ਕਸੁੰਭੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੁੰਭੜਾ (ਨਾਂ,ਪੁ) ਅੱਗ ਦੀ ਸ਼ਿਖਾ ਜਿਹੇ ਲਾਲ, ਪੀਲੇ ਭੜਕੀਲੇ ਰੰਗ ਦਾ (ਕੇਸਰ ਦੀਆਂ ਤੁਰੀਆਂ ਜਿਹੀ ਸ਼ਕਲ ਦੇ) ਫੁੱਲ ਲੱਗਣ ਵਾਲਾ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸੁੰਭੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੁੰਭੜਾ [ਨਾਂਪੁ] ਇੱਕ ਲਾਲ ਰੰਗ ਦੇ ਫੁੱਲਾਂ ਵਾਲ਼ਾ ਪੌਦਾ ਜੋ ਕੱਪੜੇ ਰੰਗਣ ਦੇ ਕੰਮ ਆਉਂਦਾ ਹੈ; ਇੱਕ ਨਸ਼ੀਲਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸੁੰਭੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਭੜਾ ਸੰ. कुसुम्भ —ਕੁਸੁੰਭ. ਸੰਗ੍ਯਾ—ਅਗਨਿ-ਸ਼ਿਖ. ਅੱਗ ਦੀ ਸ਼ਿਖਾ ਜੇਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ , ਅਤੇ ਇਸ ਦੇ ਫੁੱਲ ਦੀਆਂ ਕੇਸਰ ਜੇਹੀਆਂ ਤਰੀਆਂ. ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰਤ ਫਿੱਕਾ ਪੈ ਜਾਂਦਾ ਹੈ. ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭਰੰਗ ਜੇਹੇ ਵਰਣਨ ਕੀਤੇ ਹਨ. “ਕੂੜਾ ਰੰਗ ਕਸੁੰਭ ਕਾ.” (ਸ੍ਰੀ ਮ: ੩) “ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ!” (ਸੂਹੀ ਫਰੀਦ) ਦੇਖੋ, ਜਲਿ ੨। ੨ ਕੁਸੁੰਭੇ ਦੀ ਤਰਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ , ਜੋ ਰਾਜਪੂਤਾਨੇ ਵਿੱਚ ਬਹੁਤ ਕਰਕੇ ਵਰਤੀਦਾ ਹੈ. “ਪਾਨ ਡਰਾਇ ਕਸੁੰਭੜੋ ਰੂਰੋ.” (ਚਰਿਤ੍ਰ ੧੧੧) ਅਫੀਮ ਦੇ ਰਸ ਵਿੱਚ ਸ਼ਰਾਬ ਮਿਲਾਕੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸੁੰਭੜਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਸੁੰਭੜਾ : ਇਕ ਪ੍ਰਕਾਰ ਦਾ ਫੁੱਲ ਹੈ ਜਿਸ ਦਾ ਰੰਗ ਵੇਖਣ ਵਿਚ ਅੱਗ ਦੀਆਂ ਲਾਟਾਂ ਵਾਂਗ ਭੜਕੀਲਾ, ਲਾਲ-ਪੀਲਾ ਤੇ ਸ਼ੋਖ ਹੁੰਦਾ ਹੈ। ਇਸ ਨੂੰ ਕਸੁੰਭ ਅਤੇ ਕਸੁੰਭਾ ਵੀ ਆਖਿਆ ਜਾਂਦਾ ਹੈ। ਤੱਗਣ ਵਿਚ ਇਹ ਰੰਗ ਇੰਨਾ ਕੱਚਾ ਹੁੰਦਾ ਹੈ ਕਿ ਧੁੱਪ ਵਿਚ ਜਾਂ ਪਾਣੀ ਪੈਣ ਨਾਲ ਫਿੱਕਾ ਪੈ ਜਾਂਦਾ ਹੈ। ਗੜ੍ਹਸ਼ੰਕਰ ਅਤੇ ਊਨਾ ਲਾਗਲੇ ਖੇਤਰ ਵਿਚ ਕਸੁੰਭੇ ਦੀ ਕਾਸ਼ਤ ਆਮ ਕੀਤੀ ਜਾਂਦੀ ਹੈ। ਰੇਤਲੀ ਜਮੀਨ ਵਿਚ ਇਸ ਦਾ ਪੌਦਾ ਵਧੇਰੇ ਪ੍ਰਫੁੁੱਲਤ ਹੁੰਦਾ ਹੈ। ਪੁਰਾਣੇ ਵੇਲਿਆਂ ਵਿਚ ਕਸੁੰਭੜੇ ਦੇ ਫੁੱਲਾਂ ਨੂੰ ਕੱਪੜੇ ਉਤੇ ਲਾਲ ਰੰਗ ਚਾੜ੍ਹਨ ਲਈ ਵਰਤਿਆ ਜਾਂਦਾ ਸੀ। ਕਸੁੰਭੜੇ ਦਾ ਰੰਗ ਸਥਾਈ ਨਹੀਂ ਹੁੰਦਾ ਤੇ ਧੁੱਪ ਵਿਚ ਜਾਂ ਇਕੋ ਵਾਰ ਪਾਣੀ ਵਿਚ ਪੈਣ ਨਾਲ ਫਿੱਕਾ ਪੈ ਜਾਂਦਾ ਹੈ। ਇਸ ਲਈ ਅਧਿਆਤਮਕ ਖੇਤਰ ਵਿਚ ਕਸੁੰਭੜੇ ਨੂੰ ਛਿੰਨ=ਭੰਗਰਤਾ 'ਤੇ ਭੜਕੀਲੇ ਮਾਇਕ ਪਦਾਰਥਾਂ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ :–

