ਕਲਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਸ (ਨਾਂ,ਪੁ) ਕਿਸੇ ਧਾਰਮਿਕ ਅਸਥਾਨ ਦੇ ਗੁੰਬਦ ’ਤੇ ਘੜੋਲੀ ਦੀ ਸ਼ਕਲ ਦਾ ਸੋਨੇ ਆਦਿ ਦੀ ਝਾਲ ਫਿਰਿਆ ਨੋਕਦਾਰ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਲਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਸ [ਨਾਂਪੁ] ਮਿੱਟੀ ਦਾ ਭਾਂਡਾ , ਗਾਗਰ , ਘੜਾ; ਗੁੰਬਦ ਜਾਂ ਗੁੰਬਦ ਦਾ ਨੋਕਦਾਰ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਸ. ਸੰ. ਕਲਸ਼. ਸੰਗ੍ਯਾ—ਮੰਦਰ ਦਾ ਮੁਕਟ , ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. Pinnacle. “ਤੈ ਜਨ ਕਉ ਕਲਸ ਦੀਪਾਇਅਉ.” (ਸਵੈਯੇ ਮ: ੫ ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। ੨ ਘੜਾ. “ਕਨਕ ਕਲਸ ਭਰ ਆਨੈ.” (ਸਲੋਹ) ੩ ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। ੪ ਇੱਕ ਛੰਦ, ਜਿਸ ਦਾ ਨਾਉਂ ਹੁੱਲਾਸ ਭੀ ਹੈ.1 ਇਹ ਛੰਦ ਦੋ ਛੰਦਾਂ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ “ਕਲਸ” ਛੰਦ ਰਚਿਆ ਗਿਆ ਹੈ. ਯਥਾ—
ਆਦਿ ਅਭੈ ਅਨਗਾਧ ਸਰੂਪੰ,
ਰਾਗ ਰੰਗ ਜਿਹ ਰੇਖ ਨ ਰੂਪੰ,
ਰੰਕ ਭਯੋ ਰਾਵਤ ਕਹਁ ਭੂਪੰ,
ਕਹਁ ਸਮੁਦ੍ਰ ਸਰਿਤਾ ਕਹਁ ਕੂਪੰ,—
ਸਰਿਤਾ ਕਹਁ ਕੂਪੰ, ਸਮੁਦਸਰੂਪੰ,
ਅਲਖਬਿਭੂਤੰ ਅਮਿਤਗਤੰ,
ਅਦ੍ਵੈ ਅਬਿਨਾਸੀ , ਪਰਮ ਪ੍ਰਕਾਸੀ,
ਤੇਜ ਸੁਰਾਸੀ, ਅਕ੍ਰਿਤਕ੍ਰਿਤੰ,
ਜਿਹ ਰੂਪ ਨ ਰੇਖੰ, ਅਲਖ ਅਭੇਖੰ
ਅਮਿਤ ਅਦ੍ਵੈਖੰ, ਸਰਬਮਈ,
ਸਬ ਕਿਲਵਿਖਹਰਣੰ ਪਤਿਤਉਧਰਣੰ,
ਅਸਰਣਸਰਣੰ, ਏਕ ਦਈ.
(ਗ੍ਯਾਨ)
(ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.
ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ—
ਸਤਿਗੁਰ ਸੇਵਿ ਪਰਮਪਦੁ ਪਾਯਉ,
ਅਬਿਨਾਸੀ ਅਬਿਗਤੁ ਧਿਆਯਉ,
ਤਿਸ ਭੇਟੇ ਦਾਰਿਦ੍ਰ ਨ ਚੰਪੈ,
ਕਲ੍ਯਸਹਾਰੁ ਤਾਸੁ ਗੁਣ ਜੰਪੈ.—
ਜੰਪਉ ਗੁਣ ਬਿਮਲ ਸੁਜਨ ਜਨ ਕੇਰੇ,
ਅਮਿਅਨਾਮੁ ਜਾਕਉ ਫੁਰਿਆ,
ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ,
ਨਾਮੁ ਨਿਰੰਜਨ ਉਰਿ ਧਰਿਆ,
ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ
ਚਾਹਕੁ ਤੱਤ ਸਮੱਤਸਰੇ,
ਕਵਿ ਕਲ੍ਯ ਠਕੁਰ ਹਰਿਦਾਸਤਨੇ,
ਗੁਰ ਰਾਮਦਾਸ ਸਰ ਅਭਰ ਭਰੇ.
