ਗਿਆਨ ਪ੍ਰਬੋਧ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਆਨ ਪ੍ਰਬੋਧ: ਰਚਨਾ ਗੁਰੂ ਗੋਬਿੰਦ ਸਿੰਘ ਰਚਿਤ ਦਸਮ ਗ੍ਰੰਥ ਵਿਚ ਅੰਕਿਤ ਹੈ। ਇਹ ਬ੍ਰਜ ਭਾਸ਼ਾ ਵਿਚ ਲਿਖੀ ਹੋਈ ਹੈ ਜਿਸ ਵਿਚ ਸੋਲਾਂ ਵੱਖ-ਵੱਖ ਛੰਦ ਵਰਤੇ ਗਏ ਹਨ। ਇਸ ਦੇ ਦੋ ਵੱਖ-ਵੱਖ ਭਾਗ ਹਨ। ਪਹਿਲਾ ਭਾਗ ਜਾਣ ਪਛਾਣ (1-125 ਛੰਦਾਂ ਤਕ) ਹੈ ਜੋ ਪਰਮਾਤਮਾ ਦੀ ਮਹਿਮਾ ਨਾਲ ਅਰੰਭ ਹੁੰਦਾ ਹੈ ਜਿਹੜਾ ਸਰਬੋਤਮ ਸਮਝ ਤੋਂ ਪਰੇ , ਅਦਵੈਤ, ਅਨੰਤ , ਅਦਿੱਖ, ਨਿਰਲੇਪ, ਨਿਰਇਛੱਤ ਅਤੇ ਨਿਰਭਉ ਹੈ। ਸਰਬੋਤਮ ਪਰਮਾਤਮਾ ਇਸ ਸੰਸਾਰ ਦਾ ਰਚਨਹਾਰ, ਸੰਭਾਲਣ ਵਾਲਾ ਅਤੇ ਸਰਬੋਤਮ ਅਨੰਦ ਦਾ ਖ਼ਜ਼ਾਨਾ ਹੈ। ਇਹ ਪਰਮਾਤਮਾ ਅਕਾਲ ਹੈ ਅਤੇ ਕਰਮਾਂ ਦੀ ਸਜ਼ਾ ਤੋਂ ਪਰ੍ਹੇ ਹੈ। ਸਾਰੇ ਤੀਰਥ , ਯੋਗ-ਅਭਿਆਸ, ਦੁਨੀਆ ਦਾ ਤਿਆਗ ਵਿਅਰਥ ਹਨ ਜੇਕਰ ਮਨੁੱਖ ਉਸਦਾ ਸਿਮਰਨ ਨਹੀਂ ਕਰਦਾ। ਦੂਸਰੇ ਹਿੱਸੇ ਵਿਚ ਦੋ ਦੋਹਿਆਂ (250 ਅਤੇ 253) ਨੂੰ ਛੱਡ ਕੇ 211 ਬੰਦ (126-336) ਹਨ। ਇਸ ਭਾਗ ਦਾ ਮੁੱਖ ਵਿਸ਼ਾ ਸੰਸਾਰ ਦਾ ਵਿਹਾਰਿਕ ਫ਼ਲਸਫ਼ਾ ਹੈ। ਇਸ ਵਿਚ ਜੀਵਾਤਮਾ ਅਤੇ ਪਰਮਾਤਮਾ ਦੀ ਵਿਆਖਿਆ ਪਰਾਭੌਤਿਕ ਗੋਸ਼ਟੀ ਰਾਹੀਂ ਕੀਤੀ ਗਈ ਹੈ ਅਤੇ ਨਾਲ ਹੀ ਅੱਗੇ ਆਤਮਾ ਦਾ ਸੁਭਾਅ ਅਤੇ ਚਾਰ ਸੰਸਾਰਿਕ ਧਰਮ ਅਰਥਾਤ ਰਾਜ ਧਰਮ, ਦਾਨ ਧਰਮ, ਭੋਗ ਧਰਮ ਅਤੇ ਮੋਕਸ਼ ਧਰਮ ਦਾ ਵੀ ਵਰਨਨ ਕੀਤਾ ਗਿਆ ਹੈ। ਇਹਨਾਂ ਚਾਰ ਪੱਖਾਂ ਤੋਂ ਮਨੁੱਖ ਨੇ ਸੰਸਾਰ ਵਿਚ ਆਪਣਾ ਧਰਮ ਕਿਵੇਂ ਨਿਭਾਉਣਾ ਹੈ ਇਹ ਮਹਾਂਭਾਰਤ ਦੀਆਂ ਅਤੇ ਯੁਧਿਸ਼ਠਰ ਅਤੇ ਉਸਦੇ ਭਰਾਵਾਂ ਦੇ ਉੱਤਰਾਧਿਕਾਰੀਆਂ ਜਿਹਨਾਂ ਵਿਚ ਪਰੀਕਸ਼ਿਤ ਜਨਮੇਜਯ ਅਤੇ ਉਸਦੇ ਲੜਕੇ ਅਜੈ ਸਿੰਘ ਦੀਆਂ ਕਹਾਣੀਆਂ ਰਾਹੀਂ ਸਮਝਾਇਆ ਗਿਆ ਹੈ।
ਲੇਖਕ : ਧ.ਪ.ਅ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First