ਅਸਮਾਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਮਾਨ (ਨਾਂ,ਪੁ) ਵੇਖੋ : ਅੰਬਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਸਮਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਮਾਨ 1 [ਨਾਂਪੁ] ਅਕਾਸ਼, ਗਗਨ , ਅੰਬਰ 2 [ਵਿਸ਼ੇ] ਜੋ ਤੁੱਲ ਨਾ ਹੋਵੇ, ਨਾਬਰਾਬਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਸਮਾਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਮਾਨ. ਫ਼ਾ ਆਸਮਾਨ. ਸੰਗ੍ਯਾ—ਆਕਾਸ਼. ਆਸ (ਚੱਕੀ) ਮਾਨ (ਮਾਨਿੰਦ). ਜੋ ਚੱਕੀ ਦੀ ਤਰਾਂ ਫਿਰਦਾ ਰਹਿੰਦਾ ਹੈ. “ਅਸਮਾਨ ਜਿਮੀ ਦਰਖਤ.” (ਤਿਲੰ ਮ: ੫) ੨ ਸੰ. ਅ-ਸਮਾਨ. ਜੋ ਬਰਾਬਰ ਨਹੀਂ. ਵੱਧ ਘੱਟ. ਉੱਚਾ ਨੀਵਾਂ। ੩ ਜਿਸ ਦੇ ਸਮਾਨ ਕੋਈ ਨਹੀਂ. ਅਦੁਤੀ. ਲਾਨੀ. “ਕਹਿ ਕਬੀਰ ਖੋਜਉ ਅਸਮਾਨ.” (ਗਉ) ੪ ਸੰਗ੍ਯਾ—ਆਪਣੇ ਸਮਾਨ ਕਿਸੇ ਨੂੰ ਨਾ ਜਾਣਨਾ. ਅਭਿਮਾਨ. ਹੌਮੈ. ਅਸਮਾਨਤਾ. “ਹੰਸ ਹੇਤ ਆਸਾ ਅਸਮਾਨ.” (ਗਉ ਮ: ੧) ਹਿੰਸਾ ਮੋਹ ਲੋਭ ਅਤੇ ਹੰਕਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਸਮਾਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਸਮਾਨ (ਸੰ.। ਫ਼ਾਰਸੀ ਆਸਮਾਨ) ਆਕਾਸ਼, ਅੰਬਰ ਭਾਵ ਰਿਦਾ। ਯਥਾ-‘ਕਹੁ ਕਬੀਰ ਖੋਜਉ ਅਸਮਾਨ’ ਕਬੀਰ ਜੀ ਕਹਿੰਦੇ ਹਨ ਕਿ (ਅਸਮਾਨ) ਰਿਦੇ ਵਿਚ ਖੋਜੋ ।
ਦੇਖੋ, ‘ਲਹੰਦਰੀਆ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਸਮਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਸਮਾਨ, ਸੰਸਕ੍ਰਿਤ (ਅ+ਸਮਾਨ ) / ਵਿਸ਼ੇਸ਼ਣ : ਜੋ ਬਰਾਬਰ ਨਹੀਂ, ਵੱਧ ਘੱਟ, ਘੱਟ, ਜੋ ਪੱਧਰਾ ਨਹੀਂ, ਉੱਚਾ ਨੀਵਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-45-35, ਹਵਾਲੇ/ਟਿੱਪਣੀਆਂ:
ਅਸਮਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਸਮਾਨ, ਫਾਰਸੀ (ਅਸਮਾਨ) / ਪੁਲਿੰਗ : ਅਕਾਸ਼, ਅੰਬਰ
–ਅਸਮਾਨ ਟੁਟ ਪੈਣਾ, ਮੁਹਾਵਰਾ :੧. ਪਰਲੋ ਆ ਜਾਣਾ, ਆਖਰ ਆਉਣਾ; ੨. ਸਖਤ ਮੁਸੀਬਤ ਆ ਪੈਣਾ
–ਅਸਮਾਨ ਤੇ ਉਡਣਾ, ਮੁਹਾਵਰਾ : ਹਵਾਈ ਗੱਲਾਂ ਕਰਨਾ, ਗ਼ਰੂਰ ਵਿਚ ਹੋਣਾ, ਬਹੁਤ ਦੂਰ ਦੇ ਦਾਵੇ ਬੰਨ੍ਹਣਾ
–ਅਸਮਾਨ ਤੇ ਚੜ੍ਹਾਉਣਾ, ਅਸਮਾਨ ਤੇ ਚੜ੍ਹਾ ਦੇਣਾ, ਮੁਹਾਵਰਾ : ਬਹੁਤ ਉਪਮਾ ਕਰਨਾ, ਬਹੁਤਾ ਵਡਿਆਉਣਾ, ਖੁਸ਼ਾਮਦ ਕਰਨਾ, ਮਗ਼ਰੂਰ ਬਣਾ ਦੇਣਾ, ਫੁਲਾ ਦੇਣਾ
–ਅਸਮਾਨ ਤੇ ਥੁੱਕਣਾ, ਮੁਹਾਵਰਾ : ਉਸ ਨੂੰ ਦੋਸ਼ ਦੇਣਾ ਜਿਸ ਨੂੰ ਲਗ ਨਹੀਂ ਸਕਦਾ, ਕਿਸੇ ਬੜੇ ਆਦਮੀ ਦੀ ਨਿੰਦਿਆ ਕਰਨਾ, ਬੇਵਕੂਫੀ ਕਰਨਾ
–ਅਸਮਾਨ ਤੇ ਦਿਮਾਗ਼ ਚੜ੍ਹਨਾ, ਮੁਹਾਵਰਾ : ਬੜੇ ਮਾਣ ਜਾਂ ਹੰਕਾਰ ਵਿਚ ਹੋਣਾ, ਬਹੁਤ ਸ਼ੇਖੀ ਵਿਚ ਹੋਣਾ, ਹੋਰਨਾਂ ਨੂੰ ਤੁਛ ਜਾਣਨਾ
–ਅਸਮਾਨ ਤੋਂ ਉਤਰਨਾ, ਮੁਹਾਵਰਾ : ਅਨੋਖਾ ਜਾਂ ਅਸਾਧਾਰਣ ਹੋਣਾ
–ਅਸਮਾਨ ਤੋਂ ਡਿੱਗਣਾ, ਮੁਹਾਵਰਾ : ਪਤਨ ਹੋਣਾ, ਵੱਡੇ ਦਰਜੇ ਤੋਂ ਹੇਠਾਂ ਆਉਣਾ, ਅਨੋਖਾ ਹੋਣਾ
–ਅਸਮਾਨ ਤੋਂ ਡਿੱਗਿਆ ਹੋਣਾ, ਮੁਹਾਵਰਾ : ਬਹੁਤ ਉੱਚੀ ਪਦਵੀ ਤੋਂ ਨੀਵੇਂ ਆਏ ਹੋਏ ਹੋਣਾ
–ਅਸਮਾਨ ਦਾ ਕੜ ਪਾਟ ਜਾਣਾ, ਮੁਹਾਵਰਾ : ਬਹੁਤ ਮੀਂਹ ਵਰ੍ਹਨਾ
–ਅਸਮਾਨ ਦੇ ਤਾਰੇ ਤੋੜਨਾ, ਮੁਹਾਵਰਾ : ਬਹੁਤ ਹੀ ਚਲਾਕੀ ਦੱਸਣਾ, ਉਸਤਾਦੀ ਕਰਨਾ
–ਅਸਮਾਨ ਨਾਲ ਗੱਲਾਂ ਕਰਨਾ, ਮੁਹਾਵਰਾ : ਬਹੁਤ ਉੱਚਾ ਹੋਣਾ, ਹੰਕਾਰੀ ਹੋਣਾ, ਬਹੁਤ ਦੂਰ ਦੇ ਦਾਵੇ ਬੰਨ੍ਹਣਾ
–ਅਸਮਾਨ ਨੂੰ ਟਾਕੀ ਲਾਉਣਾ, ਮੁਹਾਵਰਾ : ਬਹੁਤ ਹੁਸ਼ਿਆਰ ਤੇ ਚਲਾਕ ਹੋਣਾ, ਪਰਲੇ ਦਰਜੇ ਦੀ ਨੌਸਰਬਾਜ਼ੀ ਕਰਨਾ, ਅਣਹੋਣੀ ਗੱਲ ਕਰਨਾ, ਅਸੰਭਵ ਕੰਮ ਕਰ ਵਿਖਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-45-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First