ਗੂੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਦ (ਨਾਂ,ਇ) ਕਿੱਕਰ ਦਾ ਲੇਸਦਾਰ ਰਸ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੂੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਦ [ਨਾਂਇ] ਇੱਕ ਚਿਪਕਣ ਵਾਲ਼ਾ ਪਦਾਰਥ ਜੋ ਜੋੜਨ ਦੇ ਕੰਮ ਆਉਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੂੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਦ. ਸੰ. ਗੁੰਦ. ਸੰਗ੍ਯਾ—ਗੋਂਦ. Gum. ਬਿਰਛ ਦਾ ਲੇਸਦਾਰ ਰਸ , ਜੋ ਕਾਗਜ ਆਦਿਕ ਜੋੜਨ ਤਥਾ ਅਨੇਕ ਰੋਗਾਂ ਵਿੱਚ ਵਰਤੀਦਾ ਹੈ। ੨ ਦੇਖੋ, ਗੁੰਦਣਾ। ੩ ਗੂੰਜ. “ਗੋਲਨ ਕੀ ਗੂੰਦ ਦੂੰਦ ਬੂੰਦ ਮਨੋ ਬਾਰਿ ਹੈ.” (ਕਵਿ ੫੨)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੂੰਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੂੰਦ : ਇਕ ਚਿਪਕਵਾਂ ਪਦਾਰਥ, ਜੋ ਕੁਦਰਤੀ ਤੌਰ ਤੇ ਇਕ ਕਾਰਬੋਹਾਈਡ੍ਰੇਟ ਹੈ ਅਤੇ ਆਮ ਤੌਰ ਤੇ ਝਾੜੀਆਂ ਜਾਂ ਰੁੱਖਾਂ ਦੀ ਛਿੱਲ ਤੋਂ ਬਾਹਰ ਰਿਸਦਾ ਹੋਇਆ ਮਿਲਦਾ ਹੈ। ਪੌਦਿਆਂ ਦੀਆਂ ਗੂੰਦਾਂ ਵਿਚ ਵਾਰਨਿਸ਼ ਗੂੰਦ ਸ਼ਾਮਲ ਨਹੀਂ ਹੈ ਜੋ ਭਾਵੇਂ ਕੁਦਰਤੀ ਮੂਲ ਦੀ ਹੈ ਪਰ ਅਸਲ ਵਿਚ ਇਹ ਬਰੋਜ਼ੇ ਹਨ ਅਤੇ ਰਸਾਇਣਿਕ ਤੌਰ ਤੇ ਵੀ ਕਾਫ਼ੀ ਵੱਖਰੇ ਹਨ। ਕੁਝ ਪੌਦਾ-ਗੂੰਦਾਂ ਜਿਵੇਂ ਅਰਬੀ ਗੂੰਦ ਪਾਣੀ ਵਿਚ ਘੁਲਣਸ਼ੀਲ ਹਨ, ਜੋ ਪਾਣੀ ਵਿਚ ਘੁਲ ਕੇ ਸਾਫ਼ ਘੋਲ ਬਣਾ ਦਿੰਦੀਆਂ ਹਨ, ਕੁਝ ਹੋਰ ਗੂੰਦਾਂ ਜਿਵੇਂ ਟਰੈਗਾਕੈਂਥ ਗੂੰਦ ਬਹੁਤ ਸਾਰਾ ਪਾਣੀ ਆਪਣੇ ਵਿਚ ਸਮਾ ਕੇ, ਬਹੁਤ ਚੰਗਾ ਲੇਸਕਾਰ ਪਦਾਰਥ ਬਣਾ ਦਿੰਦੀਆਂ ਹਨ, ਇਨ੍ਹਾਂ ਗੂੰਦਾਂ ਦੇ ਲਗਾਉਣ ਪਿਛੋਂ ਇਨ੍ਹਾਂ ਵਿਚਲਾ ਪਾਣੀ ਵਾਸ਼ਪ ਬਣ ਕੇ ਉਡ ਜਾਂਦਾ ਹੈ ਤੇ ਚਿਪਕਵੇਂ ਗੁਣਾਂ ਵਾਲੀ ਇਕ ਤਹਿ ਜਿਹੀ ਬਣ ਜਾਂਦੀ ਹੈ।
ਪੌਦਿਆਂ ਉਪਰ ਇਹ ਗੂੰਦਾਂ ਜਾਂ ਤਾਂ ਪੌਦਿਆਂ ਦੀ ਛਿੱਲ ਉਤੇ ਟੱਕ ਵਗੈਰਾ ਲਗਾਉਣ ਨਾਲ ਜਾਂ ਬੈਕਟੀਰੀਆ, ਕੀੜੇ ਜਾਂ ਉੱਲੀ ਦੇ ਹਮਲੇ ਕਾਰਨ ਪੈਦਾ ਹੁੰਦੀਆਂ ਹਨ। ਇਨ੍ਹਾਂ ਦਾ ਇਸ ਤਰ੍ਹਾ ਪੈਦਾ ਹੋਣਾ ਹੋ ਸਕਦਾ ਹੈ ਕਿਸੇ ਹੱਦ ਤੱਕ ਹਮਲੇ ਤੋਂ ਬਚਾਅ ਕਰਨ ਵਾਸਤੇ ਹੀ ਹੋਵੇ। ਫਿਰ ਵੀ ਪੌਦਿਆਂ ਤੇ ਹੋਣ ਵਾਲੇ ਗਿਊਮੋਸਿਸ ਦਾ ਪੂਰੀ ਤਰ੍ਹਾਂ ਪਤਾ ਨਹੀਂ ਚਲ ਸਕਿਆ। ਇਸੇ ਹੀ ਸਬੰਧ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਆਕੇਕੀਆ ਗੂੰਦ ਅਸਵਸੱਥ ਰੁੱਖਾਂ ਤੋਂ ਜ਼ਿਆਦਾ ਮਿਕਦਾਰ ਵਿਚ ਮਿਲਦੀ ਹੈ।
ਵਪਾਰਕ ਪੱਧਰ ਤੇ ਗੂੰਦ ਦੀ ਪੈਦਾਵਾਰ ਲਈ ਪੌਦਿਆਂ ਦੀ ਛਿੱਲ ਤੇ ਇਕੋ ਚੀਰਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਇਕ ਮਹੀਨੇ ਬਾਅਦ ਗੂੰਦ ਇਕੱਠੀ ਕਰ ਲਈ ਜਾਂਦੀ ਹੈ। ਸਰਦੀ ਰੁੱਤ ਵਿਚ ਜੋ ਗੂੰਦ ਇਸ ਤਰ੍ਹਾਂ ਇਕੱਠੀ ਹੁੰਦੀ ਹੈ ਉਹ ਇਕ ਛੋਟੇ ਜਿਹੇ ਡਲੇ ਜਿੰਨੀ ਹੁੰਦੀ ਹੈ ਜੋ ਇਕ ਅਖਰੋਟ ਦੇ ਆਕਾਰ ਦਾ ਹੁੰਦਾ ਹੈ। ਇਹ ਗੂੰਦ ਦੇ ਡਲੇ ਆਮ ਤੌਰ ਤੇ ਪਾਰਦਰਸ਼ੀ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ।
