ਖੇਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਲ (ਨਾਂ,ਇ) ਪਸ਼ੂਆਂ ਆਦਿ ਦੇ ਪਾਣੀ ਪੀਣ ਲਈ ਬਣਾਇਆ ਖੁਰਲੀ ਦੀ ਸ਼ਕਲ ਦਾ ਲੰਮਾ ਚੁਬੱਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੇਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਲ [ਨਾਂਇ] ਖੇਡ , ਮਨ-ਪਰਚਾਵਾ; ਤਮਾਸ਼ਾ , ਸਾਂਗ; ਲੀਲ੍ਹਾ; ਪਸ਼ੂਆਂ ਦਾ ਪਾਣੀ ਪੀਣ ਦਾ ਚੁਬੱਚਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਲ. ਸੰ. ਲ ਅਤੇ ਖੇਲਿ. ਸੰਗ੍ਯਾ—ਖੇਡ. ਕ੍ਰੀੜਾ. “ਖੇਲ ਸੰਕੋਚੈ ਤਉ ਨਾਨਕ ਏਕੈ.” (ਸੁਖਮਨੀ) ੨ ਫ਼ਾ ਖ਼ੈਲ. ਆਦਮੀਆਂ ਦਾ ਗਰੋਹ। ੩ ਗੋਤ. ਵੰਸ਼. “ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ.” (ਚਰਿਤ੍ਰ ੯੭) ਦੇਖੋ, ਬਾਵਨ ਖੇਲ ਪਠਾਨ। ੪ ਦਾਸ. ਅਨੁਚਰ. ਸੇਵਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੇਲ (ਸੰ.। ਸੰਸਕ੍ਰਿਤ ਖੇਲਨੰ। ਪੰਜਾਬੀ ਖੇਲਨਾ ਤੋਂ ਖੇਲ) ਲੀਲਾ; ਖੇਡ , ਕੌਤਕ। ਯਥਾ-‘ਕੀਆ ਖੇਲੁ ਬਡ ਮੇਲੁ ਤਮਾਸਾ’। ਤਥਾ-‘ਖੇਲੁ ਸੰਕੋਚੈ ਤਉ ਨਾਨਕ ਏਕੈ’। ਦੇਖੋ , ‘ਖੇਲ ਖਾਸੀ ’, ‘ਖੇਲ ਖਾਨਾ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੇਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਲ, (ਅਰਬੀ : ਖੇਲ, ) \ ਪੁਲਿੰਗ : ਗੋਤ, ਵੰਸ : ‘ਬਾਵਨ ਖੇਲ ਪਠਾਨ ਤਹਿ ਸਭੈ ਪਰੇ ਅਰਰਾਇ’ (ਚਰਿਤ੍ਰ ੯੭)
–ਖੇਲਖਾਨਾ, ਪੁਲਿੰਗ : ਉੱਤਮ ਵੰਸ਼, ਚੰਗੀ ਕੁਲ : ‘ਤੇਤੀਸ ਕਰੋੜੀ ਹੈ ਖੇਲਖਾਨਾ, ਚਉਰਾਸੀ ਲਖ ਫਿਰੈ ਦਿਵਾਨਾ’
(ਭੈਰੋ ਕਬੀਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-03-30-11, ਹਵਾਲੇ/ਟਿੱਪਣੀਆਂ:
ਖੇਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਲ, (ਹਿੰਦੀ : खेल) \ ਇਸਤਰੀ ਲਿੰਗ : ਖੁਰਲੀ ਵਾਂਙ ਲੰਮਾ ਪਾਣੀ ਦਾ ਚੁਬੱਚਾ ਜਿਸ ਵਿੱਚ ਡੰਗਰਾਂ ਨੂੰ ਪਾਣੀ ਪਿਲਾਉਂਦੇ ਹਨ (ਲਾਗੂ ਕਿਰਿਆ : ਭਰਨੀ, ਲਾਉਣੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-03-30-58, ਹਵਾਲੇ/ਟਿੱਪਣੀਆਂ:
ਖੇਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਲ, (ਸੰਸਕ੍ਰਿਤ : खेला, क्रीड़ा) \ ਇਸਤਰੀ ਲਿੰਗ : ੧. ਖੇਡ, ਮਨ ਪਰਚਾਵੇ ਜਾਂ ਸਰੀਰਕ ਕਸਤਰ ਦਾ ਕੰਮ, ਤਮਾਸ਼ਾ, ਬਾਜ਼ੀ, ਨੱਚਣ ਟੱਪਣ ਦੀ ਕਿਰਿਆ; ੨. ਉਹ ਚੀਜ਼ ਜਿਸ ਨਾਲ ਖੇਡਿਆ ਜਾਵੇ, ਖੇਡ (ਖਡਾਉਣਾ); ੩. ਖੁਸ਼ੀ ਦਾ ਕੰਮ, ਸ਼ੁਗਲ, ਰੁਝੇਵਾ; ੪. ਸੌਖਾ ਕੰਮ, ਕਾਰ ਵਿਹਾਰ; ੫. ਫ਼ਿਲਮ, ਬਾਈਸਕੋਪ; ੬. ਸਵਾਂਗ, ਤਮਾਸ਼ਾ; ੭. ਰਚਨਾ, ਮਾਇਆ, ਲੀਲ੍ਹਾ
–ਖੇਲ ਖ਼ਤਮ ਪੈਸਾ ਹਜ਼ਮ, ਅਖੌਤ : ਕਿਸੇ ਕੰਮ ਦੀ ਸਮਾਪਤੀ ਤੇ ਮਜ਼ਾਕੀਆ ਤੌਰ ਤੇ ਕਿਹਾ ਜਾਂਦਾ ਹੈ
–ਖੇਲ ਤਮਾਸ਼ਾ, ਪੁਲਿੰਗ : ੧. ਮਨ ਪਰਚਾਵਾ, ਸ਼ੁਗਲ; ੨. ਮਾਮੂਲੀ ਕੰਮ, ਸੌਖੀ ਗੱਲ, ਐਸੀ ਗੱਲ ਜਿਸ ਵਿੱਚ ਸੰਜੀਦਗੀ ਨਾ ਹੋਵੇ
–ਖੇਲ ਰਚਾਉਣਾ, ਮੁਹਾਵਰਾ : ੧. ਕੁਦਰਤ ਦਾ ਕਰਿਸ਼ਮਾ ਵਿਖਾਉਣਾ, ਨਵਾਂ ਤਮਾਸ਼ਾ ਵਿਖਾਉਣਾ; ੨. ਕੋਈ ਢੋਂਗ ਰਚਣਾ
–ਖੇਲ ਵਿਗੜਨਾ, ਮੁਹਾਵਰਾ : ਬਣਿਆ-ਬਣਾਇਆ ਕੰਮ ਵਿਗੜ ਜਾਣਾ, ਕੰਮ ਵਿੱਚ ਵਿਘਨ ਪੈਣਾ
–ਖੇਲ ਵਿਗਾੜਨਾ, ਮੁਹਾਵਰਾ : ਬਣਿਆ ਬਣਾਇਆ ਕੰਮ ਖਰਾਬ ਕਰ ਦੇਣਾ, ਕਿਸੇ ਕੰਮ ਵਿੱਚ ਵਿਘਨ ਪਾਉਣਾ
–ਖੇਲਾਂ ਖੇਲਣਾ, ਮੁਹਾਵਰਾ : ਖੇਡਾਂ ਖੇਡਣਾ, ਨਿਕੰਮੇ ਕੰਮ ਕਰਨਾ, ਕੋਈ ਕੰਮ ਦਿਲ ਲਾ ਕੇ ਨਾ ਕਰਨਾ
–ਰੱਬ ਦੇ ਖੇਲ ਤੱਕਣਾ, ਮੁਹਾਵਰਾ : ਜੋ ਕੁਝ ਵਾਪਰ ਰਿਹਾ ਹੋਵੇ ਉਸ ਨੂੰ ਵੇਖਣਾ, ਰੱਬ ਦੇ ਰੰਗ ਵੇਖਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-03-31-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First