ਕੋਰੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰੜਾ. ਸੰਗ੍ਯਾ—ਕਸ਼ਾ. ਚਾਬੁਕ। ੨ ਇੱਕ ਛੰਦ. ਇਸ ਦਾ ਨਾਉਂ “ਆਨੰਦ” ਭੀ ਹੈ. ਲੱਛਣ—ਚਾਰ ਚਰਣ. ਪ੍ਰਤਿ ਚਰਣ ੧੩ ਅੱਖਰ. ਪਹਿਲਾ ਵਿਸ਼੍ਰਾਮ ਛੀ ਪੁਰ, ਦੂਜਾ ਸੱਤ ਪੁਰ, ਅੰਤ ਲਘੁ ਗੁਰੁ. ਜੇ ਇਸ ਦੇ ਅੰਤ ਰਗਣ— SIS—ਰੱਖੀਏ ਤਦ ਚਾਲ ਬਹੁਤ ਸੁੰਦਰ ਹੁੰਦੀ ਹੈ.

ਉਦਾਹਰਣ—

ਸਤਿਗੁਰੁ ਕਹ੍ਯੋ, ਸੁਨੋ ਵੀਰ ਖਾਲਸਾ,

ਤ੍ਯਾਗਦੇਹੁ ਮਨੋ, ਵਡਿਆਈ ਲਾਲਸਾ,

ਹੋਇ ਨਿ੄ਕਾਮ, ਕਰੋ ਸੇਵਾ ਦੇਸ਼ ਕੀ,

ਚਾਹਤ ਹੋ ਕ੍ਰਿਪਾ, ਯਦਿ ਜਗਤੇਸ਼ ਕੀ.

ਪਯਾਰ ਛੰਦ ਇਸੇ ਦਾ ਇੱਕ ਭੇਦ ਹੈ. ਦੇਖੋ, ਪਯਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.