ਕਿਰਪਾਲ ਚੰਦ ਕਟੋਚ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਪਾਲ ਚੰਦ ਕਟੋਚ (ਦੇ. 1696): ਰਾਜਾ ਉਦੈ ਰਾਮ ਚੰਦ (1687-90) ਦਾ ਪੁੱਤਰ ਅਤੇ ਕਾਂਗੜੇ ਦੇ ਰਾਜਾ ਭੀਮ ਚੰਦ (1690-97) ਦਾ ਛੋਟਾ ਭਰਾ ਸੀ। ਕਿਰਪਾਲ ਚੰਦ ਬਹੁਤ ਜੋਸ਼ੀਲਾ ਅਤੇ ਰਾਜਨੀਤੀ ਵਿਚ ਨਿਪੁੰਨ ਸੀ। ਕਿਹਾ ਜਾਂਦਾ ਹੈ ਕਿ ਇਸ ਨੇ ਕਹਿਲੂਰ ਦੇ ਰਾਜਾ ਭੀਮ ਚੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕਰਨ ਅਤੇ ਉਹਨਾਂ ਨੂੰ ਆਪਣੇ ਇਲਾਕੇ ਵਿਚੋਂ ਬਾਹਰ ਕੱਢਣ ਲਈ ਵਰਗਲਾਇਆ ਸੀ। ਦੂਜੇ ਪਾਸੇ ਇਸ ਨੇ ਗੁਰੂ ਜੀ ਨੂੰ ਕਹਿਲੂਰ ਦੇ ਰਾਜੇ ਦੇ ਦਾਹਵਿਆਂ ਦੀ ਪ੍ਰਵਾਹ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ। ਪਰ ਅਖੀਰ ਇਸਨੇ ਪਹਾੜੀ ਰਾਜਿਆਂ ਨਾਲ ਹੱਥ ਮਿਲਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਭੰਗਾਣੀ ਦੇ ਯੁੱਧ (1688) ਵਿਚ ਲੜਿਆ ਸੀ। ਨਦੌਣ ਦੇ ਯੁੱਧ (20 ਮਾਰਚ 1691) ਵਿਚ ਇਹ ਮੁਗ਼ਲ ਕਮਾਂਡਰ, ਅਲਿਫ ਖ਼ਾਨ ਵੱਲੋਂ ਅਤੇ ਗੁਲੇਰ ਦੇ ਯੁੱਧ (20 ਫ਼ਰਵਰੀ 1696) ਵਿਚ ਹੁਸੈਨ ਖ਼ਾਨ ਵੱਲੋਂ ਲੜਿਆ। ਹੁਸੈਨ ਖ਼ਾਨ ਹਾਰ ਗਿਆ ਅਤੇ ਕਿਰਪਾਲ ਚੰਦ ਕਟੋਚ ਲੜਾਈ ਵਿਚ ਮਾਰਿਆ ਗਿਆ ਸੀ।
ਲੇਖਕ : ਕ.ਸ.ਥ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First