ਅੰਦਰੂਨੀ ਮੈਮਰੀ ਸਰੋਤ : 
    
      ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Internal Memory
	ਅੰਦਰੂਨੀ ਮੈਮਰੀ  ਨੂੰ ਮੁੱਖ  ਯਾਦਦਾਸ਼ਤ, ਪ੍ਰਾਇਮਰੀ ਮੈਮਰੀ ਆਦਿ ਨਾਂਵਾਂ ਨਾਲ  ਜਾਣਿਆ ਜਾਂਦਾ ਹੈ। ਇਹ ਸੀਪੀਯੂ  ਦਾ ਇਕ ਜ਼ਰੂਰੀ ਭਾਗ  ਹੈ। ਇੱਥੇ ਅੰਕੜਿਆਂ ਨੂੰ ਪ੍ਰਕਿਰਿਆ  ਤੋਂ ਪਹਿਲਾਂ  ਆਰਜ਼ੀ ਤੌਰ  'ਤੇ ਸਟੋਰ ਕੀਤਾ ਜਾਂਦਾ ਹੈ। ਇਹ ਇਕ ਅਸਥਾਈ ਯਾਦਦਾਸ਼ਤ ਹੈ। ਇਹ ਮੈਮਰੀ ਚਿੱਪਾਂ (ਆਈਸੀ) ਦੇ ਰੂਪ  ਵਿੱਚ ਹੁੰਦੀ ਹੈ।
	ਅੰਦਰੂਨੀ ਮੈਮਰੀ ਦੀਆਂ ਮੁੱਖ ਤੌਰ 'ਤੇ ਹੇਠਾਂ ਦਿੱਤੀਆਂ 2 ਕਿਸਮਾਂ ਹੁੰਦੀਆਂ ਹਨ:
	· ਰੈਮ  (RAM)
	· ਰੋਮ (ROM)
	ਰੈਮ ਵਿੱਚ ਪੜ੍ਹਨ ਦੇ ਨਾਲ-ਨਾਲ ਲਿਖਣ ਦਾ ਕੰਮ  ਵੀ ਕੀਤਾ ਜਾਂਦਾ ਹੈ ਪਰ  ਰੋਮ ਵਿੱਚ ਕੇਵਲ  ਪਹਿਲਾਂ ਤੋਂ ਪਏ ਅੰਕੜਿਆਂ ਨੂੰ ਪੜ੍ਹਿਆ ਹੀ ਜਾ ਸਕਦਾ ਹੈ।
    
      
      
      
         ਲੇਖਕ : ਸੀ.ਪੀ. ਕੰਬੋਜ, 
        ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First