ਖਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ (ਨਾਂ,ਇ) ਹੋਕਾ ਦੇ ਕੇ ਚੀਜ਼ਾਂ ਵੇਚਣ ਸਮੇਂ ਸਿਰ ’ਤੇ ਚੁੱਕੀ ਜਾਣ ਵਾਲੀ ਕਾਨਿਆਂ ਦੀ ਟੋਕਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ [ਨਾਂਇ] ਕਾਨਿਆਂ ਦੀ ਟੋਕਰੀ; ਇੱਕ ਮਾਪ; ਨੀਲ ਬਣਾਉਣ ਦੇ ਦੋ ਚੁਬੱਚੇ; ਚਾਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ. ਸੰਗ੍ਯਾ—ਪਿਟਾਰੀ. “ਪਤਿ ਕੁ੄਍੢ ਕੋ ਧਰ ਵਿੱਚ ਖਾਰੀ.” (ਗੁਪ੍ਰਸੂ) ੨ ਸਮੁੰਦਰ, ਜੋ ਖਾਰੇ ਜਲ ਵਾਲਾ ਹੈ. “ਖਾਰੀ ਲਗ ਲੱਛਮੀ ਸਗਰੀ.” (ਗੁਪ੍ਰਸੂ) ੩ ਮੱਟੀ. ਚਾਟੀ. “ਡਾਰ ਦਈ ਦਧਿ ਕੀ ਸਭਿ ਖਾਰੀ.” (ਕ੍ਰਿਸਨਾਵ) ੪ ਵਿ—ਖਾਰੇ ਸੁਆਦ ਵਾਲੀ.

“ਅੰਤ ਕੀ ਬਾਰ ਹੋਤ ਕਤ ਖਾਰੀ.” (ਸਵੈਯੇ ਸ੍ਰੀ ਮੁਖਵਾਕ ਮ: ੫) ੫ ਸੰ. खारी. ਸੰਗ੍ਯਾ—ਇੱਕ ਮਣ ਅਠਾਈ ਸੇਰ ਤੋਲ।1 ੬ ਦਾਗ. ਧੱਬਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਰੀ (ਗੁ.। ਦੇਖੋ , ਖਰਾ। ਖਰੇ ਤੋਂ ਖਾਰੀ) ੧. ਖਰੇ, ਚੰਗੇ। ਯਥਾ-‘ਅੰਤ ਕੀ ਬਾਰ ਹੋਤ ਕਤ ਖਾਰੀ’ ਅੰਤ ਦੇ ਸਮੇਂ (ਇਹ ਮਿਠੇ ਭੋਜਨ ਆਦਿਕ) ਕਿਆ ਚੰਗੇ ਹੁੰਦੇ ਹਨ ਭਾਵ ਨਹੀਂ

੨. (ਸੰਸਕ੍ਰਿਤ ਕਸ਼ਾੑਰ) ਖਾਰੇ। ਯਥਾ-‘ਹੋਤ ਕਤ ਖਾਰੀ’ ਹੋਂਦੇ ਹਨ ਕੈਸੇ ? (ਉਤਰ) (ਖਾਰ) ਖਾਰੇ ਭਾਵ ਕੌੜੇ

੩. (ਦੇਸ਼ ਭਾਸ਼ਾ) ਖੜੇ (ਸਹਾਇਤਾ ਲਈ)। ਯਥਾ-‘ਹੋਤ ਕਤ ਖਾਰੀ’ ਅੰਤ ਦੇ ਵੇਲੇ ਹੋਂਦੇ ਹਨ ਕਿਆ ਖੜੇ (ਇਸ ਜੀਵ ਦੀ ਸਹਾਇਤਾ ਲਈ) ਭਾਵ ਨਹੀਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਰੀ, (ਖਾਰਾ+ਈ) \ ਇਸਤਰੀ ਲਿੰਗ : ੧. ਕਾਨਿਆਂ ਦੀ ਟੋਕਰੀ, ਟੋਕਰਾ; ੨. ਮੱਟੀ, ਚਾਟੀ : ‘ਡਾਰ ਦਈ ਦੁਧਿ ਕੀ ਸਭਿ ਖਾਰੀ’ (ਕ੍ਰਿਸ਼ਨ ਅਵਤਾਰ ); ੩. ਇੱਕ ਮਾਪ ਜਿਹੜਾ ਚਾਰ ਦ੍ਰੋਣੀਆਂ ਦਾ ਹੁੰਦਾ ਹੈ : ‘ਚਾਰ ਦ੍ਰੋਣੀ ਦੀ ਖਾਰੀ ਕਹੀ’

