ਅਹਿਮਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਹਿਮਕ [ਵਿਸ਼ੇ] ਕਮਅਕਲ, ਭੋਂਦੂ, ਬੇਸਮਝ, ਮੂਰਖ , ਮੂੜ੍ਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਹਿਮਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Idiot_ਅਹਿਮਕ: ਜਦ ਹਿੰਦੂ ਕਾਨੂੰਨ ਮੂਰਖ ਅਥਵਾ ਅਹਿਮਕ ਜਾਂ ਸ਼ੁਦਾਈ ਜਾਂ ਪਾਗਲ ਦੀ ਗੱਲ ਕਰਦਾ ਹੈ ਤਾਂ ਉਸ ਦਾ ਭਾਵ ਸਿਰਫ਼ ਦਿਮਾਗ਼ੀ ਤੌਰ ਤੇ ਕਮਜ਼ੋਰ ਵਿਅਕਤੀ ਤੋਂ ਨਹੀਂ ਹੁੰਦਾ ਅਰਥਾਤ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਵਿਅਕਤੀਆ ਦਾ ਦਿਮਾਗ਼ੀ ਪੱਧਰ ਆਮ ਮਨੁਖ ਦੇ ਦਿਮਾਗ਼ੀ ਪੱਧਰ ਦੇ ਬਰਾਬਰ ਨਹੀਂ ਹੁੰਦਾ ਜਾਂ ਇਹ ਕਿ ਉਨ੍ਹਾਂ ਦੀ ਕਾਰੋਬਾਰੀ ਸਮਰਥਾ ਇਤਨੀ ਨਹੀਂ ਹੁੰਦੀ ਕਿ ਉਹ ਆਪਣੇ ਮਾਮਲੇ ਖ਼ੁਦ ਨਿਪਟਾ ਲੈਣ ਅਤੇ ਇਹ ਵੀ ਚਿਤਵਿਆ ਨਹੀਂ ਗਿਆ ਹੁੰਦਾ ਕਿ ਉਨ੍ਹਾਂ ਨੂੰ ਵਾਰਸਾਂ ਦੀ ਸੂਚੀ ਵਿਚੋਂ ਆਪਣੀ ਵਿਰਾਸਤ ਤੋਂ ਵੰਚਤ ਕੀਤਾ ਜਾਣਾ ਹੈ। (ਸੁਰਤੀ ਬਨਾਮ ਨਰਾਇਣ ਦਾਸ ਆਈ.ਐਲ. ਆਰ. 12 ਇਲਾਹਾ. 530)। ਓਮ ਪ੍ਰਕਾਸ਼ ਗੁਪਤਾ ਬਨਾਮ ਪੁਸ਼ਪਾ ਕੁਮਾਰੀ [1978 ਐਚ.ਐਲ. ਆਰ. 151 (ਦਿੱਲੀ)] ਵਿਚ ਕਰਾਰ ਦਿੱਤਾ ਗਿਆ ਹੈ ਕਿ ਨਿਹਾਇਤ ਮਾਮੂਲੀ ਸਿਆਣਪ ਅਤੇ ਜਾਣਕਾਰੀ ਵਾਲੀ ਔਰਤ ਨੂੰ ਅਹਿਮਕ ਕਿਹਾ ਜਾ ਸਕਦਾ ਹੈ। ਇਸ ਹੀ ਕੇਸ ਵਿਚ ਕਰਾਰ ਦਿੱਤਾ ਗਿਆ ਸੀ ਕਿ ਅਹਿਮਕ ਅਤੇ ਪਾਗਲ ਦਾ ਮਤਲਬ ਹੈ ਦਲੀਲ ਦੀ ਮੁਕੰਮਲ ਅਣਹੋਂਦ ਅਤੇ ਅਤਿ-ਦਰਜੇ ਦੀ ਦਿਮਾਗ਼ੀ ਖਲਬਲੀ। ਇਸ ਨਾਲ ਵਿਅਕਤੀ ਵਿਆਹ ਦੇ ਅਸਮਰਥ ਸਮਝਿਆ ਜਾਂਦਾ ਹੈ। ਮੋਜ਼ਲੇ ਅਨੁਸਾਰ ਅਹਿਮਕ ਜਾਂ ਮੂਰਖ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਜਨਮ ਤੋਂ ਹੀ ਬੇਵਕੂਫ਼ ਹੋਵੇ। ਸ਼ੁਦਾਈ ਅਤੇ ਮੂਰਖ ਵਿਚ ਬੁਨਿਆਦੀ ਫ਼ਰਕ ਹੀ ਇਹ ਹੈ ਕਿ ਸ਼ੁਦਾਈ ਕਿਸੇ ਬੀਮਾਰੀ , ਸਦਮੇ ਜਾਂ ਕਿਸੇ ਹੋਰ ਕਾਰਨ ਕਰਕੇ ਦਿਮਾਗ਼ੀ ਸ਼ਕਤੀ ਅਥਵਾ ਸੂਝ ਤੋਂ ਵੰਚਿਤ ਹੋਇਆ ਹੁੰਦਾ ਹੈ ਜਦ ਕਿ ਮੂਰਖ ਜਨਮ ਤੋਂ ਇਸ ਸ਼ਕਤੀ ਤੋਂ ਵਾਂਝਾ ਹੁੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਹਿਮਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਹਿਮਕ, ਅਰਬੀ / ਵਿਸ਼ੇਸ਼ਣ : ਮੂਰਖ, ਮੂੜ੍ਹ, ਬੁੱਧਹੀਣ, ਬੇਵਕੂਫ਼
–ਅਹਿਮਤਾ, ਅਹਿਮਕਤਾਈ, ਇਸਤਰੀ ਲਿੰਗ : ਮੂਚਖਤਾ, ਬੇਅਕਲੀ, ਮੂੜ੍ਹਪੁਣਾ, ਬੇਵਕੂਫ਼ੀ
–ਅਹਿਮਕਪੁਣਾ, ਪੁਲਿੰਗ : ਬੇਸਮਝੀ, ਬੇਅਕਲੀ, ਮੂਰਖਤਾ, ਅਹਿਮਕਤਾਈ, ਬੇਵਕੂਫ਼ੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-11-28-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First