ਕਾਨੂੰਨ ਦਾ ਸ਼ਾਸਨ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Rule of Law ਕਾਨੂੰਨ ਦਾ ਸ਼ਾਸਨ: ਕਾਨੂੰਨ ਦਾ ਸ਼ਾਸਨ ਨੂੰ ਇਕ ਕਾਨੂੰਨੀ ਨੀਤੀ ਵਚਨ ਹੈ ਜੋ ਆਖਦਾ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉਨਮੁਕਤ ਨਹੀਂ । ਇਹ ਵਾਕ 17ਵੀਂ ਸਦੀ ਤੋਂ ਵਰਤੋਂ ਵਿਚ ਹੈ, ਪਰੰਤੂ ਇਹ ਪ੍ਰਾਚੀਨ ਯੂਨਾਨ ਦੀ ਧਾਰਨਾ ਪ੍ਰਤੀਤ ਹੁੰਦੀ ਹੈ। ਅਰਸਤੂ ਨੇ ਇਸਨੂੰ ਇਸ ਤਰ੍ਹਾਂ ਕਿਹਾ ਸੀ , “ਕਾਨੂੰਨ ਨੂੰ ਸ਼ਾਸਨ ਕਰਨਾ ਚਾਹੀਦਾ ਹੈ।” ਕਾਨੂੰਨ ਦਾ ਸ਼ਾਸਨ ਇਸ ਵਿਚਾਰ ਦੇ ਪ੍ਰਤਿਕੂਲ ਹੈ ਕਿ ਸਰਬ-ਸੱਤਾਧਾਰੀ ਕਾਨੂੰਨ ਤੋਂ ਉਪਰ ਹੁੰਦਾ ਹੈ।
ਕਾਨੂੰਨ ਦੇ ਸ਼ਾਸਨ ਦੀਆਂ ਘੱਟੋ-ਘੱਟ ਦੋ ਪ੍ਰਮੁੱਖ ਧਾਰਨਾਵਾਂ ਦਰਸਾਈਆਂ ਜਾ ਸਕਦੀਆਂ ਹਨ: ਇਕ ਲੋਕਾਚਾਰੀ ਜਾਂ ਪਾਰਦਰਸੀ ਅਤੇ ਇਕ ਯਥਾਰਥ ਜਾਂ ਸਥੂਲ” ਕਾਨੂੰਨ ਦੇ ਸਾਧਨ ਦੀ ਪਰਿਭਾਸ਼ਾ । ਕਾਨੂੰਨ ਦੇ ਸ਼ਸਾਨ ਦੀ ਲੋਕਾਚਾਰੀ ਪਰਿਭਾਸ਼ਵਾਂ ਖੁਦ ਕਾਨੂੰਨ ਦੇ ਨਿਆਂਪੂਰਣ ਹੋਣ ਸਬੰਧੀ ਨਿਰਣਾ ਨਹੀਂ ਕਰਦੀ ਸਗੋਂ ਕੁਝ ਵਿਸ਼ੇਸ਼ ਕਾਰਜ-ਵਿਧੀ ਸਬੰਧੀ ਪ੍ਰਤੀਕਾਂ ਨੂੰ ਪਰਿਭਾਸਤ ਕਰਦੀਆਂ ਹਨ ਕਿ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਲਈ ਕਿਸੇ ਕਾਨੂੰਨੀ ਢਾਂਚੇ ਦਾ ਹੋਣਾ ਜ਼ਰੂਰੀ ਹੈ। ਕਾਨੂੰਨ ਦੇ ਸ਼ਸਨ ਦੀਆਂ ਯਥਾਰਥਕ ਧਾਰਨਾਵਾਂ ਇਸ ਤੋਂ ਪਰ੍ਹਾਂ ਦੀਆਂ ਹਨ ਅਤੇ ਇਸ ਵਿਚ ਕੁਝ ਮੂਲ ਅਧਿਕਾਰ ਸ਼ਾਸਨ ਹਨ ਜਿਨ੍ਹਾਂ ਨੂੰ ਕਾਨੂੰਨ ਦੇ ਸ਼ਾਸਨ ਤੇ ਆਧਾਰਿਤ ਜਾਂ ਇਸ ਤੋਂ ਲਿਆ ਗਿਆ ਸਮਝਿਆ ਜਾਂਦਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First