ਕਿੱਕਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਰ (ਨਾਂ,ਪੁ) ਬਰੀਕ ਪੱਤੇ ਅਤੇ ਪੀਲੇ ਰੰਗ ਦੇ ਫੁੱਲ ਲੱਗਣ ਵਾਲਾ ਸਖ਼ਤ ਲੱਕੜ ਦਾ ਕੰਡਿਆਲਾ ਬਿਰਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਰ [ਨਾਂਇ] ਨਿੱਕੇ ਪਤਲੇ ਪੱਤਿਆਂ ਅਤੇ ਪੀਲ਼ੇ ਫੁੱਲਾਂ ਵਾਲ਼ਾ ਕੰਡੇਦਾਰ ਰੁੱਖ , ਬਬੂਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੱਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਕਰ. ਦੇਖੋ, ਕਿਕਰਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿੱਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿੱਕਰ : ਇਹ ਰੁੱਖ ਪੰਜਾਬ, ਬਿਹਾਰ ਅਤੇ ਪੱਛਮੀ ਭਾਰਤ, ਪਾਕਿਸਤਾਨ, ਲੰਕਾ ਅਤੇ ਬਰਮਾ ਦੇ ਜੰਗਲਾਂ ਵਿਚ ਮਿਲਦਾ ਹੈ। ਇਸ ਨੂੰ ਹਿੰਦੀ ਵਿਚ ਬਬੂਲ ਵੀ ਕਿਹਾ ਜਾਂਦਾ ਹੈ। ਇਸ ਰੁੱਖ ਦਾ ਬਨਸਪਤੀ ਵਿਗਿਆਨਕ ਨਾ ਅਕੇਸ਼ੀਆ ਅਰੇਬੀਕਾ (Acacia arabica) ਹੈ। ਖ਼ੁਸ਼ਕ ਖਤੇਰਾਂ ਵਿਚ ਉਨ੍ਹਾਂ ਰੁੱਖਾਂ ਵਿਚੋਂ ਹੈ ਜਿਨ੍ਹਾਂ ਨੂੰ ਦਰਮਿਆਨੀ ਉਚਾਈ ਪ੍ਰਾਪਤ ਕਰਨ ਲਈ ਆਪਣੀ ਖ਼ੁਰਾਕ ਲੱਭਣੀ ਪੈਂਦੀ ਹੈ। ਜਦੋਂ ਇਹ ਆਪਣੀਆਂ ਮਜ਼ਬੂਤ ਜੜ੍ਹਾਂ ਨਾਲ ਆਪਣੇ ਆਪ ਨੂੰ ਸਥਿਰ ਕਰ ਲੈਂਦਾ ਹੈ ਤਾਂ ਇਹ ਚਰਨ ਵਾਲੇ ਪਸ਼ੂਆਂ ਤੋਂ ਕੰਡਿਆਂ ਨਾਲ ਆਪਣੀ ਸੁਰੱਖਿਆ ਕਰਦਾ ਹੈ। ਇਹ ਰੁੱਖ ਬਹੁਤ ਸੰਘਣੀ ਛਾਂ ਪੈਦਾ ਕਰਦਾ ਹੈ।

          ਇਸ ਰੁੱਖ ਦਾ ਅਕਾਰ ਛੋਟਾ ਜਾਂ ਦਰਮਿਆਨਾ ਹੁੰਦਾ ਹੈ, ਇਹ ਬਹੁਤ ਘੱਟ ਹਾਲਤਾਂ ਵਿਚ ਹੀ 13 ਮੀ. ਦੀ ਉਚਾਈ ਤਕ ਪਹੁੰਚਦਾ ਹੈ। ਇਸ ਦੀਆਂ ਛੋਟੀਆਂ ਸ਼ਾਖ਼ਾਵਾਂ ਪੱਧਰੀਆਂ ਅਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਜੁਲਾਈ ਤੋਂ ਨਵੰਬਰ ਤਕ ਅਤੇ ਕਈ ਹਿੱਸਿਆਂ ਵਿਚ ਸਾਰਾ ਸਾਲ ਹੀ ਛੋਟੇ ਸੁਨਹਿਰੀ ਪੀਲੇ ਜਿਹੇ ਅਤੇ ਸੁਗੰਧੀ ਭਰੇ ਗੋਲ ਫੁੱਲ ਲਗਦੇ ਹਨ। ਸਖ਼ਤ ਅਤੇ ਚਮੜੇ ਵਰਗੀਆਂ ਫ਼ਲੀਆਂ 7.5 ਤੋਂ 15 ਸੈਂ. ਮੀ. ਲੰਮੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਕਰੀਬ 12 ਕੁ ਬੀਜ ਹੁੰਦੇ ਹਨ। ਬੀਜਾਂ ਦੇ ਵਿਚਕਾਰੋਂ ਫ਼ਲੀ ਥੋੜ੍ਹੀ ਜਿਹੀ ਚਿਪਕੀ ਹੁੰਦੀ ਹੈ।

