ਕੱਚਾ ਮਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਚਾ ਮਾਲ [ਨਾਂਪੁ] ਪ੍ਰਕਿਰਤਿਕ ਜਾਂ ਖਣਿਜੀ ਰੂਪ ਵਿੱਚ ਪ੍ਰਾਪਤ ਸ੍ਰੋਤ ਜਿਨ੍ਹਾਂ ਤੋਂ ਵਰਤਣਯੋਗ ਮਾਲ ਤਿਆਰ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਚਾ ਮਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Raw material_ਕੱਚਾ ਮਾਲ: ਆਮ ਬੋਲ ਚਾਲ ਵਿਚ ਕੱਚਾ ਮਾਲ ਦਾ ਮਤਲਬ ਹੈ ਅਜਿਹਾ ਮਾਲ ਜੋ ਨਿਰਮਾਣ ਦੇ ਅਮਲ ਵਿਚ ਵਰਤਿਆ ਜਾਂਦਾ ਹੈ ਜਾਂ ਜਿਸ ਤੇ ਨਿਰਮਾਣ ਦਾ ਅਮਲ ਕੀਤਾ ਜਾਂਦਾ ਹੈ। ਛਪਾਈ ਦੀ ਮਸ਼ੀਨਰੀ ਛਾਪਣ ਦੇ ਅਮਲ ਵਿਚ ਵਰਤੀ ਜਾਂਦੀ ਹੈ, ਪਰ ਇਨਰੀ ਕੇ. ਆਈ. ਕੌਸਲਰਮ (ਏ ਆਈ ਆਰ 1968 ਮਦਰਾਸ 113) ਵਿਚ ਮਰਦਾਸ ਉੱਚ ਅਦਾਲਤ ਅਨੁਸਾਰ ਉਹ ਕੱਚਾ ਮਾਲ ਨਹੀਂ ਹੈ।

       ਮਿਉਂਸਪਲ ਕਮੇਟੀ ਬੁਰਹਾਨਪੁਰ ਬਨਾਮ ਅਲਾਉੱਦੀਨ ਔਲੀਆ ਸਾਹਿਬ [(1957) ਐਮ ਪੀ ਐਲ ਜੇ 279 (ਨਾਗਪੁਰ)] ਅਨੁਸਾਰ ‘ਪਦ ਕੱਚਾ ਮਾਲ’ ਦੇ ਅਰਥ ਉਸ ਬੁਨਿਆਦੀ ਮਾਲ ਦੇ ਭਾਵ ਵਿਚ ਕੱਢੇ ਜਾਣੇ ਚਾਹੀਦੇ ਹਨ ਜੋ ਅੰਤਮ ਰੂਪ ਵਿਚ ਨਿਰਮਤ ਚੀਜ਼ਾਂ ਦੇ ਉਤਪਾਦਨ ਲਈ ਲੋੜੀਂਦਾ ਹੁੰਦਾ ਹੈ।

