ਕੰਪਨੀ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕੰਪਨੀ [ਨਾਂਇ] ਸਾਥ, ਸੰਗਤ , ਸੁਹਬਤ; ਪੈਦਲ ਫ਼ੌਜ ਦੀ ਇੱਕ ਉਪਵੰਡ ਜਿਸ ਦਾ ਇਨਚਾਰਜ ਕਪਤਾਨ ਜਾਂ ਮੇਜਰ ਹੁੰਦਾ ਹੈ; ਵਪਾਰਕ ਸੰਗਠਨ/ਅਦਾਰਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕੰਪਨੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕੰਪਨੀ. ਅੰ. Company. ਸੰਗ੍ਯਾ—ਜਥਾ. ਟੋਲਾ. ਗਿਰੋਹ. ਮੰਡਲੀ । ੨ ਸੰਗਤਿ. ਸਾਥ। ੩ ਸਾਥੀ. ਹਮਰਾਹੀ। ੪ ਸਭਾ. ਮਜਲਿਸ। ੫ ਸਿਪਾਹੀਆਂ ਦੀ ਟੋਲੀ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕੰਪਨੀ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Company_ਕੰਪਨੀ: ਕਾਰੋਬਾਰ ਦੇ ਪ੍ਰਯੋਜਨ ਲਈ  ਵਿਅਕਤੀਆਂ ਦੀ ਸਭਾ।  ਕਾਰੋਬਾਰ  ਉਸ ਸਭਾ ਅਥਵਾ ਕੰਪਨੀ ਦੇ ਨਾਂ ਤੇ ਕੀਤਾ ਜਾਂਦਾ ਹੈ। ਸਭਾ ਜਾਂ ਕੰਪਨੀ ਦੇ ਹਰੇਕ ਮੈਂਬਰ ਨੂੰ ਆਪਣੇ ਸ਼ੇਅਰ ਕੰਪਨੀ ਦੇ ਨਿਯਮਾਂ ਦੇ ਤਾਬੇ, ਅੱਗੇ  ਅਸਾਈਨ ਕਰਨ ਦਾ ਅਧਿਕਾਰ  ਹੁੰਦਾ  ਹੈ। ਕੰਪਨੀ ਜਾਂ ਤਾਂ ਨਿਗਮਤ ਹੁੰਦੀ ਹੈ ਜਾਂ ਅਣਨਿਗਮਤ। ਅਣ  ਨਿਗਮਤ ਕੰਪਨੀ ਦੇ ਆਮ  ਤੌਰ  ਤੇ ਵੀਹ ਤੋਂ ਵੱਧ ਮੈਂਬਰ ਨਹੀਂ  ਹੁੰਦੇ ।
	       ਨਿਗਮਤ ਕੰਪਨੀ ਆਪਣੇ ਮੈਂਬਰਾਂ ਤੋਂ ਵਖਰੀ ਹਸਤੀ  ਹੁੰਦੀ ਹੈ। ਕੰਪਨੀਆਂ ਦੇ ਨਿਗਮਤ ਹੋਣ  ਦੇ ਤਿੰਨੇ ਤਰੀਕੇ ਹਨ: (1) ਚਾਰਟਰ  ਦੁਆਰਾ, (2) ਪਾਰਲੀਮੈਂਟ ਦੇ ਵਿਸ਼ੇਸ਼ ਐਕਟ ਦੁਆਰਾ ਜਾਂ (3) ਕੰਪਨੀਆਂ ਨਾਲ  ਸਬੰਧਤ ਆਮ ਐਕਟ ਅਧੀਨ  ਰਜਿਸਟਰੇਸ਼ਨ ਦੁਆਰਾ।
	       ਕੰਪਨੀ ਜਾਂ ਤਾਂ ਲਿਮਟਿਡ ਹੁੰਦੀ ਹੈ ਜਾਂ ਅਨਲਿਮਟਿਡ। ਜਿਸ ਕੰਪਨੀ ਦੇ ਸ਼ੇਅਰਧਾਰਕਾਂ ਦੀ ਦੇਣਦਾਰੀ ਸੀਮਤ ਹੋਵੇ ਉਹ ਲਿਮਟਿਡ ਹੁੰਦੀ ਹੈ ਅਤੇ  ਜਿਸ ਦੇ ਸ਼ੇਅਰਧਾਰਕਾਂ ਦੀ ਦੇਣਦਾਰੀ ਸੀਮਤ ਨ ਹੋਵੇ ਉਹ ਅਨਲਿਮਟਿਡ ਹੁੰਦੀ ਹੈ। ਅਨਲਿਮਟਿਡ ਕੰਪਨੀ  ਦੇ ਸ਼ੇਅਰਧਾਰਕ ਕੰਪਨੀ ਦੇ ਰਿਣਾਂ ਦੀ ਅਦਾਇਗੀ ਲਈ ਆਪਣੀ ਸਾਰੀ ਸੰਪਤੀ  ਦੀ ਹਦ ਤਕ  ਦੇਣਦਾਰ ਹੁੰਦੇ ਹਨ। ਜਾਇੰਟ ਸਟਾਕ ਕੰਪਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਪੂੰਜੀ ਬਦਲੀਯੋਗ ਸ਼ੇਅਰਾਂ ਵਿਚ ਵੰਡੀ  ਹੋਈ ਹੋਵੇ।