ਗੂੰਦਾਂ ਦੀਆਂ ਕਈ ਕਿਸਮਾਂ ਵਪਾਰਕ ਪੱਧਰ ਤੇ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਇਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕੁਝ ਅਫ਼ਰੀਕਾ ਵਿਚ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਸੂਡਾਨ ਗੂੰਦ ਖ਼ਾਸ ਕਰਕੇ ਕਾਰਡੋਫੈਨ ਗੂੰਦ ਜੋ ਸੂਡਾਨ ਤੋਂ ਮਿਲਦੀ ਹੈ ਅਤੇ ਸੈਨੇਗਾਲ ਗੂੰਦ ਜੋ ਸੈਨੇਗਾਲ ਤੋਂ ਪ੍ਰਾਪਤ ਹੁੰਦੀ ਹੈ ਸ਼ਾਮਲ ਹਨ। ਇਹ ਅਰਬੀ ਗੂੰਦ ਦੀਆਂ ਕਿਸਮਾਂ ਹਨ ਜੋ ਉੱਤਰੀ ਨਾਈਜੀਰੀਆ, ਟ੍ਰਿਪੋਲੀ, ਟਿਊਨੀਸ਼ੀਆ ਅਤੇ ਟਾਂਗਾਨੀਕਾ ਤੋਂ ਵੀ ਲਈਆਂ ਜਾਂਦੀਆਂ ਹਨ। ਗੂੰਦ ਘਾਟੀ ਭਾਰਤ ਤੇ ਏਸ਼ੀਆ ਮਾਈਨਰ ਤੋਂ ਅਤੇ ਈਰਾਨ ਤੋਂ ਟਰੈਗਾਕੈਂਥ ਗੂੰਦ ਜਦੋਂ ਕਿ ਆਸਟ੍ਰੇਲੀਆ ਤੋਂ ਵੈਟਲ ਗੂੰਦ ਪ੍ਰਾਪਤ ਕੀਤੀ ਜਾਂਦੀ ਹੈ।
ਅਰਬੀ ਗੂੰਦ ਪਾਣੀ ਵਿਚ ਘੁਲਣਸ਼ੀਲ ਗੂੰਦਾਂ ਵਿਚੋਂ ਬਹੁਤ ਜ਼ਿਆਦਾ ਵਰਤੋਂ ਵਿਚ ਆਉਣ ਵਾਲੀ ਹੈ। ਅਸਲੀ ਅਰਬੀ ਗੂੰਦ ਆਕੇਨੀਆ ਜਾਤੀ ਦੇ ਰੁੱਖਾਂ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ ਪਰ ਇਹ ਨਾਂ ਹੋਰਨਾਂ ਸੋਮਿਆਂ ਤੋਂ ਇਸ ਦੇ ਬਦਲ ਲਈ ਵੀ ਵਰਤਿਆ ਜਾਂਦਾ ਹੈ। ਸੂਡਾਨੀ ਅਤੇ ਕਾਰਡੋਫੈਨ ਗੂੰਦ ਦੇ ਨਾਂ ਇਨ੍ਹਾਂ ਦੇ ਭੂਗੋਲਕ ਮੂਲ ਨਾਲ ਸਬੰਧਤ ਹਨ।