(ਮੇਹਰ \ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 34, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-26-06, ਹਵਾਲੇ/ਟਿੱਪਣੀਆਂ:

ਖਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਰੀ, (ਸੰਸਕ੍ਰਿਤ : क्षार) \ ਵਿਸ਼ੇਸ਼ਣ : ੧. ਸੱਜੀ ਵਾਲੀ, ਜਿਸ ਵਿੱਚ ਖਾਰ ਮਿਲੇ ਹੋਏ ਹੋਣ, ਜਿਸ ਦਾ ਸੁਆਦ ਖਾਰਾ ਹੋਵੇ, ਸਮੁੰਦਰ ਜੋ ਖਾਰੇ ਜਲ ਵਾਲਾ ਹੈ : ‘ਖਾਰੀ ਲਗ ਲੱਛਮੀ’

(ਗੁਰ ਪ੍ਰਤਾਪ ਸੂਰਜ ਪ੍ਰਕਾਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-26-33, ਹਵਾਲੇ/ਟਿੱਪਣੀਆਂ:

ਖਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਰੀ, (ਲਹਿੰਦੀ) \ (ਖਾਰ+ਈ) \ ਇਸਤਰੀ ਲਿੰਗ : ਨੀਲ ਬਣਾਉਣ ਦੇ ਦੋ ਇਕੱਠੇ ਚੁਬੱਚੇ ਜਿਨ੍ਹਾਂ ਵਿੱਚੋਂ ਇੱਕ ਵੱਡਾ ਤੇ ਇੱਕ ਛੋਟਾ ਹੁੰਦਾ ਹੈ, ਜੋਰੀ

–ਖਾਰੀ ਮੱਟ, ਪੁਲਿੰਗ : ਨੀਲ ਬਣਾਉਣ ਦਾ ਢੰਗ ਜੋ ਇੱਕ ਵੱਡੇ ਮਟਕੇ ਵਿੱਚ ਚਾਰ ਮਣ ਪਾਣੀ ਪਾ ਕੇ ਉਸ ਵਿੱਚ ਸੇਰ ਭਰ ਕੱਚਾ ਨੀਲ, ਚੂਨਾ ਤੇ ਸੱਜੀ ਪਾਂਦੇ ਹਨ ਅਤੇ ਗੁੜ ਮਿਲਾ ਕੇ ਇੱਕ ਦੋ ਦਿਨ ਲਈ ਰੱਖ ਦਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-26-57, ਹਵਾਲੇ/ਟਿੱਪਣੀਆਂ:

ਖਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਰੀ, (ਖਰਣਾ) \ ਇਸਤਰੀ ਲਿੰਗ : ੧. ਖੂਹ ਦੇ ਪਾਣੀ ਦਾ ਸਾਰਾ ਡੱਲ ਜਾਂ ਹੁਜਮ; ੨. ਖੂਹ ਦੇ ਪਾਣੀ ਦਾ ਪੱਧਰ; ੩. ਘਾਰੀ, ਖੂਹ ਦੇ ਮਹਿਲ ਦੀਆਂ ਇੱਟਾਂ ਉਖੜਨ ਤੇ ਪਾਸਿਆਂ ਤੋਂ ਜੋ ਪਾਣੀ ਖੂਹ ਵਿੱਚ ਪੈਣ ਲੱਗ ਜਾਂਦਾ ਹੈ ਉਸ ਨੂੰ ਆਖਦੇ ਹਨ

–ਖਾਰੀ ਉਤਰਨਾ, (ਪੁਆਧੀ) \ ਮੁਹਾਵਰਾ : ਖੂਹ ਦਾ ਪਾਣੀ ਲੱਥ ਜਾਣਾ

–ਖਾਰੀ ਚੜ੍ਹਨਾ, ਕਿਰਿਆ ਸਮਾਸੀ : ਖੂਹ ਵਿੱਚ ਉੱਬਲ ਆਕੇ ਪਾਣੀ ਚੜ੍ਹਨਾ

–ਖਾਰੀ ਫੁੱਟਣਾ, (ਪੁਆਧੀ) / ਕਿਰਿਆ ਸਮਾਸੀ : ਚਸ਼ਮਾ ਫੁੱਟਣਾ, ਇੱਕ ਪਾਸਿਉਂ ਖੂਹ ਦੀਆਂ ਇੱਟਾਂ ਨਿਕਲ ਸੋਤਾ ਫੁੱਟਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 34, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-27-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.