ਕਾਮਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਮਣ (ਨਾਂ,ਇ,ਪੁ) ਪੰਜਾਬੀ ਦਾ ਇੱਕ ਲੋਕ-ਕਾਵਿ ਰੂਪ ਜਿਸਦਾ ਮੁੱਢ ਜਾਦੂ ਟੂਣੇ ਦੇ ਰੂਪ ਵਿੱਚ ਉਭਰਿਆ ਅਤੇ ਵਿਕਸਤ ਹੋ ਕੇ ਪ੍ਰੇਮ-ਗੀਤ ਦੇ ਰੂਪ ਵਿੱਚ ਪ੍ਰਚਲਿਤ ਹੋਇਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਮਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਮਣ [ਨਾਂਇ] ਜਾਦੂ , ਟੂਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਮਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਮਣ. ਸੰਗ੍ਯਾ—ਕਾਮਣੁ. ਕਾਮਨਾ ਸਹਿਤ ਕਿਸੇ ਦੇਵਤਾ ਦੀ ਣੁ (ਉਸਤਤਿ) ਕਰਨਾ. ਮੰਤ੍ਰਜਪ. “ਕਾਮਣ ਟੂਣੇ ਔਸੀਆਂ.” (ਭਾਗੁ) ੨ ਟੂਣਾ. ਤੰਤ੍ਰ. “ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ.” (ਤਿਲੰ ਮ: ੧) ਜੇ
ਕਾਮਿਨੀ (ਇਸਤ੍ਰੀ) ਸ਼ੁਭਗੁਣਾਂ ਦਾ ਮੰਤ੍ਰ ਕਰੇ। ੩ ਸੰ. काम्र्मण —ਕਾਮਣ. ਤੰਤਸ਼ਾਸਤ੍ਰ ਅਨੁਸਾਰ ਮਾਰਣ ਮੋਹਨ ਵਸ਼ਿਕਰਣ ਆਦਿਕ ਲਈ ਮੰਤ੍ਰ ਤੰਤ੍ਰ ਦਾ ਸਾਧਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਮਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਮਣ, (ਸੰਸਕ੍ਰਿਤ : कार्मण) \ ਪੁਲਿੰਗ : ਜਾਦੂ ਟੂਣਾ, ਵਿਆਹ ਵੇਲੇ ਲਾੜੇ ਨੂੰ ਵਹੁੱਟੀ ਦੇ ਵੱਸ ਕਰਨ ਲਈ ਸਾਲੀਆਂ ਜੋ ਕੁਝ ਕਰਦੀਆਂ ਜਾਂ ਕਹਿੰਦੀਆਂ ਹਨ (ਲਾਗੂ ਕਿਰਿਆ : ਪਾਉਣਾ): ‘ਕਾਮਣ ਟੂਣੇ ਔਂਸੀਆਂ (ਭਾਗੁ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-15-03-56-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First