ਓਠੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਓਠੀਆਂ (ਪਿੰਡ): ਪੰਜਾਬ ਦੇ ਬਟਾਲਾ ਨਗਰ ਤੋਂ 6 ਕਿ.ਮੀ. ਉਤਰ ਵਲ ਸਥਿਤ ਇਕ ਪੁਰਾਤਨ ਪਿੰਡ , ਜਿਥੇ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਦ ਨੂੰ ਮਿਲਣ ਲਈ ਬਾਰਠ ਨੂੰ ਜਾਂਦਿਆਂ ਕੁਝ ਸਮੇਂ ਲਈ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ਜੋ ਸਮਾਰਕ ਬਣਾਇਆ ਗਿਆ, ਉਹ ਹੁਣ ‘ਗੁਰਦੁਆਰਾ ਮੰਜੀ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਇਸ ਵਿਚ ਹਰ ਐਤਵਾਰ ਅਤੇ ਹਰ ਮਸਿਆ ਵਾਲੇ ਦਿਨ ਸੰਗਤ ਜੁੜਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਿਨ ਸਾਲਾਨਾ ਸਮਾਗਮ ਵਜੋਂ ਮਨਾਇਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਓਠੀਆਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਓਠੀਆਂ : ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਬਟਾਲਾ ਦੇ ਉੱਤਰ ਵਿਚ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਪਿੰਡ ਗੁਰੂ ਅਰਜਨ ਦੇਵ ਜੀ ਦੇ ਬਾਰਠ ਵਿਖੇ ਬਾਬਾ ਸ੍ਰੀ ਚੰਦ ਨੂੰ ਮਿਲਣ ਜਾਣ ਸਮੇਂ ਇਥੇ ਰੁਕਣ ਦੀ ਪਵਿੱਤਰ ਯਾਦ ਦਿਵਾਉਂਦਾ ਹੈ। ਗੁਰੂ ਜੀ ਦੀ ਇਥੇ ਆਉਣ ਦੀ ਯਾਦ ਨੂੰ ਤਾਜਾ ਰੱਖਣ ਲਈ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਵਿਚ ਅੱਠਭੁਜੀ ਛੋਟਾ ਗੁੰਬਦਦਾਰ ਮੰਜੀ ਸਾਹਿਬ ਹੈ, ਸਾਮ੍ਹਣੇ ਵਰਾਂਡਾ ਹੈ ਅਤੇ ਚਾਰਦੀਵਾਰੀ ਦੇ ਅੰਦਰ ਨਾਲ-ਨਾਲ ਜੁੜੇ ਹੋਏ ਕਈ ਕਮਰੇ ਬਣੇ ਹੋਏ ਹਨ। ਵਲਗਣ ਤੋਂ ਬਾਹਰ ਬਣੇ ਪੁਰਾਣੇ ਅੱਠ-ਨੁਕਰਾਂ ਵਾਲੇ ਖੂਹ ਦੇ ਪਾਣੀ ਬਾਰੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇਸਦੇ ਪਾਣੀ ਵਿਚ ਕੁਝ ਬੀਮਾਰੀਆਂ ਦਾ ਇਲਾਜ ਕਰਨ ਦੇ ਗੁਣ ਹਨ। ਇਸ ਗੁਰਦੁਆਰੇ ਕੋਲ 93 ਏਕੜ ਜ਼ਮੀਨ ਹੈ ਅਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਸੰਗਤਾਂ ਐਤਵਾਰ ਅਤੇ ਅਮਾਵਸ ਵਾਲੇ ਦਿਨ ਇਕੱਠੀਆਂ ਹੁੰਦੀਆਂ ਹਨ। ਸਲਾਨਾ ਕੈਲੰਡਰ ਉੱਤੇ ਵਿਸ਼ੇਸ਼ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ। ਪਿੱਛੇ ਜਿਹੇ ਪਹੁੰਚ ਸੜਕ ਦੇ ਨੇੜੇ ਸੰਤ ਗੁਰਮੁਖ ਸਿੰਘ ਦੇ ਪੈਰੋਕਾਰਾਂ ਨੇ ਸਰੋਵਰ ਬਣਾਉਣ ਦੀ ਸੇਵਾ ਕੀਤੀ ਹੈ।
ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First