ਜਜ਼ੀਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਜ਼ੀਰਾ [ਨਾਂਪੁ] (ਭੂਗੋ) ਚਾਰੇ ਪਾਸੇ ਪਾਣੀ ਨਾਲ਼ ਘਿਰਿਆ ਇਲਾਕਾ, ਟਾਪੂ, ਦੀਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਜ਼ੀਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਜ਼ੀਰਾ : ਅਫ਼ਰੀਕਾ ਮਹਾਦੀਪ ਵਿਚ ਨੀਲ ਦਰਿਆ ਅੰਦਰ ਜਜ਼ੀਰੇ ਦੀ ਸ਼ਕਲ ਦਾ ਇਕ ਖ਼ੇਤਰ ਹੈ ਜਿਸ ਕਰਕੇ ਇਸ ਦਾ ਨਾਂ ਹੀ ਜਜ਼ੀਰਾ ਪੈ ਗਿਆ ਹੈ।

          ਇਹ ਤਿਕੋਣੇ ਆਕਾਰ ਦਾ ਖੇਤਰ ਸੂਡਾਨ ਗਣਰਾਜ ਵਿਚ ਬਲੂ ਅਤੇ ਵਾਈਟ ਨੀਲ ਦਰਿਆਵਾਂ ਦੇ ਵਿਚਕਾਰ, ਖਰਤੂਮ ਦੇ ਸਥਾਨ ਤੇ ਇਨ੍ਹਾਂ ਦੇ ਸੰਗਮ ਤੋਂ ਦੱਖਣ ਵਲ 13° 30' ਉ. ਵਿੱਥ ਉਤੇ ਸਥਿਤ ਹੈ। ਜਜ਼ੀਰਾ ਸਮੁੰਦਰੀ ਤਲ ਤੋਂ 385 ਮੀ. (1300 ਫੁੱਟ) ਉੱਚਾ ਚੀਕਣੀ ਮਿੱਟੀ ਵਾਲਾ ਮੈਦਾਨ ਹੈ। ਇਸ ਮੈਦਾਨ ਦੀ ਸਿੰਜਾਈ ਸਰਾਸਰ ‘ਸੇਨਾਰ ਬੰਨ’ ਤੇ ਨਿਰਭਰ ਹੈ। ਪਹਿਲਾਂ ਪਹਿਲ ਇਸ ਬੰਨ ਨੂੰ ਮੈਕਵਾਰ ਨਾਂ ਦਿਤਾ ਜਾਂਦਾ ਸੀ। ਇਹ ਬੰਨ 1922-25 ਦੌਰਾਨ ਬਣਾਇਆ ਗਿਆ। ਇਸ ਖੇਤਰ ਵਿਚ ਲੰਬੇ ਰੇਸ਼ਿਆਂ ਵਾਲੀ ਕਪਾਹ ਵਰਗੀ ਕੀਮਤੀ ਫਸਲ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਚਾਰਾ ਤੇ ਬਾਜਰਾ ਵੀ ਬੀਜਿਆ ਜਾਂਦਾ ਹੈ। ‘ਜਜ਼ੀਰੇ’ ਦੀ ਸਿੰਚਾਈ ਸਕੀਮ ਨੂੰ ਚਲਾਉਣ ਲਈ ਸੂਡਾਨੀ ਸਰਕਾਰ ਇਥੋਂ ਦੇ ਬੰਨ੍ਹ ਦੇ ਬਣਾਉਣ ਦੀ ਅਤੇ ਉਸਦੀ ਸੰਭਾਲ ਦੀ ਜ਼ਿੰਮੇਵਾਰ ਹੈ। ਇਸ ਤੋਂ ਬਿਨਾ ਮੁੱਖ ਸਿੰਜਾਈ ਨਹਿਰਾਂ ਬਣਾਉਣ ਦਾ ਜ਼ਿੰਮਾ ਵੀ ਇਸੇ ਦੇ ਸਿਰ ਹੈ। ਕਪਾਹ ਦੀ ਫਸਲ ਦੀ ਵੱਟਕ ਦਾ 40% ਸਰਕਾਰ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ ਅਤੇ 20% ਬੋਰਡ ਆਪ ਰੱਖਦਾ ਹੈ, ਜਿਸ ਨਾਲ ਉਪਜ ਦੀ ਢੋਆ-ਢੁਆਈ, ਕਪਾਹ ਵੇਲਣ ਅਤੇ ਮੰਡੀਕਰਣ ਵਰਗੀਆਂ ਸਹੂਲਤਾਂ ਮੁਹੱਈਆ ਕਰਦਾ ਹੈ। ਬਾਕੀ ਦੀ 40% ਵਟਕ ਕਪਾਹ ਉਗਾਉਣ ਵਾਲੇ ਕਾਸ਼ਤਕਾਰਾਂ ਤੇ ਚੁਗਣ ਵਾਲਿਆਂ ਨੂੰ ਦੇ ਦਿਤਾ ਜਾਂਦਾ ਹੈ। ਕਿਸੇ ਵੀ ਕਾਸ਼ਤਕਾਰ ਨੂੰ ਕਾਸ਼ਤ ਲਈ ਦਿੱਤਾ ਜਾਣ ਵਾਲਾ ਖੇਤ ਨਿਸਚਿਤ ਕੀਤੀ ਵਾਰੀ ਅਨੁਸਾਰ 40 ਏਕੜ ਦੇ ਲਗਭਗ ਹੁੰਦਾ ਹੈ। ਇਹ ਕਾਸ਼ਤਕਾਰ ਜਜ਼ੀਰੇ ਦੇ ਪੁਰਾਣੇ ਜ਼ਿਮੀਦਾਰਾਂ ਦੀ ਹੀ ਸੰਤਾਨ ਹਨ ਅਤੇ ਸਰਕਾਰ ਇਨ੍ਹਾਂ ਨੂੰ ਆਪਣੀਆਂ ਜੱਦੀ ਜ਼ਮੀਨਾਂ ਦਾ ਲਗਾਨ ਵੀ ਦਿੰਦੀ ਹੈ। ਪਹਿਲੇ ਵਾਹੀਕਾਰ ਵਾਹੀ ਦਾ ਕੰਮ ਬਾਰਸ਼ ਦੇ ਆਸਰੇ ਹੀ ਕਰਦੇ ਸਨ। ਅੱਜਕੱਲ੍ਹ ਕਪਾਹ ਦੀ ਉਪਜ ਬਹੁਤ ਵੱਧ ਗਈ ਹੈ। ਉਂਜ ਵੀ ਲੰਬੇ ਰੇਸ਼ਿਆਂ ਵਾਲੀ ਵਧੀਆ ਕਿਸਮ ਦੀ ਕਪਾਹ ਬੀਜੀ ਜਾਂਦੀ ਹੈ। ਸੇਨਾਰ ਬੰਨ ਤੋਂ ਬਿਨਾਂ ਇਥੇ ਹੋਰ ਵੀ ਬੰਨ੍ਹ ਬਣਾਏ ਜਾ ਚੁੱਕੇ ਹਨ। ‘ਵਾਡ ਮੈਡੇਨੀ’ ਜ਼ਜੀਰੇ ਦਾ ਮੁੱਖ ਸ਼ਹਿਰ ਹੈ ਅਤੇ ਬਲੂ ਪ੍ਰਾਵਿੰਸ ਦੀ ਰਾਜਧਾਨੀ ਹੈ।

          ਹ. ਪੁ.––ਐਨ. ਬ੍ਰਿ. 10 : 378


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.