ਟਰੈਗਾਕੈਂਥ ਗੂੰਦ ਵਪਾਰਕ ਗੂੰਦ ਵਿਚ ਮਹੱਤਤਾ ਰੱਖਣ ਲਈ ਦੂਜੀ ਗੂੰਦ ਹੈ ਅਤੇ ਐਸਟਰੇਗੈਲਸ ਪ੍ਰਜਾਤੀ ਦੀਆਂ ਬਹੁਤ ਸਾਰੀਆਂ ਝਾੜੀਆਂ ਤੋਂ ਪੈਦਾ ਹੁੰਦੀ ਹੈ। ਐਸਟਰੇਗੈਲਸ ਗਮੀਫ਼ਰ (Astragalur gummifer) ਤੋਂ ਬਹੁਤ ਜ਼ਿਆਦਾ ਟਰੈਗਾਕੈਂਥ ਗੂੰਦ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਈਰਾਨ, ਏਸ਼ੀਆ ਮਾਈਨਰ ਅਤੇ ਯੂਨਾਨ ਦੇ ਖੁਸ਼ਕ ਖੇਤਰਾਂ ਵਿਚ ਬਹੁਤ ਜ਼ਿਆਦਾ ਮਿਲਦੀ ਹੈ। ਰੁੱਖ ਦੀ ਛਿੱਲ ਵਿਚ ਗੂੰਦ ਵੈਸੇ ਹੀ ਰਿਸਣੀ ਸ਼ੁਰੂ ਹੋ ਜਾਂਦੀ ਹੈ ਪਰ ਜ਼ਿਆਦਾ ਮਾਤਰਾ ਵਿਚ ਗੂੰਦ ਇਕੱਠੀ ਕਰਨ ਲਈ ਇਸ ਦੀ ਛਿੱਲ ਵਿਚ ਚੀਰਾ ਦਿੱਤੇ ਜਾਣ ਜਾਂ ਲੱਕੜ ਦੀਆਂ ਗੁੱਲੀਆਂ ਨਾਲ ਛਿਲ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਬਹੁਤ ਪੁਰਾਣੇ ਸਮੇਂ ਤੋਂ ਦਵਾਈ ਵਜੋਂ ਲਾਹੇਵੰਦ ਅਸਰ ਪੈਦਾ ਕਰਨ ਲਈ ਪ੍ਰਸਿੱਧ ਰਹੀ ਹੈ। ਇਹ ਖਾਰਸ਼ ਹਟਾਉਣ ਅਤੇ ਦਵਾਈ ਬਣਾਉਣ ਵਿਚ ਚਿਪਕਵੇਂ ਪਦਾਰਥ ਵਜੋਂ ਵਰਤੀ ਜਾਂਦੀ ਹੈ। ਭੋਜਨ ਦੀ ਤਿਆਰੀ ਵਿਚ ਸ਼ੀਰਾ ਬਣਾਉਣ, ਮੁਰੱਬਿਆਂ ਆਦਿ ਨੂੰ ਗਾੜ੍ਹਾ ਕਰਨ ਲਈ ਵੀ ਵਰਤੀ ਜਾਂਦੀ ਹੈ।
ਹੋਰਨਾਂ ਗੂੰਦਾਂ ਵਿਚ ਇਕ ‘ਗੂੰਦ ਘਟੀ’ ਵੀ ਹੈ ਜੋ ਅਰਬੀ ਗੂੰਦ ਦੇ ਬਦਲ ਵਜੋਂ ਵਰਤੀਂ ਜਾਂਦੀ ਹੈ। ਕੈਰਾਇਆ ਅਤੇ ਕੈਰੋਬ ਗੂੰਦ ਵੀ ਟਰੈਗਾਕੈਂਥ ਗੂੰਦ ਦੇ ਬਦਲ ਵਜੋਂ ਵਰਤੀ ਜਾਂਦੀ ਹੈ ਪਰ ਇਨ੍ਹਾਂ ਦੀ ਵਰਤੋਂ ਬਹੁਤ ਸੀਮਿਤ ਹੈ। ਬਹੁਤ ਸਾਰੇ ਕਾਸ਼ਤ ਕੀਤੇ ਜਾਣ ਵਾਲੇ ਰੁੱਖਾਂ ਵਿਚੋਂ ਚੈਰੀ ਅਤੇ ਅਲੂਚਾ ਹਨ। ਕੁਝ ਗੂੰਦਾਂ ਸ਼ਿੰਗਾਰ ਸਮੱਗਰੀ, ਦਵਾਈਆਂ ਅਤੇ ਭੋਜਨ ਵਿਚ ਵੀ ਵਰਤੀਆਂ ਜਾਂਦੀਆਂ ਹਨ।