              ਇਸ ਦੀਆਂ ਫ਼ਲੀਆਂ, ਬੀਜ ਅਤੇ ਛੋਟੀਆਂ ਟਹਿਣੀਆਂ, ਊਠਾਂ ਅਤੇ ਬੱਕਰੀਆਂ ਆਦਿ ਨੂੰ ਚਾਰੀਆਂ ਜਾਂਦੀਆਂ ਹਨ। ਰੁੱਖ ਦੇ ਬਹੁਤ ਸਾਰੇ ਹਿੱਸਿਆਂ ਵਿਚ ਔਸ਼ਧੀਜਨਕ ਗੁਣ ਹਨ ਅਤੇ ਇਨ੍ਹਾਂ ਦੀ ਵਰਤੋਂ ਕਾਫ਼ੀ ਕੀਤੀ ਜਾਂਦੀ ਹੈ। ਇਸ ਦੀ ਛਿੱਲ ਵਿਚ ਇਕ ਤੇਜ਼ ਬਾਧਕ ਪਦਾਰਕ ਤੇਜ਼ਾਬ ਹੁੰਦਾ ਹੈ ਅਤੇ ਇਹ ਚਮੜਾ ਰੰਗਣ ਜਾਂ ਰੰਗਾਈ ਦੇ ਹੋਰ ਕੰਮਾਂ ਲਈ ਵਰਤੀ ਜਾਂਦੀ ਹੈ। ਇਸ ਦੇ ਫ਼ਲਾਂ ਅਤੇ ਪੱਤਿਆਂ ਵਿਚ 32% ਟੈਨਿਨ (ਇਕ ਰੰਗਕ ਪਦਾਰਥ) ਹੁੰਦਾ ਹੈ। ਇਹ ਗੂੰਦ ਅਰੇਬਿਕ ਗੂੰਦ ਦੀ ਥਾਂ ਵਰਤੀ ਜਾਂਦੀ ਹੈ ਅਤੇ ਪਿੰਡ ਦੇ ਲੋਕ ਇਸ ਗੂੰਦ ਵਿਚ ਤਿਲਾਂ ਦੇ ਬੀਜ ਰਲਾ ਕੇ ਇਸ ਨੂੰ ਖਾਂਦੇ ਹਨ। ਇਸ ਦੀ ਛਿੱਲ ਦਾ ਕਾੜ੍ਹਾ, ਸਾਬਣ ਦੀ ਥਾਂ ਵਰਤਿਆ ਜਾਂਦਾ ਹੈ, ਜਦੋਂ ਕਿ ਇਸ ਵਿਚ ਜ਼ਖ਼ਮ ਠੀਕ ਕਰਨ ਦੇ ਵੀ ਗੁਣ ਹੁੰਦੇ ਹਨ। ਇਸ ਦੀ ਲੱਕੜੀ ਸਖ਼ਤ, ਭਾਰੀ ਅਤੇ ਹੰਢਣਸਾਰ ਹੁੰਦੀ ਹੈ ਜਿਸ ਦੀ ਵਰਤੋਂ ਪਹੀਏ, ਤੇਲ ਜਾਂ ਕਮਾਦ ਪੀੜਣ ਵਾਲੇ ਵੇਲਣੇ ਅਤੇ ਖੇਤੀਬਾੜੀ ਦੇ ਹੋਰ ਸੰਦਾਂ ਵਿਚ ਕੀਤੀ ਜਾਂਦੀ ਹੈ। ਗੂੰਦ ਦੀ ਵਰਤੋ ਮਰੋੜ, ਉਲਟੀ ਅਤੇ ਸ਼ੱਕਰ ਆਦਿ ਰੋਗਾਂ ਵਿਚ ਵੀ ਲਾਹੇਵੰਦ ਰਹਿੰਦੀ ਹੈ। ਇਸ ਦੀ ਗੂੰਦ ਖ਼ੁਰਾਕ ਹਟਾਉਣ ਲਈ ਵੀ ਵਰਤੀ ਜਾਂਦੀ ਹੈ।

