ਗਜ਼ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਜ਼ (ਨਾਂ,ਪੁ) 1 ਹਲਟ ਵਾਲੇ ਬੈੜ ਦੇ ਚੱਕਰ ਵਿੱਚ ਲੱਗਾ ਲੋਹੇ ਦਾ ਸਰੀਆ 2 ਕੱਪੜਾ ਮਿਣਨ ਦਾ ਸੀਖ਼ ਪੁਰ ਨਿਸ਼ਾਨ ਲੱਗਾ ਸੋਲਾਂ ਗਿਰ੍ਹਾ ਲੰਮਾ ਪੈਮਾਨਾ 3 ਸਾਰੰਗੀ ਆਦਿ ਵਜਾਉਣ ਦਾ ਕਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਜ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਜ਼ [ਨਾਂਪੁ] 36 ਇੰਚ ਦਾ ਇੱਕ ਮਾਪ; ਕੱਪੜੇ ਸਿਊਣ ਵਾਲ਼ੀ ਮਸ਼ੀਨ ਦਾ ਇੱਕ ਪੁਰਜ਼ਾ; ਬੰਦੂਕ ਸਾਫ਼ ਕਰਨ ਵਾਲ਼ੀ ਇੱਕ ਛੜੀ; ਤੀਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਜ਼ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਜ਼, (ਫ਼ਾਰਸੀ : ਗਜ਼ ) \ ਪੁਲਿੰਗ : ੧.ਲੋਹੇ ਦੀ ਸੀਖ਼; ੨. ਇੱਕ ਮਾਪ ਜੋ ਸੋਲਾਂ ਗਿਰਾਂ ਜਾਂ ੩੬ ਇੰਚ ਦਾ ਹੁੰਦਾ ਹੈ; ੩. ਸਰੰਦਾ, ਸਾਰੰਗੀ ਆਦਿ ਵਜਾਉਣ ਲਈ ਵਾਲਾਂ ਦਾ ਕਮਾਨਚਾ; ੪. ਬੰਦੂਕ ਕਸਣ ਜਾਂ ਸਾਫ਼ ਕਰਨ ਦਾ ਸਰੀਆ; ੫. ਤੀਰ

–ਗਜ਼ ਕਰਨਾ, ਮੁਹਾਵਰਾ : ੧. ਮਿਣਤੀ ਕਰਨਾ; ੨. ਬੰਦੂਕ ਸਾਫ਼ ਕਰਨਾ

–ਗਜ਼ ਕੁ, ਵਿਸ਼ੇਸ਼ਣ : ਗਜ਼ ਭਰ

–ਗਜ਼ ਘਤਣਾ,  ਮੁਹਾਵਰਾ : ੧. ਨਗਾਰੇ ਜਾਂ ਢੋਲ ਤੇ ਡੱਗਾ ਲਾਉਣਾ : ‘ਫਜਰ ਹੋਈ ਕਿੜਾਊਆਂ (ਢੋਲ ਦੀ ਨਿਗਾਰਚੀ) ਗਜ ਘੱਤੇ, ਵੇਖ ਖੇੜਿਆਂ ਵਾਰਰਾਂ ਦਾੜ੍ਹੀਆਂ ਨੀ’ (ਹੀਰ ਵਾਰਿਸ)

–ਗਜ਼ਧਰ,  ਪੁਲਿੰਗ : ੧.ਦਰਜ਼ੀ; ੨. ਸਰੰਦਾ ਆਦਿ ਵਜਾਉਣ ਵਾਲਾ

–ਗਜ ਫੇਰਨਾ, ਮੁਹਾਵਰਾ : ੧. ਮਿਣਤੀ ਕਰਨਾ; ੨. ਬੰਦੂਕ ਜਾਂ ਹੁੱਕੇ ਨੂੰ ਸਾਫ਼ ਕਰਨਾ

–ਗਜ਼ ਭਰ,  ਵਿਸ਼ੇਸ਼ਣ : ਇੱਕ ਗਜ਼ ਲੰਮਾ, ਗਜ ਕੁ

–ਗਜ਼ ਮਾਰਨਾ, ਮੁਹਾਵਰਾ : ਕਮਾਈ ਕਰਨਾ, ਧਨ ਪੈਦਾ ਕਰਨਾ

–ਨੰਬਰੀ (ਲੰਬਰੀ) ਗਜ਼ , ਪੁਲਿੰਗ : ੩੬ ਇੰਚ ਦਾ ਪਰਮਾਣੀਕ ਗਜ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-36-27, ਹਵਾਲੇ/ਟਿੱਪਣੀਆਂ:

ਗਜ਼ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਜ਼, (ਫ਼ਾਰਸੀ : ਗਜ਼ ) ਪੁਲਿੰਗ : ਕਬੂਤਰਾਂ ਦੀ ਸਿਖਲਾਈ ਲਈ ਇੱਕ ਲੰਮੀ ਛੜੀ ਜਿਸ ਦੇ ਸਿਰੇ ਉੱਤੇ ਲੀਰ ਬੱਧੀ ਹੁੰਦੀ ਹੈ

–ਗਜ਼ ਮਾਰਨਾ, ਮਹਾਵਰਾ : ਕਬੂਤਰਾਂ ਦੀ ਸਿਖਾਉਣਾ : ‘ਗਾਜ਼ੀਆ ਗਜ਼ ਵੀ ਨਾ ਮਾਰ ਵੇ’ (ਨੈ ਝਨਾਂ)

–ਗਾਜ਼ੀ, ਪੁਲਿੰਗ : ਕਬੂਤਰਾਂ ਨੂੰ ਸਿਖਲਾਉਣ ਵਾਲਾ : ‘ਗਾਜ਼ੀਆ ਗਜ਼ ਵੀ ਨਾ ਮਾਰ ਵੇ’ (ਨੈ ਝਨਾਂ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-36-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.