ ਅਸਲੀ ਹੋਣ ਬਾਰੇ ਵਾਜਬੀ ਕਿਆਸ ਦੀ ਪ੍ਰੇਰਨਾ ਮਿਲਦੀ ਹੋਵੇ; ਜਾਂ
(5) ਜਦੋਂ ਉਸ ਵਿਅਕਤੀ ਦੁਆਰਾ ਲਿਖੇ ਜਾਂ ਦਸਖ਼ਤ ਕੀਤੇ ਦਸਤਾਵੇਜ਼ ਗਵਾਹ ਦੇ ਅੱਗੇ ਕਾਰੋਬਾਰ ਦੇ ਸਾਧਾਰਨ ਅਨੁਕ੍ਰਮ ਵਿਚ ਪੇਸ਼ ਕੀਤੇ ਜਾਂਦੇ ਹੋਣ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First