                    ਹ. ਪੁ. ––ਫ. ਟ੍ਰੀ. ਸ਼. ਇੰ : 66; ਗ. ਇੰ. ਮੈ. ਪ : 2


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਕਿੱਕਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਿੱਕਰ :  ਪੰਜਾਬ ਵਿਚ ਮਿਲਣ ਵਾਲਾ ਇਹ ਇਕ ਆਮ ਰੁੱਖ ਹੈ। ਇਸ ਦਾ ਬਨਸਪਤੀ ਵਿਗਿਆਨਕ ਨਾਂ ਅਕੇਸ਼ੀਆ-ਅਰੇਬੀਕਾ (Acacia arabica) ਹੈ ਅਤੇ ਹਿੰਦੀ ਵਿਚ ਇਸ ਨੂੰ ਬਬੂਲ ਵੀ ਕਿਹਾ ਜਾਂਦਾ ਹੈ। ਇਹ ਡੂੰਘੀਆਂ ਜੜ੍ਹਾਂ ਵਾਲਾ ਅਤੇ ਸੰਘਣੀ ਛਾਂ ਦੇਣ ਵਾਲਾ ਰੁੱਖ ਹੈ।

     ਇਸ ਰੁੱਖ ਦਾ ਆਕਾਰ ਛੋਟਾ ਜਾਂ ਦਰਮਿਆਨਾ ਅਤੇ ਸ਼ਾਖਾਵਾਂ, ਛੋਟੀਆਂ, ਪਧਰੀਆਂ ਅਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਕੁਝ ਹਿੱਸਿਆਂ ਵਿਚ ਸਾਰਾ ਸਾਲ ਅਤੇ ਕੁਝ ਵਿਚ ਜੁਲਾਈ ਤੋਂ ਨਵੰਬਰ ਤਕ ਛੋਟੇ, ਪੀਲੇ, ਖ਼ੁਸ਼ਬੂਦਾਰ ਗੋਲ ਫੁੱਲ ਲਗਦੇ ਹਨ।

