ਕੁਫ਼ਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਫ਼ਰ [ਨਾਂਪੁ] ਰੱਬੀ ਹੋਂਦ ਜਾਂ ਉਸਦੇ ਹੁਕਮ ਨਾ ਮੰਨਣ ਦਾ ਭਾਵ, ਨਾਸਤਿਕਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਫ਼ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਫ਼ਰ. ਅ਼. ਸੰਗ੍ਯਾ—ਸੱਚ ਨੂੰ ਛੁਪਾਉਣ ਦਾ ਕਰਮ । ੨ ਨਾਸ੍ਤਿਕਤਾ. “ਮੁੱਲਾ ਭਾਖੈ, ਕਾਫਰਾ! ਕ੍ਯੋਂ ਕੁਫਰ ਅਲਾਵਈ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਫ਼ਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Blasphlmy_ਕੁਫ਼ਰ: ਅੰਗਰੇਜ਼ੀ ਕਾਨੂੰਨ ਵਿਚ ਅਜਿਹੀ ਹਰੇਕ ਪ੍ਰਕਾਸ਼ਨਾਂ ਜਿਸ ਵਿਚ ਪਰਮਾਤਮਾ , ਈਸਾ ਮਸੀਹ, ਬਾਈਬਲ ਜਾਂ ਬੁੱਕ ਔਫ਼ ਕਾਮਨ ਪ੍ਰੇਅਰ ਬਾਰੇ ਕੋਈ ਅਜਿਹੀ ਗੱਲ ਹੋਵੇ ਜੋ ਮਨੁਖ ਮਾਤਰ ਦੇ ਜਜ਼ਬਿਆਂ ਨੂੰ ਠੇਸ ਪਹੁੰਚਾਉਂਦੀ ਹੋਵੇ ਕਾਨੂੰਨ ਦੁਆਰਾ ਸਥਾਪਤ ਚਰਚ ਲਈ ਅਪਮਾਨ ਜਾਂ ਨਫ਼ਰਤ ਪੈਦਾ ਕਰਦੀ ਹੋਵੇ ਜਾਂ ਅਨੈਤਕਤਾ ਨੂੰ ਬੜ੍ਹਾਵਾ ਦਿੰਦੀ ਹੋਵੇ। ਐਪਰ ਕੋਈ ਪ੍ਰਕਾਸ਼ਨਾ ਜੋ ਧਾਰਮਕ ਵਿਸ਼ਿਆਂ ਬਾਰੇ ਸਦਭਾਵਪੂਰਬਕ ਅਜਿਹੇ ਵਿਚਾਰਾਂ ਦਾ ਪਰਚਾਰ ਕਰਦੀ ਹੋਵੇ ਜੋ ਉਸ ਨੂੰ ਪ੍ਰਕਾਸ਼ਤ ਕਰਨ ਵਾਲੇ ਵਿਅਕਤੀ ਅਨੁਸਾਰ ਸੱਚ ਹਨ, ਉਹ ਸਿਰਫ਼ ਇਸ ਕਾਰਨ ਕਰਕੇ ਕਾਫ਼ਰਾਨਾ ਨਹੀਂ ਸਮਝੀ ਜਾ ਸਕਦੀ ਕਿ ਉਹ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ ਜੋ ਅਜਿਹੇ ਵਿਚਾਰਾਂ ਨੂੰ ਝੂਠ ਸਮਝਦੇ ਹਨ ਜਾਂ ਉਨ੍ਹਾਂ ਵਿਚਾਰਾਂ ਦੇ ਆਮ ਕਰਕੇ ਅਪਣਾ ਲਏ ਜਾਣ ਨਾਲ ਕਾਨੂੰਨ ਦੁਆਰਾ ਸਥਾਪਤ ਚਰਚ ਦੇ ਗਠਨ ਵਿਚ ਕਾਨੂੰਨਪੂਰਬਕ ਤਬਦੀਲੀ ਕਰਨ ਲਈ ਵੀ ਲੋੜ ਪੈ ਸਕਦੀ ਹੈ। ਕੁਫ਼ਰ ਦਾ ਅਪਰਾਧ ਲਿਖਤਾਂ ਜਾਂ ਮੂੰਹੋਂ ਬੋਲੇ ਸ਼ਬਦਾਂ ਦੁਆਰਾ ਹੋ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਕੁਫ਼ਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਫ਼ਰ, (ਅਰਬੀ√ਕੁਫ਼ਰ=ਨਾ ਸ਼ੁਕਰਾ ਹੋਣਾ) \ ਪੁਲਿੰਗ : ੧. ਰੱਬ ਦੀ ਦਿੱਤੀ ਨਿਹਮਤ ਦਾ ਸ਼ੁਕਰ ਨਾ ਕਰਨ ਦਾ ਭਾਵ, ਨਾਸ਼ੁਕਰੀ, ਨਾਸ਼ੁਕਰਾਪਣ; ੨. ਬੇਦੀਨੀ, ਕੁਧਰਮ
–ਕੁਫ਼ਰ ਕਚਹਿਰੀ, ਇਸਤਰੀ ਲਿੰਗ : ਬੁਰੀ ਸੰਗਤ, ਬੁਰੀ ਸੁਹਬਤ
–ਕੁਫ਼ਰਗੜ੍ਹ, ਪੁਲਿੰਗ : ਕੁਧਰਮੀਆਂ ਦਾ ਕੇਂਦਰ
–ਕੁਫ਼ਰਗੋ, ਵਿਸ਼ੇਸ਼ਣ : ਨਾਸਤਕਤਾ ਦੀਆਂ ਗੱਲਾਂ ਕਰਨ ਵਾਲਾ, ਝੂਠ ਬੋਲਣ ਵਾਲਾ
–ਕੁਫ਼ਰ ਗੋਇ, ਵਿਸ਼ੇਸ਼ਣ / ਪੁਲਿੰਗ : ਕੁਫਰਗੋ
–ਕੁਫ਼ਲ ਛਾਂਟਣਾ, ਮੁਹਾਵਰਾ : ਬਹੁਤ ਝੂਠ ਬੋਲਣਾ, ਰਜ ਕੇ ਝੂਠ ਬੋਲਣਾ
–ਕੁਫ਼ਰ ਤੋਲਣਾ, ਮੁਹਾਵਰਾ : ਝੂਠ ਬੋਲਣਾ
–ਕੁਫ਼ਰ ਦਾ ਕਲਮਾ, ਪੁਲਿੰਗ : ਕੋਈ ਅਜੇਹੀ ਗੱਲ ਜਿਸ ਤੋਂ ਦੀਨ ਦੀ ਹਾਨੀ ਜਾਂ ਵਿਰੋਧਤਾ ਪਰਗਟ ਹੋਵੇ
–ਕੁਫ਼ਰ ਦਾ ਕਲਮਾ ਮੂੰਹੋਂ ਕੱਢਣਾ, ਮੁਹਾਵਰਾ : ਪਰਮੇਸ਼ਰ ਦੀ ਸ਼ਾਨ ਵਿੱਚ ਗੁਸਤਾਖੀ ਕਰਨਾ
–ਕੁਫ਼ਰ ਦਾ ਫਤਵਾ, ਪੁਲਿੰਗ : ਕਾਫ਼ਰ ਹੋਣ ਦਾ ਫੈਸਲਾ, ਬੇਦੀਨ ਹੋਣ ਦਾ ਫੈਸਲਾ
–ਕੁਫ਼ਰ ਪਵੇ, : ਇੱਕ ਦੁਰਾਸੀਸ ਹੈ ‘ਕੁਫ਼ਰ ਪਵੀ ਮਤ ਮਰੇਂ ਮਰੇਂਦੀ, ਗੁਝੀ ਗੱਲ ਨਾ ਕਾਈ’ (ਹੀਰ ਦਮੋਦਰ)
–ਕੁਫ਼ਰ ਬਕਣਾ, ਮੁਹਾਵਰਾ : ਬੇਦੀਨੀ ਦੀਆਂ ਗੱਲਾਂ ਕਰਨਾ, ਝੂਠ ਤੂਫ਼ਾਨ ਤੋਲਣਾ
–ਕੁਫ਼ਰ ਬੋਲਣਾ, ਮੁਹਾਵਰਾ :ਝੂਠ ਬੋਲਣਾ, ਬੇਦੀਨੀ ਦੀਆਂ ਗੱਲਾਂ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-10-11-20-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Manpreet kaler,
( 2019/04/17 04:0833)
Please Login First