       ਸਾਧਾਰਨ ਸੂਝ ਬੂਝ ਵਿਚ ਕੱਚਾ ਮਾਲ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਕੋਈ ਹੋਰ ਨਵੀਂ ਜਾਂ ਨਿਖੜਵੀਂ ਚੀਜ਼ ਪੈਦਾ ਕੀਤੀ ਜਾਂਦੀ ਹੈ। ਟੈਕਸ ਲਾਉਣ ਵਾਲੇ ਪ੍ਰਵਿਧਾਨਾਂ ਵਿਚ ਇਸ ਪਦ ਦੇ ਅਰਥ ਉਸ ਪ੍ਰਸੰਗ ਤੇ ਨਿਰਭਰ ਕਰਦੇ ਹਨ ਜਿਸ ਵਿਚ ਇਹ ਪਦ ਵਰਤਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕੱਚਾ ਮਾਲ ਦੇ ਬੱਝਵੇਂ ਕੋਈ ਅਰਥ ਨਹੀਂ ਹਨ। ਕੱਚਾ ਮਾਲ ਦੇ ਅਰਥ ਉਸ ਦੀ ਵਰਤੋਂ ਤੇ ਨਿਰਭਰ ਕਰਦੇ ਹਨ। ਇਕ ਚੀਜ਼ ‘ੳ’ ਮਾਲ ਨਿਰਮਤ ਕਰਨ ਲਈ ਕੱਚਾ ਮਾਲ ਹੋ ਸਕਦੀ ਹੈ, ਪਰ ਉਹ ਨਿਰਮਤ ਮਾਲ ਅਗੋਂ ਕਿਸੇ ‘ਅ’ ਚੀਜ਼ ਦੇ ਨਿਰਮਾਣ ਵਿਚ ਕੱਚਾ ਮਾਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਸਰਵ ਉੱਚ ਅਦਾਲਤ ਨੇ ਟਾਟਾ ਇੰਜੀਨੀਅਰਿੰਗ ਐਂਡ ਲੋਕੋਮੋਟਿਵ ਕੰਪਨੀ ਲਿਮਟਿਡ ਬਨਾਮ ਬਿਹਾਰ ਰਾਜ [(1996)6 ਐਸ ਸੀ ਸੀ 479] ਵਿਚ ਕਿਹਾ  ਹੈ  ਕਿ ਬੈਟਰੀਆਂ, ਟਿਊਬਾਂ ਅਤੇ ਟਾਇਰ ਆਪਣੇ ਆਪ ਵਿਚ ਨਿਰਮਤ ਮਾਲ ਹਨ। ਲੇਕਿਨ ਕਿਸੇ ਵਾਹਨ ਵਿਚ ਉਹ ਕੱਚੇ ਮਾਲ ਦੇ ਤੌਰ ਤੇ ਵਰਤੇ ਜਾਂਦੇ ਹਨ ਕਿਉਂ ਕਿ ਜਦ ਤਕ ਵਾਹਨ ਨਾਲ ਟਾਇਰ ਟਿਊਬ ਨ ਹੋਵੇ  ਜਾਂ ਬੈਟਰੀ ਨਾ ਹੋਵੇ, ਇਹ ਨਹੀਂ ਕਿਹਾ ਜਾ ਸਕਦਾ ਕਿ ਵਾਹਨ ਨਿਰਮਤ ਹੋ ਗਿਆ ਹੈ। ਬੈਟਰੀ, ਟਾਇਰ ਟਿਊਬਾਂ ਦੀ ਵਖਰੀ ਹੋਂਦ ਅਤੇ ਪਛਾਣ ਜ਼ਰੂਰ ਕਾਇਮ ਰਹਿੰਦੀ ਹੈ, ਲੇਕਿਨ ਇਹ ਗੱਲ ਉਨ੍ਹਾਂ ਨੂੰ ਕੱਚੇ ਮਾਲ ਵਿਚੋਂ ਕਢ ਨਹੀਂ ਸਕਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕੱਚਾ ਮਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਚਾ ਮਾਲ, ਪੁਲਿੰਗ : ਉਹ ਚੀਜ਼ਾਂ ਵਸਤਾਂ ਜੋ ਆਪਣੇ ਪ੍ਰਾਕ੍ਰਿਤਕ ਜਾਂ ਖਣਿਜ ਰੂਪ ਵਿੱਚ ਹੋਣ ਅਤੇ ਅਜੇ ਉਨ੍ਹਾਂ ਨੂੰ ਗਰਮ ਜਾਂ ਕਿਸੇ ਹੋਰ ਤਰ੍ਹਾਂ ਸਾਫ਼ ਕਰਕੇ ਵਰਤਣ ਯੋਗ ਨਾ ਬਣਾਇਆ ਗਿਆ ਹੋਵੇ, ਖਾਸ ਪਦਾਰਥ

