ਅੰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਤ. ਸੰ. अन्त्. ਧਾ—ਬਾਂਧਨਾ. ਬੰਨ੍ਹਣਾ। ੨ ਸੰ. अन्त. ਸੰਗ੍ਯਾ—ਸਮਾਪਤਿ. ਓੜਕ. ਖ਼ਾਤਿਮਾ। ੩ ਪਰਿਣਾਮ. ਫਲ. ਨਤੀਜਾ। ੪ ਸੀਮਾ. ਹੱਦ । ੫ ਅੰਤਕਾਲ. ਮਰਣ. “ਅੰਤ ਕੀ ਬਾਰ ਨਹੀਂ ਕਛੁ ਤੇਰਾ.” (ਗਉ ਕਬੀਰ) ੬ ਮਧ੍ਯ (ਮੱਧ). ਦਰਮਿਆਨ. ਵਿਚਕਾਰ। ੭ ਦੇਖੋ, ਅੰਤ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਤ ਓੜਕ, ਹਦ-ਬੰਨ੍ਹਾ- ਅੰਤ ਕਾਰਣਿ ਕੇਤੇ ਬਿਲਲਾਹਿ। ਵੇਖੋ ਅੰਤਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਤ, ਸੰਸਕ੍ਰਿਤ / ਪੁਲਿੰਗ : ੧. ਛੇਕੜ, ਓੜਕ ਅਖੀਰ, ਹੱਦ, ਬੰਨਾ; ੨. ਨਤੀਜਾ, ਸਿੱਟਾ, ਫਲ, ੩. ਔਧ, ਮੌਤ; ੪. ਗੁੱਝੀ ਗੱਲ, ਭੇਤ, ਪਿਛਲਾ, ਛੇਕੜਲਾ, ਆਖਰੀ

–ਅੰਤ ਸਮਾਂ, ਪੁਲਿੰਗ : ਛੇਕੜਲਾ ਵਕਤ, ਆਖਰੀ ਦਮ, ਮੁਕ ਜਾਣ ਦਾ ਸਮਾਂ, ਮੌਤ ਦਾ ਵੇਲਾ

–ਅੰਤ ਸ਼ੁਮਾਰ, ਪੁਲਿੰਗ : ਲੇਖਾ, ਗਿਣਤੀ, ਹੱਦ

–ਅੰਤ ਕਾਲ, ਪੁਲਿੰਗ : ਅੰਤ ਸਮਾਂ, ਛੇਕੜਲਾ ਵਕਤ, ਆਖਰੀ ਦਮ, ਮਰਨ ਦਾ ਵੇਲਾ, ਮੌਤ; ੨. ਘਬਰਾਹਟ, ਬੇਚੈਨੀ

–ਅੰਤ ਕਿਰਿਆ, ਪੁਲਿੰਗ : ਮਿਰਤਕ, ਸੰਸਕਾਰ

–ਅੰਤ ਨਾ ਆਉਣਾ, ਮੁਹਾਵਰਾ : ਗਿਣਤੀ ਤੋਂ ਬਾਹਰ ਹੋਣਾ, ਗਿਣਿਆ ਨਾ ਜਾਣਾ, ਹੱਦ ਜਾਂ ਸੀਮਾ ਦਾ ਪਤਾ ਲੱਗਣਾ, ਬੇਸ਼ੁਮਾਰ ਜਾਂ ਬੇਅੰਤ ਹੋਣਾ

–ਅੰਤ ਨੂੰ, ਕਿਰਿਆ ਵਿਸ਼ੇਸ਼ਣ : ਓੜਕ, ਛੇਕੜ, ਆਖਰ, ਪਿੱਛੋਂ, ਅਖੀਰ

–ਅੰਤ ਭਲਾ ਸੋ ਭਲਾ, ਅਖੌਤ : ਭਲਾ ਓਹੀ ਹੈ ਜਿਸ ਦਾ ਅਖੀਰ ਭਲਾ ਹੈ

–ਅੰਤ ਭਲੇ ਦਾ ਭਲਾ, ਅਖੌਤ : ਚੰਗੇ ਕੰਮ ਦਾ ਨਤੀਜਾ ਚੰਗਾ ਹੁੰਦਾ ਹੈ

–ਅੰਤ ਮਤਾ, ਪੁਲਿੰਗ : ਅੰਤ ਦੇ ਵੇਲੇ ਦੇ ਵਿਚਾਰ, ਮਰਨ ਸਮੇਂ ਦੀ ਬਿਰਤੀ

–ਅੰਤ ਮਤਾ ਸੋ ਮਤਾ, ਅਖੌਤ : ਸੋਚ ਵਿਚਾਰ ਕੇ ਜਿਸ ਨਤੀਜੇ ਤੇ ਪਹੁੰਚ ਜਾਈਏ ਓਹੀ ਠੀਕ ਹੁੰਦਾ ਹੈ

–ਅੰਤ ਮਤਾ ਸੋਈ ਗਤਾ, ਅਖੌਤ : ਹਿੰਦੂ ਵਿਸ਼ਵਾਸ ਅਨੁਸਾਰ ਮਰਨ ਵੇਲੇ ਜਿਸ ਵੱਲ ਖਿਆਲ ਚੱਲੇ ਜਾਣ ਮਰ ਕੇ ਜੀਵ ਨੂੰ ਓਹੀ ਜੂਨ ਪਰਾਪਤ ਹੁੰਦੀ ਹੈ

–ਅੰਤ ਵਿਚ,ਕਿਰਿਆ ਵਿਸ਼ੇਸ਼ਣ : ਅੰਤ ਨੂੰ, ਓੜਕ, ਅਖੀਰ

–ਅੰਤ ਵੇਲਾ, ਪੁਲਿੰਗ : ਮਰਨ ਦਾ ਸਮਾਂ, ਪਰਾਣ ਛਡਣ ਦਾ ਵੇਲਾ, ਅਖੀਰ, ਆਖਰੀ, ਆਖਰੀ ਕਦਮ

–ਅੰਤਾਂ ਦਾ, ਵਿਸ਼ੇਸ਼ਣ : ਬਹੁਤ ਜ਼ਿਆਦਾ, ਓੜਕ, ਬੇਅੰਤ, ਹੱਦੋਂ ਬਹੁਤਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-12-37-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.