ਉਦਯੋਗ ਵਿਚ ਵਰਤੀਆਂ ਜਾਂਦੀਆਂ ਕੁਝ ਕੁ ਗੂੰਦਾਂ ਦਾ ਵੇਰਵਾ ਨਿਮਨ ਸਾਰਨੀ ਦੇ ਰੂਪ ਵਿਚ ਸਪੱਸ਼ਟ ਕਰ ਕੇ ਦਿੱਤਾ ਗਿਆ ਹੈ :––
ਉਦਯੋਗ ਵਿਚ ਵਰਤੇ ਜਾਂਦੇ ਗੂੰਦ
ਨਾਂ
|
ਮੂਲ
|
ਰਸਾਇਣਿਕ ਬਣਤਰ
|
ਹਾਈਡ੍ਰਾਲਿਸਸ ਉਪਜਾਂ :
|
ਉਦਯੋਗਿਕ ਲਾਭ
|
ਅਗਰ
|
ਲਾਲ ਐਲਜੀ (ਸਮੁੰਦਰੀ ਵੀਡ) ਗ੍ਰੇਸੀਲੇਰੀਆ, ਜਿਲਡੀਅਮ ਸਪੀਸ਼ੀਜ। ਦੂਰ ਦੂਰ ਤੱਕ ਫੈਲੇ ਸਮੁੰਦਰੀ ਤੱਟ, ਗਰਮ ਦੇਸ਼।
|
ਇਕ ਰੇਖੀ ਗੈਲੈਕਟਿਨ ਦੇ ਸਲਫਿਊਰਿਕ ਐਸਟਰ ਦਾ ਕੈਲਸ਼ੀਅਮ ਸਾਲਟ।
|
…………………
|
ਭੋਜਨ ਸਾਮੱਗਰੀਆਂ, ਔਸ਼ਧ-ਨਿਰਮਾਣ ਅਤੇ ਜੀਵਾਣ-ਵਿਗਿਆਨ ਮਾਧਿਅਮ ਵਿਚ ਸਥਾਈ ਕਾਰਕ ਅਤੇ ਗਾੜ੍ਹਾ ਕਰਨ ਲਈ। ਭੋਜਨਾਂ ਲਈ ਭਾਰਾ ਕਰਨ ਵਾਲਾ ਅਪਾਚਕ ਪਦਾਰਥ। ਦੰਦਾਂ ਦੇ ਚਿੰਨ੍ਹ ਲੈਣ ਲਈ ਸਾਂਚੇ, ਮੀਟ, ਪੈਕਿੰਗ। ਸ਼ਿੰਗਾਰ ਸਮੱਗਰੀ। ਕਬਜ਼ਕੁਸ਼ਾ ਪਦਾਰਥ, ਬੇਕਿੰਗ ਅਤੇ ਮਿਠਾਈਆਂ ਤਿਆਰ ਕਰਨ ਵਿਚ।
|
ਅਲਜਿਨ
|
ਭੂਰੀ ਐਲਜੀ (ਸਮੁੰਦਰੀ ਵੀਡ) ਲੈਮੀਲੇਰੀਆ, ਮੈਕ੍ਰੋ ਸਿਸਟਾਈ, ਸਾਰਗਾਸਮ, ਫਿਊਕਸ, ਐਸਕੋਫਾਈਲਮ,
|
ਪਾੱਲੀਯੂਰੋਨਿਕ ਐਸਿਡ
|
ਯੂਰੋਨਿਕ ਅਤੇ ਮੈਨਯੂਰੋਨਿਕ ਐਸਿਡ ‘ਸਲੂਲਜ਼’
|
