ਖਾਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਨਾ. ਸੰਗ੍ਯਾ—ਖਾਦਨ. ਖਾਣਾ. ਭੋਜਨ। ੨ ਕ੍ਰਿ—ਭੋਜਨ ਕਰਨਾ। ੩ ਫ਼ਾ ਖ਼ਾਨਹ. ਸੰਗ੍ਯਾ—ਘਰ। ੪ ਭਾਵ—ਇਸਤ੍ਰੀ. ਜੋਰੂ. ਭਾਰਯਾ. ਵਹੁਟੀ । ੫ ਇੱਕ ਬੈਰਾੜ, ਜੋ ਕਪੂਰੇ ਦੀ ਆਗ੍ਯਾ ਨਾਲ ਦਸ਼ਮੇਸ਼ ਨੂੰ ਖਿਦਰਾਣਾ (ਮੁਕਤਸਰ) ਤਾਲ ਦਾ ਰਾਹ ਦੱਸਣ ਗਿਆ ਸੀ। “ਸਮਝ ਵਾਰਤਾ ਸਭ ਤਬ ਖਾਨਾ। ਲੈ ਕੇਤਿਕ ਅਸਵਾਰ ਪਯਾਨਾ.” (ਗੁਪ੍ਰਸੂ) ੬ ਡੱਲੇ ਪਿੰਡ ਦਾ ਵਸਨੀਕ ਛੁਰਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਪਰਮਗ੍ਯਾਨੀ ਹੋਇਆ। ੭ ਰਾਜ ਪਟਿਆਲਾ ਨਜ਼ਾਮਤ ਬਰਨਾਲਾ ਥਾਣੇ ਰਾਮੇ ਦਾ ਇੱਕ ਪਿੰਡ, ਜਿਸ ਥਾਂ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਵਿਰਾਜੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਨਾ (ਸੰ.। ਹਿੰਦੀ) ਭੋਜਨ , ਖਾਣਾ। ਯਥਾ-‘ਖੂਬੁ ਖਾਨਾ ਖੀਚਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.