ਕੰਘਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘਾ (ਨਾਂ,ਪੁ) ਪਤਲੀ ਲੱਕੜ ਦੇ ਬਰੀਕ ਦੰਦੇ ਚੀਰ ਕੇ ਬਣਾਇਆ ਕੇਸ ਸੁਆਰ੍ਹੇ ਕਰਨ ਦਾ ਸਾਧਨ; ਸਿੱਖ ਰਹਿਤ ਮਰਯਾਦਾ ਦਾ ਧਾਰਮਿਕ ਚਿੰਨ੍ਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਘਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘਾ [ਨਾਂਪੁ] ਵਾਲ਼ ਵਾਹੁਣ ਵਾਲ਼ਾ ਸੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਘਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘਾ. ਸੰ. कङकत —ਕੰਕਤ. ਕੇਸ ਸਾਫ ਕਰਨ ਦਾ ਸਾਧਨ ਰੂਪ ਯੰਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਘਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਘਾ, (ਸੰਸਕ੍ਰਿਤ : ਕੰਕਤ) / ਪੁਲਿੰਗ : ਲੱਕੜੀ, ਲੋਹੇ, ਸੈਲੂਲਾਇਡ, ਦੰਦ ਖੰਦ ਜਾਂ ਸਿਰਾ ਆਦਿ ਦੀ ਦੰਦਿਆਂ ਵਾਲੀ ਬਣੀ ਹੋਈ ਚੀਜ਼ ਜਿਸ ਨਾਲ ਵਾਲ ਵਾਹੇ ਸਵਾਰੇ ਜਾਂਦੇ ਹਨ। ਇਸ ਦੇ ਦੰਦੇ ਇੱਕ ਪਾਸੇ ਹੁੰਦੇ ਹਨ (ਲਾਗੂ ਕਿਰਿਆ :  ਕਰਨਾ, ਫੇਰਨਾ, ਵਾਹੁਣਾ)

–ਕੰਘਾ ਹੋਣਾ, ਕੰਘਾ ਹੋ ਜਾਣਾ, ਮੁਹਾਵਰਾ : ਬੜਾ ਨੁਕਸਾਨ ਹੋਣਾ, ਘਾਣ ਹੋਣਾ, ਸਤਿਆਨਾਸ ਹੋਣਾ, ਹਾਲਤ ਬੁਰੀ ਹੋਣਾ

–ਕੰਘਾ ਕਰ ਸੁੱਟਣਾ, ਕੰਘਾ ਕਰ ਘੱਤਣਾ, ਕੰਘਾ ਕਰ ਦੇਣਾ, ਮੁਹਾਵਰਾ : ਦੂਜੇ ਦਾ ਬਹੁਤ ਨੁਕਸਾਨ ਕਰਨਾ, ਨੁਕਸਾਨ ਪੁਚਾਉਣਾ, ਬੁਰੀ ਹਾਲਤ ਕਰ ਦੇਣਾ, ਡਾਢਾ ਮਾਰਨਾ, ਮਾਰ ਕੇ ਹੱਡੀਆਂ ਪਸਲੀਆਂ ਭੰਨ ਦੇਣਾ

–ਕੰਘਾ ਕਰਨਾ, ਕਿਰਿਆ ਸਕਰਮਕ : ੧. ਕੇਸ ਵਾਹੁਣੇ, ਵਾਲਾਂ ਨੂੰ ਕੰਘੇ ਨਾਲ ਸਵਾਰਨਾ, ੨. ਅੜਕਾਂ ਕੱਢਣਾ; ਨੁਕਸਾਨ ਪਹੁੰਚਾਉਣਾ, ਘਾਣ ਕਰਨਾ, ਬੁਰੀ ਹਾਲਤ ਕਰਨਾ

–ਕੰਘੇ ਘਾੜਾ, ਪੁਲਿੰਗ : ਕਾਰੀਗਰ ਜੋ ਕੰਘੇ ਕੰਘੀਆਂ ਬਣਾਏ, ਕੰਘੀਘਾੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-12-11-58-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.