ਬਾਇੱਲਰ ਵਾਟਰ ਟ੍ਰੀਟਮੈਂਟ ਘੁਲਣਸ਼ੀਲ ਧਾਗਿਆਂ ਲਈ ਕੱਪੜਾ ਉਦਯੋਗ ਭੋਜਨ ਸਮੱਗਰੀਆਂ ਵਿਚ ਇਮਲਸੀਕਾਰਕ, ਸਥਾਈ ਕਾਰਕ, ਸਥੂਲਕਾਰਕ ਅਤੇ ਸਸਪੈਂਡਿੰਗ ਏਜੰਟ। ਆਈਸ-ਕ੍ਰੀਮ ਨੂੰ ਸਖ਼ਤ ਬਣਾਉਣ ਲਈ ਇਮਲਸ਼ਨ ਪੇਂਟ, ਸ਼ਿੰਗਾਰ-ਸਮੱਗਰੀ, ਰਬੜ ਕ੍ਰੀਮ-ਕਾਰਕ, ਔਸ਼ਧ, ਨਿਰਮਾਣ ਵਿਚ।
|
ਅਰੈਬਿਕ
|
ਦਰਖ਼ਤ (ਜਿਵੇਂ ਕਿ ਅਕੇਸ਼ੀਆ ਸੈਨੀ-ਗਾਲ) ਅਫ਼ਰੀਕਾ, ਈਰਾਨ, ਭਾਰਤ ਅਮਰੀਕਾ, ਮੈਕਸੀਕੋ, ਆਸਟ੍ਰੇਲੀਆ
|
ਕੰਪਲੈਕਸ ਆਰਗੈਨਿਕ ਐਸਿਡ ਦਾ ਧਾਤ ਸਾਲਟ
|
ਅਰੈਬਿਨੋਸ ਗੈਲੈਕਟੋਸਜ਼ ਐਲਡੋਬਾਇਓਨਿਕ ਐਸਿਡ, ਗੈਲੇਕਟ ਯੂਰੋਨਿਕ ਐਸਿਡ
|
ਵਧੀਆ ਦਰਜੇ ਦਾ ਚੇਪਕ, ਇਮਲਸੀਕਾਰਕ ਅਤੇ ਸਥਾਈਕਾਰਕ, ਰੇਸ਼ਮ ਅਤੇ ਐਸੀਟੇਟ ਰੇਆੱਨ ਛਪਾਈ ਲਈ ਸਥੂਲਕਾਰਕ, ਭੋਜਨ ਉਦਯੋਗ ਅਤੇ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਦੁੱਧ ਲਈ ਕ੍ਰੀਮ ਕਾਰਕ।
|
ਫ਼ਲੈਕਸ ਸੀਡ
|
ਬੀਜ ਵਾਲਾ ਪੌਦਾ (ਲਾਈਨਮ ਯੂਸੀ ਟੈਟਿਸਸਿਮ) ਅਰਜਨਟਾਈਨਾ, ਕੈਨੇਡਾ, ਚੀਨ, ਭਾਰਤ, ਮਰਾਕੋ, ਰੂਸ ਅਤੇ ਅਮਰੀਕਾ।
|
ਹੈਟਰੋਜਨੀਅਸ ਪਾੱਲੀਸੈਕਰਕਾਈਡ
|
ਐਲੱਡੋਬਾਇਓਨਿਕ ਅਤੇ ਡੀਗੈਲੈਕਟਯੂਰੋਨਿਕ ਐਸਿਡ ਐਲ-ਰੈਮਨੋਜ਼
|
ਸਥਲਕਾਰਕ
|
ਘਾੱਟੀ
|
ਦਰਖ਼ਤ (ਐਨੋਗਾਈਸਸ ਲੈਟੀਫੋਲੀਆ) ਭਾਰਤ, ਲੰਕਾ।
|
ਪਾੱਲੀਸੈਕੇਰਾਈਡ ਦਾ ਕੈਲਸ਼ੀਅਮ ਸਾਲਟ
|
ਐਲ ਅਰੈਬਿਨੋਸ, ਐਲੱਡੋਬਾਇਓਨਿਕ ਐਸਿਡ
|
ਕੱਪੜੇ ਦੀ ਛਪਾਈ, ਔਸ਼ਧ-ਨਿਰਮਾਣ।
|
ਗਆਰ
|
ਪੌਦਾ, ਭਾਰਤ ਅਮਰੀਕਾ
|
ਗੈਲੈਕਟੋਸ ਅਤੇ ਮੈਨੋਸ ਯੂਨਿਟਾਂ ਵਾਲਾ ਕੰਪਲੈਕਸ ਕਾਰਬੋਹਾਈਡ੍ਰੇਟ
|
…………………
|
