ਜੰਗਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਮ [ਨਾਂਪੁ] ਬੈਰਾਗੀ , ਜਟਾਧਾਰੀ ਸਾਧੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਗਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਮ. ਸੰ. ਤੁਰਨ ਫਿਰਨ ਵਾਲਾ. ਗਮਨ ਕਰਤਾ. ਜੋ ਇੱਕ ਥਾਂ ਨਾ ਟਿਕੇ. “ਅਸਥਾਵਰ ਜੰਗਮ . जङ्गम ਕੀਟ ਪਤੰਗਾ.” (ਗਉ ਕਬੀਰ)

੨ ਸ਼ੈਵ ਮਤ ਦਾ ਇੱਕ ਫ਼ਿਰਕਾ, ਜੋ ਜੋਗੀਆਂ ਦੀ ਸ਼ਾਖ਼ ਹੈ. ਜੰਗਮ ਸਿਰ ਪੁਰ ਸਰਪ ਦੀ ਸ਼ਕਲ ਦੀ ਰੱਸੀ ਅਤੇ ਧਾਤੁ ਦਾ ਚੰਦ੍ਰਮਾ ਪਹਿਰਦੇ ਹਨ. ਕੰਨਾਂ ਵਿੱਚ ਮੁਦ੍ਰਾ ਦੀ ਥਾਂ ਪਿੱਤਲ ਦੇ ਫੁੱਲ ਮੋਰਪੰਖਾਂ ਨਾਲ ਸਜੇ ਹੋਏ ਧਾਰਨ ਕਰਦੇ ਹਨ. ਅਰ ਘੰਟੀਆਂ ਵਜਾ ਕੇ ਮੰਗਣ ਲਈ ਗਾਉਂਦੇ ਫਿਰਦੇ ਹਨ. ਲ਼ਹਿਂਦੇ ਵੱਲ ਇਨ੍ਹਾਂ ਨੂੰ “ਜੰਮਕੂ’ ਆਖਦੇ ਹਨ.

ਜੰਗਮ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ ਇੱਕ ਧਤ੎ਥਲ (ਵਿਰਕ੍ਤ) ਦੂਜੇ ਗੁਰੂ੎ਥਲ (ਗ੍ਰਿਹ੎ਥੀ). “ਜੰਗਮ ਜੋਧ ਜਤੀ ਸੰਨਿਆਸੀ.” (ਮਾਰੂ ਮ: ੧) ੩ ਕਾਸ਼ੀ ਵਿੱਚ ਕੇਦਾਰ ਨਾਥ ਲਿੰਗ ਦੇ ਪੰਡੇ, ਜੋ ਲਿੰਗਾਯਤ ਮਤ ਦੇ ਹਨ, ਜੰਗਮ ਸੱਦੀਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਗਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੰਗਮ (ਸੰ.। ਸੰਸਕ੍ਰਿਤ ਜੰਗਮ=ਚਲਣ ਦੀ ਸ਼ਕਤੀ ਵਾਲਾ) ਇਕ ਪ੍ਰਕਾਰ ਦੇ ਫਕੀਰ ਜੋ ਬੱਝਵੇਂ ਵਾਲ ਰਖਦੇ, ਟਲੀਆਂ ਖੜਕਾਉਂਦੇ ਫਿਰਦੇ ਰਹਿੰਦੇ ਹਨ। ਯਥਾ-‘ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ’। ਸ਼ਿਵ, ਜੋਗੀ, ਜਤੀ , ਜੰਗਮ ਆਦਿ (ਹੇ ਸਤਿਗੁਰ ਨਾਨਕ) ਸਭ ਤੇਰੇ ਗੁਣ ਗਾਉਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੰਗਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੰਗਮ : ਸ਼ੈਵ ਮਤ ਦਾ ਇਹ ਫ਼ਿਰਕਾ ਜੋਗੀਆਂ ਦੀ ਇਕ ਸ਼ਾਖ ਹੈ। ਇਸ ਫ਼ਿਰਕੇ ਦੇ ਲੋਕ ਸਿਰ ਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤੂ ਦਾ ਚੰਦਰਮਾ ਪਾਉਂਦੇ ਹਨ। ਕੰਨਾਂ ਵਿਚ ਇਹ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫ਼ੁੱਲ ਮੋਰ ਪੰਖਾਂ ਨਾਲ ਧਾਰਨ ਕਰਦੇ ਹਨ। ਇਸ ਫ਼ਿਰਕੇ ਦੇ ਜੋਗੀਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ––ਪਹਿਲਾ ਧਤਸਥਲ ਅਰਥਾਤ ਫ਼ਿਰਕੂ ਅਤੇ ਦੂਜਾ ਗੁਰੁਸਥਲ ਅਰਥਾਤ ਗ੍ਰਹਿਸਤੀ।

          ਹ. ਪੁ.––ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.