	       ਪ੍ਰਾਈਵੇਟ ਕੰਪਨੀ ਉਹ ਹੁੰਦੀ ਹੈ ਜੋ
	(1)    ਜਿਸ ਦੇ ਸ਼ੇਅਰਾਂ ਦੀ ਬਦਲੀ ਦੇ ਅਧਿਕਾਰ ਸੀਮਤ ਹੁੰਦੇ ਹਨ;
	(2)   ਜਿਸ ਦੇ ਮੈਂਬਰਾਂ ਦੀ ਗਿਣਤੀ 50 ਤਕ ਸੀਮਤ ਹੁੰਦੀ ਅਤੇ
	(3)   ਉਹ ਜਨਤਾ  ਨੂੰ ਆਪਣੇ ਸ਼ੇਅਰ ਜਾਂ ਰਿਣ ਪੱਤਰ  ਖ਼ਰੀਦਣ ਦਾ ਨਿਮੰਤਰਣ ਦੇਣ  ਤੋਂ ਵਰਜਤ ਹੁੰਦੀ ਹੈ। ਕੋਈ  ਦੋ ਜਾਂ ਦੋ ਤੋਂ ਵੱਧ ਵਿਅਕਤੀ  ਪ੍ਰਾਈਵੇਟ ਕੰਪਨੀ ਬਣਾ ਸਕਦੇ ਹਨ।
	       ਕੰਪਨੀ ਐਕਟ 1956 ਦੀ ਧਾਰਾ  ਤਿੰਨ ਅਨੁਸਾਰ ਕੰਪਨੀ ਦਾ ਮਤਲਬ ਹੈ ਕੋਈ ਕੰਪਨੀ ਜੋ  ਉਸ ਧਾਰਾ ਅਧੀਨ ਬਣਾਈ ਅਤੇ ਰਜਿਸਟਰ  ਕਰਵਾਈ ਗਈ  ਹੋਵੇ ਜਾਂ ਪਹਿਲਾਂ ਮੌਜੂਦ ਹੋਵੇ ਅਰਥਾਤ  ਉਸ ਤੋਂ ਪਹਿਲੇ  ਕਾਨੂੰਨ  ਅਧੀਨ ਰਜਿਸਟਰ ਕਰਵਾਈ ਗਈ ਹੋਵੇ। ਕੰਪਨੀ ਐਕਟ 1956 ਅਨੁਸਾਰ ਕੰਪਨੀ ਵਿਚ ਉਸ ਐਕਟ ਦੀ ਧਾਰਾ 591 ਦੇ ਅਰਥਾਂ ਵਿਚ ਬਦੇਸ਼ੀ  ਕੰਪਨੀ ਸ਼ਾਮਲ ਹੈ। ਇਕ ਵਾਰੀ ਹੋਂਦ ਵਿਚ ਆ ਗਈ ਕੰਪਨੀ ਜਦ  ਤਕ ਐਕਟ ਦੇ ਉਪਬੰਧਾਂ ਦੀ ਅਨੁਸਾਰਤਾ ਵਿਚ ਸਮਾਪਤ ਨ ਕਰ  ਦਿੱਤੀ ਜਾਵੇ ਤਦ  ਤਕ ਬਣੀ ਰਹਿੰਦੀ ਹੈ।     
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      ਕੰਪਨੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕੰਪਨੀ, (ਅੰਗਰੇਜ਼ੀ : Company<ਲਾਤੀਨੀ : Com=ਕੱਠ+Panis=ਰੋਟੀ) \ ਇਸਤਰੀ ਲਿੰਗ : ੧. ਸੁਹਬਤ, ਸੰਗਤ; ੨. ਸੌਦਾਗਰਾਂ ਦੀ ਜਮਾਤ ਜਾਂ ਸੰਗਠਨ, ਵਪਾਰਕ ਮੰਡਲੀ, ੩. ਗਾਉਣ ਵਜਾਉਣ ਵਾਲਿਆਂ ਦੀ ਮੰਡਲੀ; ੪. ਈਸਟ ਇੰਡੀਆ ਕੰਪਨੀ; ੫. ਬਟਾਲੀਅਨ ਦਾ ਚੌਥਾ ਹਿੱਸਾ ਜਿਸ ਵਿੱਚ ਛੇ ਅਫਸਰ ਤੇ ੨੨੧ ਜਵਾਨ ਹੁੰਦੇ ਹਨ; ੬. ਫ਼ੌਜੀ ਦਸਤਾ ਜੋ ਆਮ ਤੌਰ ਤੇ ਕਪਤਾਨ ਦੇ ਅਧੀਨ ਹੁੰਦਾ ਹੈ; ੭. ਸੰਗ, ਸਾਥ
	–ਕੰਪਨੀ ਸਰਕਾਰ, ਇਸਤਰੀ ਲਿੰਗ : ਈਸਟ ਇੰਡੀਆ ਕੰਪਨੀ ਦਾ ਰਾਜ
	
