ਗੋਂਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਂਦਾ. ਇੱਕ ਖਤ੍ਰੀ , ਜਿਸ ਨੇ ਗੁਰੂ ਅਮਰਦੇਵ ਦੀ ਸਹਾਇਤਾ ਨਾਲ ਗੋਇੰਦਵਾਲ ਨਗਰ ਵਸਾਇਆ। ੨ ਸਤਿਗੁਰੂ ਹਰਿਰਾਇ ਜੀ ਦਾ ਇੱਕ ਪ੍ਰੇਮੀ ਸਿੱਖ , ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰ ਲਈ ਕਾਬੁਲ ਭੇਜਿਆ. ਇਸ ਨੇ ਇੱਕ ਵੇਰ ਧ੍ਯਾਨ ਵਿੱਚ ਚਰਣ ਫੜਕੇ ਗੁਰੂ ਸਾਹਿਬ ਨੂੰ ਚਿਰ ਤੀਕ ਕੀਰਤਪੁਰ ਬੈਠੇ ਅਚਲ ਕਰ ਰੱਖਿਆ ਸੀ. ਇਸ ਨੂੰ ਕਈ ਸਿੱਖ ਲੇਖਕਾਂ ਨੇ ਗੁਰੀਆ ਭੀ ਲਿਖਿਆ ਹੈ. ਦੇਖੋ, ਗੁਰੀਆ ੨। ੩ ਦੇਖੋ, ਗੋਇੰਦਾ। ੪ ਮੂਲੋਵਾਲ (ਰਾਜ ਪਟਿਆਲਾ) ਦਾ ਵਸਨੀਕ ਇੱਕ ਜੱਟ , ਜੋ ਨੌਵੇਂ ਸਤਿਗੁਰੂ ਦਾ ਸਿੱਖ ਹੋਇਆ ਜਿਸ ਨੂੰ ਸਤਿਗੁਰੂ ਨੇ ਪਿੰਡ ਦਾ ਚੌਧਰੀ ਥਾਪਿਆ। ੫ ਦੇਖੋ, ਗੂੰਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਂਦਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੋਂਦਾ : ਸਿੱਖ ਇਤਿਹਾਸ ਵਿਚ ਇਸ ਨਾਂ ਦੇ ਤਿੰਨ ਸਿੱਖ ਹੋਏ ਹਨ। ਗੋਂਦਾ ਨਾਂ ਦਾ ਇਕ ਖੱਤਰੀ ਗੁਰੂ ਅਮਰਦਾਸ ਜੀ ਵੇਲੇ ਹੋਇਆ ਹੈ ਜਿਸ ਦੀ ਜ਼ਮੀਨ ਤੇ ਅਤੇ ਜਿਸ ਦੇ ਨਾਂ ਤੇ ਗੁਰੂ ਜੀ ਨੇ ਗੋਇੰਦਵਾਲ ਸਾਹਿਬ ਦੀ ਨਗਰੀ ਵਸਾਈ।

ਗੋਂਦਾ ਨਾਂ ਦਾ ਇਕ ਸਿੱਖ ਗੁਰੂ ਹਰਿਰਾਇ ਜੀ ਦਾ ਪ੍ਰੇਮੀ ਸਿੱਖ ਹੋਇਆ ਜਿਸ ਨੂੰ ਗੁਰੂ ਜੀ ਨੇ ਪ੍ਰਚਾਰ ਲਈ ਕਾਬਲ ਭੇਜਿਆ ਸੀ। ਇਸ ਨੇ ਇਕ ਵਾਰ ਧਿਆਨ ਵਿਚ ਚਰਣ ਫੜ ਕੇ ਗੁਰੂ ਜੀ ਨੂੰ ਕਾਫ਼ੀ ਚਿਰ ਤੀਕ ਕੀਰਤਪੁਰ ਬੈਠੇ ਅਚਲ ਕਰ ਰੱਖਿਆ ਸੀ। ਇਸ ਨੂੰ ਕਈ ਸਿੱਖ ਲੇਖਕਾਂ ਨੇ ਗੁਰੀਆ ਵੀ ਲਿਖਿਆ ਹੈ।

ਗੋਂਦਾ ਨਾਂ ਦਾ ਇਕ ਜੱਟ ਪਟਿਆਲੇ ਦੇ ਪਿੰਡ ਮੂਲੋਵਾਲ ਦਾ ਹੋਇਆ ਹੈ ਜੋ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੋਇਆ। ਗੁਰੂ ਜੀ ਨੇ ਇਸ ਨੂੰ ਮੂਲੋਵਾਲ ਦਾ ਚੌਧਰੀ ਥਾਪਿਆ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-02-44-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 429. 431

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.