ਕੁੱਖ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਖ (ਨਾਂ,ਇ) ਇਸਤਰੀ ਦੇ ਸਰੀਰ ਵਿੱਚ ਗਰਭ ਧਾਰਨ ਕਰਨ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਖ [ਨਾਂਇ] ਔਰਤ ਦੇ ਪੇਟ ਦਾ ਉਹ ਭਾਗ ਜਿਸ ਵਿੱਚ ਗਰਭ ਠਹਿਰਦਾ ਹੈ, ਬੱਚੇਦਾਨੀ, ਕੋਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁੱਖ ਸੰਗ੍ਯਾ—ਪੇਟ। ੨ ਕੋਂਖੇ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩ ਗੁਫਾ. ਕੰਦਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਖ, (ਸੰਸਕ੍ਰਿਤ : कुक्ष) \ ਇਸਤਰੀ ਲਿੰਗ : ੧. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛ ਦੇ ਮੱਧ ਵਿੱਚ ਹੈ, ਬਗ਼ਲ, ਆਦਮੀ ਦੇ ਬੱਬਰ ਦੀ ਅਖੀਰੀ ਪਸਲੀ ਤੋਂ ਥੱਲੇ ਦਾ ਪੋਲਾ ਥਾਂ, ਰਹਿਮ, ਕੋਂਖ; ੨. ਜੁਫ਼ਾ, ਕੰਦਰਾ

–ਕੁੱਖ ਸੁਵੀਂ (ਸੁੰਨੀ) ਹੋਣਾ, ਮੁਹਾਵਰਾ : ਬਾਲ ਬੱਚਾ ਨਾ ਹੋਣਾ, ਬਾਂਝ ਹੋਣਾ

–ਕੁੱਖ ਹਰੀ ਹੋਣਾ, ਮੁਹਾਵਰਾ : ਬੱਚਾ ਹੋਣਾ, ਪੇਟ ਹੋਣਾ, ਗਰਭ ਧਾਰਨ ਕਰਨਾ; ਹਮਲ ਹੋਣਾ

–ਕੁੱਖ ਠੰਢੀ ਹੋਣਾ, ਮੁਹਾਵਰਾ : ਔਲਾਦ ਹੋਣਾ, ਬੱਚਾ ਹੋਣਾ

–ਕੁੱਖ ਠੰਢੀ ਰਹੇ, –ਇੱਕ ਅਸੀਸ ਹੈ ਜਿਸ ਦਾ ਭਾਵ ਹੈ ––ਔਲਾਦ ਜੀਉਂਦੀ ਰਹੇ, ਬਾਲ ਬੱਚਾ ਜੀਉਂਦਾ ਰਹੇ

–ਕੁੱਖ ਨਾ ਫੁੱਟਣਾ, ਮੁਹਾਵਰਾ : ਸੰਤਾਨ ਦਾ ਨਾ ਹੋਣਾ

–ਕੁੱਖ ਬੰਦ ਹੋਣਾ, ਜਣਨੋਂ ਰਹਿ ਜਾਣਾ, ਗਰਭ ਨਾ ਠਹਿਰਨਾ

–ਕੁੱਖ ਫੁੱਟਣਾ, ਮੁਹਾਵਰਾ :ਸੰਤਾਨ ਪੈਦਾ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-26-02-46-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.