ਕਰੋੜਾ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰੋੜਾ ਸਿੰਘ. ਦੇਖੋ, ਬਿਸ਼ੰਭਰ ਦਾਸ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰੋੜਾ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰੋੜਾ ਸਿੰਘ (ਅ.ਚ.1761): ਸਿੱਖਾਂ ਦੀ ਕਰੋੜਸਿੰਘੀਆ ਮਿਸਲ ਦਾ ਬਾਨੀ। ਇਹ ਲਾਹੌਰ ਜ਼ਿਲੇ ਵਿਚ ਬਰਕੀ ਪਿੰਡ ਦਾ ਵਸਨੀਕ ਸੀ ਅਤੇ ਜੱਟਾਂ ਦੇ ਵਿਰਕ ਗੋਤ ਨਾਲ ਸੰਬੰਧਿਤ ਸੀ। ਇਸ ਨੂੰ ਨਵਾਬ ਜ਼ਕਰੀਆ ਖ਼ਾਨ ਦੇ ਸਮੇਂ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ। ਪਰੰਤੂ ਇਹ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਛਕ ਕੇ ਮੁੜ ਸਿੰਘ ਸਜ ਗਿਆ ਸੀ। ਕਰੋੜਾ ਸਿੰਘ ਨੇ ਆਪਣੀਆਂ ਸਰਗਰਮੀਆਂ ਨੂੰ ਜ਼ਿਆਦਾਤਰ ਹੁਸ਼ਿਆਰਪੁਰ ਜ਼ਿਲੇ ਵਿਚ ਕਾਂਗੜਾ ਪਹਾੜੀਆਂ ਦੇ ਦੱਖਣ ਵਾਲੇ ਇਲਾਕੇ ਤਕ ਸੀਮਤ ਰੱਖਿਆ। 1759 ਵਿਚ, ਆਦੀਨਾ ਬੇਗ ਖ਼ਾਨ ਦੀ ਮੌਤ ਪਿੱਛੋਂ , ਕਰੋੜਾ ਸਿੰਘ ਨੇ ਆਦੀਨਾ ਬੇਗ ਦੇ ਦੀਵਾਨ ਬਿਸ਼ੰਭਰ ਮੱਲ ਨੂੰ ਮਾਰ ਕੇ ਉਸ ਦੇ ਕਾਫ਼ੀ ਇਲਾਕੇ ਉੱਤੇ ਕਬਜ਼ਾ ਕਰ ਲਿਆ ਸੀ ਜਿਸ ਵਿਚ ਹੁਸ਼ਿਆਰਪੁਰ, ਹਰਿਆਣਾ ਅਤੇ ਸ਼ਾਮ ਚੌਰਾਸੀ ਇਲਾਕੇ ਸ਼ਾਮਲ ਸਨ। ਕਰੋੜਾ ਸਿੰਘ 1761 ਵਿਚ ਕੁੰਜਪੁਰਾ ਦੇ ਨਵਾਬ ਦੇ ਵਿਰੁੱਧ ਲੜਦਾ ਹੋਇਆ ਕਰਨਾਲ ਦੇ ਨੇੜੇ ਤਰਾਉੜੀ ਵਿਖੇ ਮਾਰਿਆ ਗਿਆ ਸੀ।
ਲੇਖਕ : ਸ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First