–ਕੱਚਾ ਮੁੰਡਾ, ਪੁਲਿੰਗ : ਛੋਟੀ ਉਮਰ ਦਾ ਮੁੰਡਾ, ਅਣਦਾੜ੍ਹੀਆ ਜਾਂ ਅਲੂੰਆਂ ਮੁੰਡਾ, ਛੋਕਰਾ

–ਕੱਚਾ ਮੋਤੀਆ, ਕੱਚਾ ਮੋਤੀਆ ਬਿੰਦ,   ਪੁਲਿੰਗ : ਮੋਤੀਆ ਬਿੰਦ ਦੇ ਰੋਗ ਦੀ ਉਹ ਹਾਲਤ ਜਿਸ ਵਿੱਚ ਅੱਖ ਦੀ ਰੋਸ਼ਨੀ ਅਜੇ ਬਿਲਕੁਲ ਬੰਦ ਨਹੀਂ ਹੁੰਦੀ ਅਤੇ ਨਾ ਉਹ ਓਪਰੇਸ਼ਨ ਦੇ ਯੋਗ ਹੋਇਆ ਹੋਵੇ

–ਕੱਚਾ ਮੌਸਮ, ਪੁਲਿੰਗ : ਇੱਕ ਰੁੱਤ ਦੇ ਖ਼ਤਮ ਹੋਣ ਤੇ ਦੂਜੀ ਦੇ ਅਰੰਭ ਹੋਣ ਦੇ ਦਿਨ

–ਕੱਚਾ ਰੰਗ, ਪੁਲਿੰਗ : ਜਿਹੜਾ ਰੰਗ ਲਹਿ ਜਾਣ ਜਾਂ ਪਾਣੀ ਵਿੱਚ ਫਿੱਕਾ ਪੈ ਜਾਣ ਵਾਲਾ ਹੋਵੇ

–ਕੱਚਾ ਰਬੜ, ਪੁਲਿੰਗ : ਰਬੜ ਦੇ ਦਰਖਤ ਵਿਚੋਂ ਕਢਿਆ ਦੁੱਧ ਜੋ ਧੁੱਪ ਵਿੱਚ ਜਮਾਇਆ ਹੁੰਦਾ ਹੈ

–ਕੱਚਾ ਰਾਹ, ਪੁਲਿੰਗ : ਕੱਚੀ ਸੜਕ, ਉਹ ਸੜਕ ਜਾਂ ਰਾਹ ਜਿਸ ਉਤੇ ਰੋੜੀ ਨਾ ਕੁੱਟੀ ਗਈ ਹੋਵੇ

–ਕੱਚਾ ਰਿਸ਼ਤਾ, ਪੁਲਿੰਗ : ਮੰਗਣੇ ਅਤੇ ਵਿਆਹ ਦੇ ਵਿਚਾਲੇ ਦੇ ਸਮੇਂ ਦੀ ਰਿਸ਼ਤੇਦਾਰੀ

–ਕੱਚਾ ਲੇਖਾ, ਪੁਲਿੰਗ : ਕੱਚੀ ਚੋਕਮ, ਰੋਜ਼ ਦਾ ਲੇਖਾ ਜੋ ਹਾਲੀ ਕੱਚੀ ਵਹੀ ਤੇ ਹੀ ਹੋਵੇ

–ਕੱਚਾ ਲੋਹਾ, ਪੁਲਿੰਗ / ਵਿਸ਼ੇਸ਼ਣ : ਖਾਣ ਵਿਚੋਂ ਕੱਢਿਆ ਖਾਮ ਲੋਹਾ, ਮੋਮ ਦਾ ਨੱਕ, ਨਰਮ ਦਿਲ

–ਜੀ ਕੱਚਾ ਹੋਣਾ, ਮੁਹਾਵਰਾ : ਉਲਟੀ ਆਉਣ ਨੂੰ ਹੋਣ, ਕਲੇਜਾ ਘਿਰਣਾ, ਜੀ ਮਿਚਕਣਾ

–ਦਿਲ ਕੱਚਾ ਹੋਣਾ, ਮੁਹਾਵਰਾ : ਜੀ ਕੱਚਾ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-13-03-03-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.