ਹੱਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਸ (ਨਾਂ,ਪੁ) 1 ਗਰਦਨ ਦੀ ਹੱਡੀ ਨੇੜੇ ਪਹਿਰਿਆ ਜਾਣ ਵਾਲਾ ਇਸਤਰੀਆਂ ਦੇ ਕੰਠ ਦਾ ਭੁੂਖਣ 2 ਛਾਤੀ ਦੇ ਉਪਰ ਅਤੇ ਗਲ਼ ਦੇ ਨੇੜੇ ਕਮਾਨ ਦੀ ਸ਼ਕਲ ਜਿਹੀ ਹੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੱਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਸ [ਨਾਂਇ] ਛਾਤੀ ਅਤੇ ਗਰਦਨ ਨੂੰ ਜੋੜਨ ਵਾਲ਼ੀ ਹੱਡੀ [ਨਾਂਪੁ] ਗਲ਼ ਦਾ ਇੱਕ ਗਹਿਣਾ , ਹਸੀਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਸ. ਸੰਗ੍ਯਾ—ਹਾਸ੍ਯ. ਹਾਸੀ। ੨ ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone। ੩ ਇਸਤ੍ਰੀਆਂ ਦੇ ਕੰਠ ਦਾ ਭੂਖਣ , ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪ ਸੰ. ਹ੄੗ ਦਾ ਸੰਖੇਪ. ਆਨੰਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਸ, (ਸੰਸਕ੍ਰਿਤ :ਅੰਸ=ਕੰਧਾ) / ਪੁਲਿੰਗ : ੧. ਗਲ ਦੇ ਕੋਲ ਤੇ ਛਾਤੀ ਦੇ ਉਪਰ ਦੋ ਕਮਾਨ ਦੀ ਸ਼ਕਲ ਦੀਆਂ ਹੱਡੀਆਂ। ਇਹ ਪਿਛੋਂ ਮੋਢੇ ਦੀ ਹੱਡੀ (ਸਕੰਧ ਅਸਤੀ) ਨਾਲ ਮਿਲੀਆਂ ਹੁੰਦੀਆਂ ਹਨ; ੨. ਗਲ ਦਾ ਗਹਿਣਾ, ਹਸੀਰਾ

–ਹੱਸੀ, ਇਸਤਰੀ ਲਿੰਗ : ਛੋਟਾ ਹੱਸ ਜੋ ਬੱਚੇ ਪਹਿਨਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-02-44-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.