ਖ਼ਾਨਗਾਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਨਗਾਹ (ਨਾਂ,ਇ) ਕਿਸੇ ਪੀਰ ਫ਼ਕੀਰ ਦੀ ਕਬਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖ਼ਾਨਗਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਨਗਾਹ [ਨਾਂਇ] ਕਿਸੇ ਵਲੀ, ਦਰਵੇਸ਼ ਦੇ ਰਹਿਣ ਦੀ ਥਾਂ; ਕਿਸੇ ਦਰਵੇਸ਼ ਜਾਂ ਵਲੀ-ਅੱਲਾਹ ਦੀ ਕਬਰ , ਮਜ਼ਾਰ, ਮਕਬਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ਾਨਗਾਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖ਼ਾਨਗਾਹ  : ਖ਼ਾਨਗਾਹ ਉਸ ਇਮਾਰਤ ਨੂੰ ਕਹਿੰਦੇ ਹਨ ਜਿਸ ਵਿਚ ਰਹੱਸਵਾਦੀ ਮੁਸਲਮਾਨ ਰਹਿੰਦੇ ਸਨ। ਇਸਲਾਮ ਦੇ ਬਾਨੀ ਨੇ ਈਸਾਈਆਂ ਵਾਂਗ ਮਠ ਵਾਸੀ ਜੀਵਨ ਦੇ ਹਰ ਰੂਪ ਨੂੰ ਅਸਵੀਕਾਰ ਕਰ ਦਿੱਤਾ ਪਰ ਜਦੋਂ ਮੁਸਲਮਾਨਾਂ ਵਿਚ ਰਹੱਸਵਾਦ ਤੇ ਤਸੱਵੁਫ਼ ਦਾ ਵਿਕਾਸ ਹੋਇਆ ਤਾਂ ਰਹੱਸਵਾਦੀਆਂ ਨੇ ਭੌਤਿਕ ਜੀਵਨ ਦੀ ਭੱਜ ਦੌੜ ਤੋਂ ਅਲੱਗ ਰਹਿਣ ਦੀ ਜ਼ਰੂਰਤ ਮਹਿਸੂਸ ਕੀਤੀ। ਮੌਲਾਨਾ ਜਾਗੀ ਦੇ ਕਥਨ ਅਨੁਸਾਰ ਮੁਸਲਮਾਨ ਰਹੱਸਵਾਦੀਆਂ ਲਈ ਇਸਲਾਮੀ ਇਤਿਹਾਸ ਵਿਚ ਪਹਿਲੀ ਖ਼ਾਨਗਾਹ ਅਠਵੀਂ ਸਦੀ ਵਿਚ ਕਿਸੇ ਈਸਾਈ ਰਾਜੇ ਨੇ ਇਰਾਕ ਵਿਚ ਬਣਵਾਈ ਸੀ।

ਨੌਵੀਂ ਦਸਵੀਂ ਸਦੀਆਂ ਵਿਚ ਜਨਤਾਂਤ੍ਰਿਕ ਢੰਗ ਤੇ ਸੰਗਠਿਤ ਖ਼ਾਨਗਾਹ ਦੇ ਉਲੇਖ ਮਿਲਦੇ ਹਨ ਪਰ ਬਾਅਦ ਵਿਚ ਇਸ ਦਾ ਪ੍ਰਯੋਗ ਉਸ ਮਕਾਨ ਲਈ ਹੋਣ ਲੱਗਾ ਜਿਸ ਵਿਚ ਰਹੱਸਵਾਦੀ ਪੀਰ, ਸ਼ੇਖ ਜਾਂ ਮੁਰਸ਼ਦ ਆਪਣੇ ਚੁਣੇ ਹੋਏ ਚੇਲਿਆਂ ਨਾਲ ਰਹਿੰਦਾ ਸੀ। ਅਣਵਿਆਹੇ ਚੇਲੇ ਅਕਸਰ ਵੱਡੇ ਕਮਰੇ ਵਿਚ ਰਹਿੰਦੇ ਸਨ। ਉਥੇ ਹਰ ਚੇਲੇ ਨੂੰ ਇਕ ਕੋਨਾ ਮਿਲਿਆ ਹੁੰਦਾ ਸੀ। ਵਿਆਹੇ ਹੋਏ ਚੇਲੇ ਆਪਣੇ ਘਰਾਂ ਵਿਚ ਹੀ ਰਹਿੰਦੇ ਸਨ। ਆਪ ਤੌਰ ਤੇ ਖ਼ਾਨਗਾਹ ਵਾਲੇ ਗੁਆਂਢੀਆਂ ਵੱਲੋਂ ਦਿੱਤੇ ਦਾਨ ਉੱਤੇ ਹੀ ਗੁਜ਼ਾਰਾ ਕਰਦੇ ਸਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-04-37-26, ਹਵਾਲੇ/ਟਿੱਪਣੀਆਂ: ਹ. ਪੁ. - ਹਿੰ. ਵਿ. ਕੋ. 3: 346; ਪੰ. ਵਿ. ਕੋ.

ਖ਼ਾਨਗਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ਾਨਗਾਹ, (ਫ਼ਾਰਸੀ : ਖ਼ਾਨਗਾਹ =ਖ਼ਾਨ: =ਘਰ+ਗਾਹ =ਥਾਂ;ਅਰਬੀ : ਖ਼ਾਨਕਾਹ ) \ ਪੁਲਿੰਗ : ਕਿਸੇ ਬਜ਼ੁਰਗ ਦੀ ਕਬਰ, ਪੀਰ ਫ਼ਕੀਰ ਦਾ ਮਕਬਰਾ, ਸਮਾਧ ਦੇ ਤੁਲ ਦਾ ਮੁਸਲਮਾਨੀ ਸ਼ਬਦ, ਤਕੀਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-03-54-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.