ਕੈਰੋਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੈਰੋਂ ਕੌਰਵ. ਕੁਰੁਵੰਸ਼ੀ. “ਕੈਰੋ ਕੁਰੁਖੇਤ੍ਰ ਮਾਰੇ ਪ੍ਰਚੰਡ.” (ਗ੍ਯਾਨ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੈਰੋਂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਰੋਂ (31°-19’ ਉ’ 74°-52’ਪੂ): ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦਾ ਇਕ ਪਿੰਡ ਜਿੱਥੇ ਇਕ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਝਾੜ ਸਾਹਿਬ’ ਸਥਿਤ ਹੈ ਅਤੇ ਗੁਰੂ ਅਰਜਨ ਦੇਵ ਜੀ (1563- 1606) ਨੂੰ ਸਮਰਪਿਤ ਹੈ। ਇਹ ਗੁਰਦੁਆਰਾ ਪਿੰਡ ਦੇ ਪੱਛਮ ਵੱਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਜੀ ਮਾਝੇ ਵੱਲ ਦੇ ਇਲਾਕਿਆਂ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਕਿਸੇ ਇਕ ਯਾਤਰਾ ਸਮੇਂ ਕੁਝ ਦੇਰ ਲਈ ਇੱਥੇ ਠਹਿਰੇ ਸਨ। ਸਥਾਨਿਕ ਪਰੰਪਰਾ ਅਨੁਸਾਰ, ਇੱਥੇ ਕਰੀਰ ਦਾ ਦਰਖ਼ਤ ਸੀ ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। 1976 ਤਕ ਇਹ ਦਰਖ਼ਤ ਇੱਥੇ ਕਾਇਮ ਸੀ ਪਰ 1925 ਵਿਚ, ਬਣੀ ਅਸਲ ਇਮਾਰਤ ਦੀ ਮੁਰੰਮਤ ਅਤੇ ਉਸ ਵਿਚ ਵਾਧੇ ਦਾ ਕੰਮ ਜਦੋਂ ਸ਼ੁਰੂ ਹੋਇਆ ਤਾਂ ਦਰਖ਼ਤ ਪੁੱਟ ਦਿੱਤਾ ਗਿਆ। ਅਜੋਕੀ ਇਮਾਰਤ ਸੰਗਮਰਮਰ ਦੇ ਫ਼ਰਸ਼ ਵਾਲਾ ਹਾਲ ਕਮਰਾ ਹੈ ਜਿਸ ਦੇ ਵਿਚਕਾਰ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਚਾਰੇ ਪਾਸੇ ਵਰਾਂਡਾ ਹੈ। ਹਾਲ ਦੇ ਉੱਤਰੀ ਪਾਸੇ ਅੱਠ ਕੋਣਾ ਛੋਟਾ ਜਿਹਾ ਸਰੋਵਰ ਹੈ। ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਸੰਗਤ ਦੁਆਰਾ ਕੀਤਾ ਜਾਂਦਾ ਹੈ।


ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.