ਕਾਗਜ਼ ਉਦਯੋਗ ਵਿਚ ਸਮੱਰਥਾ ਵਧਾਉਣ ਲਈ ਤਾਦੇ ਦੀ ਸਾਈਜਿੰਗ, ਕੱਪੜਾ-ਛਪਾਈ ਵਾਲੇ ਪੇਸਟ ਅਤੇ ਕੱਪੜੇ ਅੰਤਰੂਪਣ ਵਿਚ, ਭੋਜਨ ਉਦਯੋਗ ਵਿਚ ਸੰਘਣਕ।
|
ਆਈਸਲੈਂਡ ਮੋਸ
|
ਲਾਈਕਨ, (ਸੀਟ੍ਰੇਰੀਆ ਆਈਲੈਂਡੀਕਾ) ਆਈਸਲੈਂਡ, ਸਵੀਡਨ, ਨਾਰਵੇ।
|
ਯੂਰੋਨਿਕ ਐਸਿਡ, ਗੈਲੇਕਟੋਸ, ਮੈਨੋਸ ਅਤੇ ਗੁਲੂਕੋਜ਼ ਇਕਾਈਆਂ ਮਿਲਿਆ ਹੈਮੀਸੈਲੂਲੋਜ਼।
|
ਡੀ-ਗਲੂਕਯਰੋਨਿਕ ਐਸਿਡ
|
ਸ਼ਿੰਗਾਰ-ਸਮੱਗਰੀ ਕੱਪੜੇ ਦੀ ਸਾਈਜਿੰਗ, ਸੂਪਾਂ, ਫ਼ਿਰਨੀ ਅਤੇ ਦਲੀਆ, ਸਮੁੰਦਰੀ ਬਿਸਕੁਟ।
|
ਆਇਰੀਸ਼ ਮੋਸ (ਕੈਰਾਗੀਨ ਪਿਗਰੈਕ) ਨੌਵਾਂ
|
ਲਾਲ ਐਲਜੀ, ਕੌਂਡਰਸ ਕ੍ਰਿਸਪਸ, ਨਿਊ ਇੰਗਲੈਂਡ, ਨੌਵਾ ਸਕੋਸ਼ੀਆ, ਯੂਰਪੀ ਤੱਟ
|
ਸੈਕੇਰਾਈਡ ਸਲਫਿਊਰਿਕ ਐੱਸਟਰ ਗੈਲੈਕਟਨਾ ਦਾ ਕੈਲਸੀਅਮ ਸਾਲਟ
|
ਈਥਰੀ ਸਲਫ਼ੇਟ ਗਲੂਕਜ਼
|
ਭੋਜਨ ਸਮੱਗਰੀ, ਸ਼ਿੰਗਾਰੀ ਸਮੱਗਰੀ, ਸਾਬਣ, ਪੇਂਟ, ਬਾੱਇਲਰ ਯੋਗਿਕ, ਸ਼ਰਾਬ ਬਣਾਉਣ ਲਈ ਕੱਪੜਾ ਅਤੇ ਦੂਸਰੇ ਉਦਯੋਗ, ਦਵਾਈਆਂ ਸੈਟਲ ਨਾ ਹੋਣ ਵਾਲੇ ਚਾਕਲੇਟ ਅਤੇ ਪੀਣ ਦੇ ਪਦਾਰਥ।
|
ਕੇਰਾਇਆ
|
ਦਰਖ਼ਤ (ਸਟੈਰਕੂਲੀਆ ਯੂਰੇਨਜ਼) ਭਾਰਤ, ਲੰਕਾ
|
ਗੈਲੈਕਟਨ, ਜੀਲੋਜ਼
|
………………….
|
ਕੱਪੜਾ, ਸ਼ਿੰਗਾਰ-ਸਮੱਗਰੀ, ਭੋਜਨ ਸਮੱਗਰੀ, ਉਦਯੋਗ।
|
ਲੋਕਸਟ ਬੀਨ
|
ਲੋਕਸਟ ਬੀਨ ਦੇ ਬੀਜ, ਦੱਖਣੀ ਰੂਮ ਸਾਗਰ, ਰੂਮ ਸਾਗਰ
|
ਮੈਨੋਸ ਅਤੇ ਗੈਲੈਕਟੋਸ ਇਕਾਈਆਂ ਵਾਲਾ ਕਾਰਬੋਹਾਈਡ੍ਰੇਟ
|
ਐੱਲ-ਗੈਲੈਕਟੋਸ ਐੱਲ ਰਮਨੋਜ਼
|
