ਕੇਂਦਰੀ ਸਰਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Central Government_ਕੇਂਦਰੀ ਸਰਕਾਰ: ਸੂਰਜਮਲ ਬਨਾਮ ਮੱਧ ਪ੍ਰਦੇਸ਼ ਰਾਜ (ਏ ਆਈ ਆਰ 1958 ਐਮ ਪੀ 103) ਅਨੁਸਾਰ ਭਾਰਤੀ ਸੰਵਿਧਾਨ ਦੇ ਪ੍ਰਸੰਗ ਵਿਚ ‘ਕੇਂਦਰੀ ਸਰਕਾਰ’ ਦਾ ਮਤਲਬ ਹੋਵੇਗਾ ਮੰਤਰੀ ਪਰਿਸ਼ਦ ਰਾਹੀਂ ਕੰਮ ਕਰ ਰਿਹਾ ਰਾਸ਼ਟਰਪਤੀ। ਅਦਾਲਤ ਅਨੁਸਾਰ ਇਹ ਕਹਿਣ ਦੀ ਲੋੜ ਨਹੀਂ ਕਿ ਕੇਂਦਰੀ ਸਰਕਾਰ ਇਕ ਅਜਿਹੀ ਅਥਾਰਿਟੀ ਹੈ ਜਿਸ ਦਾ ਸਥਾਈ ਸਥਾਨ ਨਵੀਂ ਦਿਲੀ ਹੈ ਅਤੇ ਉਹ ਆਮ ਤੌਰ ਤੇ ਆਪਣੀਆਂ ਸਰਗਰਮੀਆਂ ਉਥੋਂ ਚਲਾਉਂਦੀ ਹੈ।

       ਰਾਜ ਬਨਾਮ ਐਨ.ਬੀ. ਹਾਂਕਿਨਸ (ਏ ਆਈ ਆਰ 1957 ਪੰਜਾਬ 243) ਵਿਚ ਅਦਾਲਤ ਦੇ ਕਹਿਣ ਅਨੁਸਾਰ ‘‘ਕਿਉਂ ਕਿ ਸੰਵਿਧਾਨ ਤੋਂ ਪਹਿਲਾਂ ਕੀਤੀ ਗਈ ਕਿਸੇ ਗੱਲ ਦੇ ਸਬੰਧ ਵਿਚ ਕੇਂਦਰੀ ਸਰਕਾਰ ਦਾ ਮਤਲਬ ਹੈ ਗਵਰਨਰ ਜਨਰਲ ਜਾਂ ਕੌਂਸਲ ਸਮੇਤ ਗਵਰਨਰ ਜਨਰਲ, ਇਸ ਲਈ ਇਹ ਸਪਸ਼ਟ ਹੈ ਕਿ 1942 ਦੀ ਅਧਿਸੂਚਨਾ ਕੇਂਦਰੀ ਸਰਕਾਰ ਦੁਆਰਾ ਜਾਰੀ ਕੀਤੀ ਗਈ ਸਮਝੀ ਜਾਂਣੀ ਚਾਹੀਦੀ ਹੈ। ਦ ਗਵਰਨਮੈਂਟ ਔਫ਼ ਇੰਡੀਆ ਐਕਟ, 1935 ਦੀ ਧਾਰਾ 94 ਵਿਚ ਐਲਾਨ ਕੀਤਾ ਗਿਆ ਹੈ ਕਿ ਚੀਫ਼ ਕਮਿਸ਼ਨਰ ਪ੍ਰਾਂਤ ਦਾ ਰਾਜ ਪ੍ਰਬੰਧ ਗਵਰਨਰ ਜਨਰਲ ਦੁਆਰਾ ਚਲਾਇਆ ਜਾਵੇਗਾ ਜੋ ਆਪਣੇ ਦੁਆਰਾ ਨਿਯੁਕਤ ਚੀਫ਼ ਕਮਿਸ਼ਨਰ ਦੁਆਰਾ ਉਸ ਹਦ ਤਕ ਕੰਮ ਕਰੇਗਾ ਜਿਸ ਤਕ ਉਹ ਠੀਕ ਸਮਝੇ। ’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.