ਅਣਗਹਿਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਣਗਹਿਲੀ [ਨਾਂਇ] ਲਾਪਰਵਾਹੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਣਗਹਿਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Negligence_ਅਣਗਹਿਲੀ: ਮਹਾਰਾਸ਼ਟਰ ਰਾਜ ਬਨਾਮ ਕੰਚਨਮਾਲਾ ਵਿਜੇ ਸਿੰਗਸ਼ਰਕੇ (ਏ ਆਈ ਆਰ 1995 ਐਸ ਸੀ 2499) ਵਿਚ ਸਰਵ ਉਚ ਅਦਾਲਤ ਅਨੁਸਾਰ ਅਣਗਹਿਲੀ ਦਾ ਮਤਲਬ ਕੋਈ ਅਜਿਹਾ ਕੰਮ ਕਰਨ ਵਿਚ ਉਕਾਈ ਕਰਨਾ ਹੈ ਜਿਸ ਕੰਮ ਦੇ ਕੀਤੇ ਜਾਣ ਦੀ ਇਕ ਮਾਕੂਲ ਆਦਮੀ ਜਾਂ ਸਿਆਣੇ ਆਦਮੀ ਤੋਂ ਆਸ ਕੀਤੀ ਜਾਂਦੀ ਹੈ। ਟਾਰਟਸ ਵਿਚ ਹਰਜਾਨਾ ਅਣਗਹਿਲੀ ਦਾ ਇਕ ਲਾਜ਼ਮੀ ਨਤੀਜਾ ਹੈ, ਲੇਕਿਨ ਫ਼ੌਜਦਾਰੀ ਕਾਨੂੰਨ ਵਿਚ ਜੇ ਉਸ ਕੰਮ ਨਾਲ ਮਨੁੱਖੀ ਜੀਵਨ  ਨੂੰ ਖ਼ਤਰਾ ਪੈਦਾ ਹੁੰਦਾ ਹੋਵੇ ਜਾਂ ਕਿਸੇ ਵਿਅਕਤੀ ਨੂੰ ਸੱਟ ਜਾਂ ਹਾਨੀ ਕਾਰਤ ਹੋਣੀ ਸੰਭਾਵੀ ਹੋਵੇ ਤਾਂ ਉਸ ਕੰਮ ਨੂੰ ਕਰਨ ਵਾਲਾ ਵਿਅਕਤੀ ਅਣਗਹਿਲੀ-ਪੂਰਨ ਕੰਮ ਕਰਨ ਦਾ ਕਸੂਰਵਾਰ ਸਮਝਿਆ ਜਾਵੇਗਾ। ਭਾਰਤੀ ਦੰਡ ਸੰਘਤਾ ਦੀਆਂ ਧਾਰਣਾਵਾਂ 279,285,287 ਅਤੇ 290 ਇਸ ਦੀਆਂ ਸਪਸ਼ਟ ਉਦਾਹਰਣਾ ਹਨ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.