ਕੱਪੜੇ ਦੀ ਛਪਾਈ ਅਤੇ ਸੰਘਣਕ। ਆਈਸਕ੍ਰੀਮ ਮਾਇਓਨੇਜ਼ ਆਦਿ ਲਈ ਭੋਜਨ ਉਦਯੋਗ, ਵੈੱਟ-ਸਮਰੱਥਾ ਵਧਾਉਣ ਲਈ, ਕਾਗਜ਼-ਉਦਯੋਗ।
|
ਸਾਈਲੀਅਮ ਸੀਡ (ਫਲੀਵਰਟ, ਫਲੀ ਸੀਡ)
|
ਪਲਾਟੈਂਗੋ ਐਰਿਨੇਰੀਆ ਜਾਂ ਪੀ. ਓਵਾਟਾ ਦਾ ਬੀਜ ਭਾਰਤ, ਸਪੇਨ, ਫ਼ਰਾਂਸ, ਸਾਈਪਰਸ
|
ਪਾੱਲੀਯੂਰਨਾਈਡਾਂ ਦਾ ਮਿਸ਼ਰਨ
|
ਅਰੈਬਿਨੋਸ. ਡੀ ਗੁਲੂਕੋਜ਼ ਡੀਜ਼ਾਈਲੋਜ਼ ਐਲਡੋਬਾ-ਇਓਨਿਕ ਐਸਿਡ
|
ਕੱਪੜੇ ਦੀ ਛਪਾਈ ਵਿਚ ਕਦੇ ਕਦੇ ਟਰੈਗਾ-ਕੈਂਥ ਗੂੰਦ ਦੀ ਥਾਂ ਵਰਤਿਆ ਜਾਂਦਾ ਹੈ। ਰੇਸ਼ਮ ਦੀ ਸਾਰੀਜਿੰਗ ਲਈ ਅਤੇ ਦਵਾਈ ਦੇ ਤੌਰ ਤੇ।
|
ਕੁਇੰਸ ਸੀਡ
|
ਛੋਟੇ ਦਰਖ਼ਤ ਦੇ ਫ਼ਲ ਤੇ ਬੀਜ। ਆਰਡਰ ਰੋਜ਼ੇਸ਼ੀ ਸਾਈਡੋਨੀਆ ਵਲਗੈਰਿਸ। ਈਰਾਨ, ਪੁਰਤਗ਼ਾਲ ਅਮਰੀਕਾ
|
ਸੈਲੂਲੋਜ਼, ਅਰੈਬਿਨੋਸ, ਜਾਈਲੋਜ਼
|
ਅਰੈਬਿਨੌਸ, ਐਲੱਡੋਬਾ-ਇਓਨਿਕ ਐਸਿਡਾਂ ਦਾ ਮਿਸ਼ਰਨ, ਸੈਲੂਲੋਜ਼।
|
ਹੱਥ ਧੋਣ ਵਾਲੇ ਘੋਲਾਂ ਵਿਚ ਸ਼ਾਂਤੀਕਾਰਕ। ਦਵਾਈਆਂ ਬਣਾਉਣ ਵਿਚ।
|
ਟਰੈਗਾਕੈਂਥ
|
ਝਾੜੀ। ਐਸਟਰੇਗੈਲਸ। ਈਰਾਨ, ਕੁਰਦੀਸਤਾਨ ਮੈਸੋਪੋਟਾਮੀਆ ਜ਼ਿਲ੍ਹੇ ਅਨਾਤਲੀਆ।
|
ਕੰਪਲੈਕਸ ਆਰਗੈਨਿਕ ਐਸਿਡ ਦਾ ਕੈਲਸੀਅਮ ਸਾਲਟ
|
ਗਲੂਕਯੂਰੋਨੋਇਕ ਐਸਿਡ ਆਰਮਿਨਸ
|
ਕੱਪੜੇ ਦੀ ਛਪਾਈ ਵਿਚ ਸੰਘਣਕ ਦਵਾਈਆਂ ਬਣਾਉਣ, ਸ਼ਿੰਗਾਰ ਸਮੱਗਰੀ, ਸੰਘਣਕ ਅਤੇ ਕੋਲਾਂ ਇਡ ਪ੍ਰੋਟੈਕਟਿਵ ਏਜੰਟ।
|
ਹ. ਪੁ.––ਐਨ. ਬ੍ਰਿ. 10 : 1034; ਚੈ. ਐਨ. 6 : 655
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First