      ਔਸ਼ਧੀਕਾਰਕ ਗੁਣਾਂ ਕਾਰਨ ਇਸ ਦੀ ਵਰਤੋਂ ਬਹੁਤ ਹੁੰਦੀ ਹੈ।ਇਸ ਦੀ ਛਿੱਲੜ ਵਿਚ ਇਕ ਤੇਜ਼ ਬਾਧਕ ਪਦਾਰਥ ਤੇਜ਼ਾਬ ਹੁੰਦਾ ਹੈ ਜੋ ਚਮੜਾ ਰੰਗਣ ਅਤੇ ਰੰਗਾਈ ਦੇ ਕੰਮ ਆਉਂਦਾ ਹੈ। ਇਸ ਦੇ ਫਲਾਂ ਅਤੇ ਪੱਤਿਆਂ ਵਿਚ ਵੀ 32% ਟੈਨਿਨ (ਰੰਗਕ ਪਦਾਰਥ) ਹੁੰਦਾ ਹੈ।ਇਸ ਰੁੱਖ ਵਿਚੋਂ ਇਕ ਕਿਸਮ ਦੀ ਗੂੰਦ ਰਿਸਦੀ ਹੈ ਜੋ ਅਰੇਬਿਕ ਗੂੰਦ ਦੀ ਥਾਂ ਵੀ ਵਰਤੀ ਜਾਂਦੀ ਹੈ ਅਤੇ ਲੋਕ ਇਸ ਵਿਚ ਤਿਲ ਰਲਾ ਕੇ ਵੀ ਖਾਂਦੇ ਹਨ। ਗੂੰਦ ਦੀ ਵਰਤੋਂ ਮਰੋੜ, ਉਲਟੀ ਅਤੇ ਸ਼ੱਕਰ ਆਦਿ ਰੋਗਾਂ ਵਿਚ ਲਾਹੇਵੰਦ ਸਿੱਧ ਹੁੰਦੀ ਹੈ। ਕਈ ਵੇਰ ਖੁਰਕ ਹਟਾਉਣ ਲਈ ਵੀ ਗੂੰਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਛਿੱਲੜ ਦਾ ਕਾੜ੍ਹਾ ਜ਼ਖਮ ਠੀਕ ਕਰਨ ਲਈ ਅਤੇ ਸਾਬਣ ਦੀ ਥਾਂ ਵੀ ਵਰਤਿਆ ਜਾਂਦਾ ਹੈ। ਕਿੱਕਰ ਦੀ ਲਕੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ। ਇਸ ਤੋਂ ਪਹੀਏ, ਤੇਲ ਕੱਢਣ ਜਾਂ ਕਮਾਦ ਪੀੜਨ ਵਾਲੇ ਵੇਲਣੇ, ਫਰਨੀਚਰ ਅਤੇ ਖੇਤੀਬਾੜੀ ਦੇ ਕਈ ਸੰਦ ਵੀ ਬਣਦੇ ਹਨ। ਕਿੱਕਰ ਦੇ ਸੱਕ ਅਤੇ ਬਦਾਮਾਂ ਦੇ ਛਿਲਕਿਆਂ ਨੂੰ ਜਲਾ ਕੇ, ਪੀਸ ਕੇ, ਨਮਕ ਮਿਲਾ ਕੇ ਮੰਜਨ ਦੇ ਤੌਰ ਤੇ ਵਰਤਿਆ ਜਾਂਦਾ ਹੈ । ਇਸ ਦੇ ਤੁੱਕਿਆਂ ਦਾ ਅਚਾਰ ਪਾਇਆ ਜਾਂਦਾ ਹੈ। ਕੱਚੇ ਤੁੱਕਿਆਂ ਦਾ ਰਸ ਠੰਢਾ, ਕਾਬਜ਼ ਅਤੇ ਸ਼ਕਤੀਵਰਧਕ ਹੁੰਦਾ ਹੈ। ਇਹ ਚਿਹਰੇ ਦਾ ਰੰਗ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-03-11-56, ਹਵਾਲੇ/ਟਿੱਪਣੀਆਂ: ਹ. ਪੁ. - ਫ. ਟ੍ਰ. ਸ੍ਰ. ਇੰ: 66; ਇੰ. ਮੈ. ਪ : 2

ਕਿੱਕਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਕਰ, (ਸੰਸਕ੍ਰਿਤ : किङ्कराल) \ ਪੁਲਿੰਗ : ਦਰੱਖ਼ਤ ਜਿਸ ਦੇ ਪੱਤਰ ਬਹੁਤ ਬਰੀਕ ਕੰਡੇ ਲੰਮੇ ਤੇ ਫੁਲ ਪੀਲੇ ਰੰਗ ਦੇ ਖੁਸ਼ਬੋਦਾਰ ਹੁੰਦੇ ਹਨ ਇਸ ਦਾ ਛਿਲਕਾ (ਸਕ) ਸ਼ਰਾਬ ਬਣਾਉਣ ਤੇ ਚਮੜੇ ਰੰਗਣ ਆਦਿ ਦੇ ਕੰਮ ਆਉਂਦਾ ਹੈ ਇਸ ਦੀ ਦਾਤਨ ਮੁਫੀਦ ਸਮਝੀ ਜਾਂਦੀ ਹੈ, ਬਬੂਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-05-03-05-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.