	–ਕੰਪਨੀ ਦਾ ਸਿੱਕਾ,  ਪੁਲਿੰਗ : ਉਹ ਸਿੱਕਾ ਜੋ ਈਸਟ ਇੰਡੀਆ ਕੰਪਨੀ ਦੇ ਸਮੇਂ ਹਿੰਦੁਸਤਾਨ ਵਿੱਚ ਚੱਲਦਾ ਸੀ
	
	–ਕੰਪਨੀ ਦਾ ਰਾਜ,  ਪੁਲਿੰਗ : ੧੭੫੬ ਈ. ਦੀ ਪਲਾਸੀ ਦੀ ਲੜਾਈ ਤੋਂ ਲੈ ਕੇ ੧੮੫੭ ਈ. ਦੇ ਗ਼ਦਰ ਤੱਕ ਦਾ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ
	
	–ਕੰਪਨੀ ਬਹਾਦਰ,  ਇਸਤਰੀ ਲਿੰਗ : ਈਸਟ ਇੰਡੀਆ ਕੰਪਨੀ ਸਰਕਾਰ
	
	–ਕੰਪਨੀ ਬਾਗ਼,  ਪੁਲਿੰਗ : ਸ਼ਹਿਰ ਦਾ ਸਰਕਾਰੀ ਬਾਗ਼ ਜੋ ਲੋਕਾਂ ਦੀ ਸੈਰ ਵਾਸਤੇ ਬਣਿਆ ਹੋਵੇ, ਇਹ ਬਾਗ਼ ਈਸਟ ਇੰਡੀਆ ਕੰਪਨੀ ਵੇਲੇ ਦੀ ਯਾਦ ਹੁਣ ਤੱਕ ਵੱਡੇ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ
	
	–ਈਸਟ ਇੰਡੀਆ ਕੰਪਨੀ,  ਇਸਤਰੀ ਲਿੰਗ : ਇਸ ਨਾਂ ਦੀਆਂ ਦੋ ਕੰਪਨੀਆਂ ਇੰਗਲਿਸਤਾਨ ਵਿੱਚ ਹਿੰਦੁਸਤਾਨ ਨਾਲ ਵਿਉਪਾਰ ਕਰਨ ਲਈ ੧੬0੧ ਤੇ ੧੬੯੮ ਵਿੱਚ ਕਾਇਮ ਹੋਈਆਂ ਜੋ ਪਿਛੋਂ ੧੭0੮ ਵਿੱਚ ਮਿਲ ਕੇ ਇੱਕ ਹੋ ਗਈਆਂ। ਵਿਉਪਾਰ ਦੇ ਨਾਲ ਨਾਲ ਮੁਲਕ ਨੂੰ ਜਿੱਤਣ ਦਾ ਕੰਮ ਵੀ ਇਸ ਨੇ ਆਰੰਭ ਦਿੱਤਾ। ੧੮੫੭ ਦੇ ਗ਼ਦਰ ਪਿਛੋਂ ਬਰਤਾਨੀਆ ਸਰਕਾਰ ਨੇ ਰਾਜ ਪਰਬੰਧ ਦਾ ਕੰਮ ਕੰਪਨੀ ਤੋਂ ਆਪਣੇ ਹੱਥ ਵਿੱਚ ਲੈ ਲਿਆ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-09-03-34-02, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First