            ''ਕੂੜਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਉ''

             ਹਥ ਨਾਂ ਲਾਇ ਕਸੁੰਭੜੇ ਜਲ ਜਾਸੀ ਢੋਲਾ''       

            ਪੰਜਾਬ ਵਿਚ ਕਸੁੰਭੜੇ ਦੇ ਖੇਤ ਵਿਚ ਕੁੜੀਆਂ ਫੁੱਲ ਚੁਗਦੀਆਂ ਹਨ। ਪੰਜਾਬੀ ਗੀਤਾਂ ਵਿਚ ਇਸ ਸਭਿਆਚਾਰਕ ਦ੍ਰਿਸ਼ ਦਾ ਰਹੱਸਵਾਦੀ ਵਰਣਨ ਮਿਲਦਾ ਹੈ:–

               ''ਮੈਂ ਕਸੁੰਭੜਾ ਚੁਗ ਚੁਗ ਹਾਰੀ।

                ਏਸ ਕਸੁੰਭੜੇ ਦਾ ਕੰਮ ਔਖਾ, ਚੁੰਨੀ ਅੜ ਅੜ ਪਾੜੀ।''

           ਲੋਕ ਧਾਰਨਾ ਅਨੁਸਾਰ ਕਸੁੰਭੜੇ ਦਾ ਫੁੱਲ ਬੜਾ ਪਵਿੱਤਰ ਹੁੰਦਾ ਹੈ ਅਤੇ ਇਸ ਨੂੰ ਭਿੱਟ ਨਹੀਂ ਛੂੰਹਦੀ। ਸੂਤਕ ਦੇ ਦਿਨਾਂ ਵਿਚ ਕਈ ਜਾਤਾਂ-ਗੋਤਾਂ ਵਿਚ ਹੱਥਾਂ ਨੂੰ ਮਹਿੰਦੀ ਨਾਲ ਰੰਗਣਾ ਅਤੇ ਕਸੁੰਭੜੇ ਦੇ ਰੰਗ ਨਾਲ ਰੰਗੇ ਕੱਪੜੇ ਪਾਉਣੇ ਨਿਸ਼ੇਧ ਹਨ ਪਰ ਪਿੱਤਰਾਂ ਨੂੰ ਪੂਜਣ ਮਗਰੋਂ ਕਸੁੰਭੇ ਵਿਚ ਰੰਗੇ ਕੱਪੜੇ ਪਾਏ ਜਾ ਸਕਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-31-02, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. ਮੋ. ਕੋ. 287.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.