ਕਛਹਿਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਛਹਿਰਾ (ਨਾਂ,ਪੁ) ਖੁੱਲ੍ਹੇ ਘੇਰੇ, ਨੀਵੇਂ ਅਤੇ ਸੌੜੇ ਪਹੁੰਚਿਆਂ ਵਾਲਾ ਤੇੜ ਦਾ ਉਰੇਬਦਾਰ ਪਹਿਰਾਵਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਛਹਿਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਛਹਿਰਾ [ਨਾਂਪੁ] ਸਿੱਖ ਰਹਿਤ ਵਾਲ਼ਾ ਲੰਮਾ ਕੱਛਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਛਹਿਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਛਹਿਰਾ. ਅਮ੍ਰਿਤਧਾਰੀ ਸਿੰਘ ਦੀ ਮੁਹਰੀਦਾਰ ਕੱਛ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਛਹਿਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੱਛ/ਕਛਹਿਰਾ: ਸਿੰਘਾਂ ਦੇ ਪੰਜ ਕਕਾਰਾਂ ਵਿਚੋਂ ਇਕ, ਜਿਸ ਦਾ ਮੁੱਖ ਪ੍ਰਯੋਜਨ ਮਨੁੱਖ ਦਾ ਪਰਦਾ ਢਕਣਾ ਹੈ। ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਵਾਸਤੇ ਇਸ ਨੂੰ ਲਾਜ਼ਮੀ ਕਰਾਰ ਦੇਣ ਲਈ ਪੰਜ ਕਕਾਰਾਂ ਵਿਚ ਸ਼ਾਮਲ ਕੀਤਾ ਹੈ। ਇਸ ਤੋਂ ਬਿਨਾ ਰਹਿਣਾ ਖ਼ਾਲਸੇ ਲਈ ਵਰਜਿਤ ਹੈ। ਰਹਿਤਨਾਮਿਆਂ ਵਿਚ ਇਸ ਨੂੰ ਧਾਰਣ ਕਰਨ ਉਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ‘ਗੁਰ ਪ੍ਰਤਾਪ ਸੂਰਜ ’ (ਰੁੱਤ 3/ਅ. 50) ਵਿਚ ਲਿਖਿਆ ਹੈ— ਕੱਛ ਬਿਨ ਚਿਰ ਕਾਲ ਰਹੈ ਇਕ ਤਜਿ ਦੁਤਿਯ ਤੁਰਤ ਹੀ ਗਹੇ

            ਮਨੁੱਖ ਦਾ ਪਰਦਾ ਢਕਣ ਲਈ ਜਾਂਘੀਏ ਜਾਂ ਇਸ ਪ੍ਰਕਾਰ ਦੇ ਬਸਤ੍ਰ ਦੇ ਪਹਿਨਣ ਦਾ ਰਿਵਾਜ ਭਾਵੇਂ ਹਰ ਕਾਲ ਵਿਚ ਹਰ ਦੇਸ਼ ਵਿਚ ਰਿਹਾ ਹੈ ਅਤੇ ਦੇਸ਼-ਭੇਦ ਕਰਕੇ ਇਸ ਦੇ ਰੂਪ ਅਤੇ ਆਕਾਰ ਵਿਚ ਵੀ ਅੰਤਰ ਰਹਿੰਦੇ ਰਹੇ ਹਨ, ਪਰ ਸਿੰਘ ਦਾ ਕਛਹਿਰਾ ਮੁਹਰੀ ਅਤੇ ਨੇਫੇ ਵਾਲਾ ਸਾਧਾਰਣ ਘੇਰੇਦਾਰ ਬਸਤ੍ਰ ਹੈ ਜੋ ਸ਼ਰੀਰ ਨੂੰ ਚੁਸਤ ਰਖਦਾ ਹੈ ਅਤੇ ਕਿਸੇ ਪ੍ਰਕਾਰ ਦੀ ਸ਼ਰੀਰਿਕ ਹਰਕਤ ਵਿਚ ਵਿਘਨ ਨਹੀਂ ਬਣਦਾ। ਇਸ ਦੀ ਮੁਹਰੀ ਗੋਡੇ ਤੋਂ ਉੱਚੀ ਹੋਣੀ ਦਸੀ ਗਈ ਹੈ। ਗੋਡੇ ਢਕਣ ਵਾਲੀ ਕੱਛ ਪਹਿਨਣ ਦੀ ਪ੍ਰਵਾਨਗੀ ਨਹੀਂ, ਇਸ ਪ੍ਰਕਾਰ ਦੀ ਕੱਛ ਪਹਿਨਣ ਦਾ ਰਿਵਾਜ ਨਾਂਦੇੜ ਵਿਚ ਵਸਣ ਵਾਲੇ ਦੱਖਣੀ ਸਿੰਘਾਂ ਵਿਚ ਹੈ। ਇਸ ਤੋਂ ਇਲਾਵਾ ਬੁੱਢਾ ਦਲ ਵਿਚ ਵੀ ਘੋੜ-ਸਵਾਰੀ ਵੇਲੇ ਆਮ ਕਛਹਿਰੇ ਉਪਰ ਗੋਡਿਆਂ ਦੀ ਰਖਿਆ ਲਈ ਗੋਡੇ ਵਾਲੀ ਕੱਛ ਪਹਿਨਣ ਦਾ ਵਿਧਾਨ ਹੈ। ਪਰ ਇਹ ਖ਼ਾਲਸੇ ਦੀ ਕੱਛ ਦਾ ਦਸਤੂਰੀ ਰੂਪ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਕਛਹਿਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਛਹਿਰਾ, ਪੁਲਿੰਗ : ਕੱਛਾ, ਸਿੱਖਾਂ ਦਾ ਉਰੇਬ ਕੱਛਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-34-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.