(ਸਵੈਯੇ ਮ: ੪ ਕੇ)
(ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੧੨ ਮਾਤ੍ਰਾ ਅੰਤ ਦੋ ਗੁਰੁ.
ਉਦਾਹਰਣ—
ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, xx
ਸਹਜਿ ਮਿਲਾਏ ਹਰਿ ਮਨਿ ਭਾਏ,
ਪੰਚ ਮਿਲੇ ਸੁਖ ਪਾਇਆ.
ਸਾਈ ਵਸਤੁ ਪਰਾਪਤ ਹੋਈ,
ਜਿਸੁ ਸੇਤੀ ਮਨੁ ਲਾਇਆ1. xxx
(ਸੂਹੀ ਛੰਤ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਲਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਲਸ : ਜਲ ਦੇ ਭਰੇ ਘੜੇ ਨੂੰ ਹਿੰਦੂ ਧਾਰਮਿਕ ਪੱਖ ਤੋਂ ਕਲਸ ਕਹਿੰਦੇ ਹਨ। ਕਲਸ ਦੀ ਸਥਾਪਨਾ ਖਾਸ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਹਿੰਦੂ ਘਰਾਣਿਆਂ ਵਿਚ ਵਿਆਹ ਸ਼ਾਦੀ ਜਾਂ ਕਿਸੇ ਹੋਰ ਸ਼ੁਭ ਕਾਰਜ ਸਮੇਂ ਵੀ ਕਲਸ ਰੱਖ ਕੇ ਗ੍ਰਹਿ-ਪੂਜਾ (ਗ੍ਰਹਿਆਂ ਦੀ ਪੂਜਾ) ਕੀਤੀ ਜਾਂਦੀ ਹੈ। ਹਿੰਦੂ ਮੰਦਰਾਂ ਦੇ ਉਪਰਲੇ ਭਾਗ ਉਪਰ ਵੀ ਕਲਸ ਹੁੰਦੇ ਹਨ ਜਿਨ੍ਹਾਂ ਉਪਰ ਸੋਨੇ ਦਾ ਪਾਣੀ ਚਾੜ੍ਹਿਆ ਹੁੰਦਾ ਹੈ। ਗੁਰਬਾਣੀ ਵਿਚ ਵੀ ‘ਕਲਸ' ਸ਼ਬਦ ਦਾ ਜ਼ਿਕਰ ਆਇਆ ਹੈ ‘‘ਤੈ ਜਨਕਹ ਕਲਸੁ ਦੀਪਾਇਅਉ'' (ਪੰਨਾ 1408)
ਇਸ ਤੋਂ ਅਰਥ ਨਿਕਲਦੇ ਹਨ ਕਿ ਪ੍ਰਮਾਤਮਾ ਨੇ ਆਪਣੇ ਦਾਸ ਨੂੰ ਕਲਸ ਵਾਂਗ ਰੌਸ਼ਨ ਕੀਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-02-53-20, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ. : 307-8, ਐਨ. 5 : 477.
ਕਲਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਸ, (ਸੰਸਕ੍ਰਿਤ : कलश=ਘੜਾ) \ ਪੁਲਿੰਗ : ੧. ਮਿੱਟੀ ਦਾ ਭਾਂਡਾ, ਘੜਾ ਗਾਗਰ; ੨. ਗੁੰਬਦ ਜਾਂ ਉਸ ਦੇ ਉਪਰ ਦਾ ਨੋਕਦਾਰ ਹਿੱਸਾ; ੩. ਮੰਦਰਾਂ ਦੇ ਸਿਖਰ ਦੇ ਲੱਗੀ ਹੋਈ ਧਾਤ ਦੀ ਠੋਸ ਸੁਨਹਿਰੀ ਕਲਗੀ; ੪. ਪੀੜ੍ਹੇ ਦਾ ਉਪਰਲਾ ਸਿਰ; ੫. ਇੱਕ ਤੋਲ ਜੋ ਅਜ ਕਲ ੮ ਸੇਰ ਦੇ ਬਰਾਬਰ ਹੈ; ੬. ਇੱਕ ਛੰਦ ਜਿਸ ਦਾ ਨਾਂ ਹੁਲਾਸ ਭੀ ਹੈ
–ਕਲਸੀ, ਇਸਤਰੀ ਲਿੰਗ : ਛੋਟਾ ਕਲਸ, ਕਲਸ ਸਬੰਧੀ, ਕਲਸ ਨਾਲ ਸਬੰਧਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-05-04-42-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First