ਘੋਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਲ (ਨਾਂ,ਪੁ) ਇੱਕ ਦੂਜੇ ਨੂੰ ਢਾਹੁਣ ਵਾਲਾ ਭਲਵਾਨਾਂ ਦਾ ਮੁਕਾਬਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Solution (ਸਅਲੂਸ਼ਅਨ) ਘੋਲ: ਇਹ ਇਕ ਪ੍ਰਕਿਰਿਆ ਹੈ, ਜਿਸ ਦੁਆਰਾ ਮੂਲ-ਤੱਤ (the solute) ਜੋ ਠੋਸ ਜਾਂ ਗੈਸਾਂ ਦੇ ਰੂਪ ਵਿੱਚ ਹੋਣ, ਪਰ ਜਦੋਂ ਉਹ ਤਰਲ (the solvent) ਨਾਲ ਮਿਲਦੇ ਹਨ ਤਦ ਉਹ ਦ੍ਰਵ ਦਸ਼ਾ ਅਖ਼ਤਿਆਰ ਕਰ ਲੈਂਦੇ ਹਨ। ਰਸਾਇਣਿਕ ਛਿੱਜਣ ਦੁਆਰਾ ਠੋਸ ਚਟਾਨਾਂ ਪਾਣੀ ਵਿੱਚ ਘੁਲ ਜਾਂਦੀਆਂ ਹਨ। ਪਰ ਚੂਨਾਮਈ ਚਟਾਨਾਂ (calcareous rocks) ਵਰਖਾ ਜਲ ਨਾਲ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ, ਕਿਉਂਕਿ ਵਾਯੂਮੰਡਲ ਤੋਂ ਕਾਰਬਨਡਾਇਆਕ-ਸਾਈਡ (carbondioxide) ਵਰਖਾ ਵਿਚ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਕੁਝ ਤੇਜ਼ਾਬੀਪਣ ਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਲ. ਦੇਖੋ, ਘੋਲਣਾ। ੨ ਸੰ. ਸੰਗ੍ਯਾ—ਅਧਰਿੜਕ. ਮਠਾ। ੩ ਖੱਟੀ ਲੱਸੀ. ਤਕ੍ਰ। ੪ ਕੇਸ ਧੋਣ ਦਾ ਖਾਰ । ੫ ਦੇਖੋ, ਘੁਲਣਾ. “ਇਸ ਪ੍ਰਕਾਰ ਬਹੁ ਘੋਲ ਦਿਖਾਯੋ.” (ਗੁਪ੍ਰਸੂ) ਕੁਸ਼ਤੀ ਵਿਖਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੋਲ (ਕ੍ਰਿ.। ਪੰਜਾਬੀ ਘੁਲਨਾ=ਖੁਰ ਕੇ ਪਾਣੀ ਆਦਿ ਦ੍ਰੱਵ ਵਿਚ ਰਲ ਜਾਣਾ ਇਸ ਦਾ ਪ੍ਰੇਰਣਾਰਥ ਸਰੂਪ ਹੈ ਘੋਲਨਾ। ਘੋਲਨਾ ਤੋਂ ਘੇਲ। ਦੇਖੋ , ਘੁਲ) ੧. ਖੋਰ ਕੇ। ਝੋਲ ਕੇ। ਯਥਾ-‘ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ’।

੨. (ਪੰਜਾਬੀ ਘੁਲਨਾ=ਗੋਲ ਚੱਕ੍ਰ ਵਿਚ ਟੁਰਨਾ, ਜਿਹਾ ਕੁ ਹਵਾ ਦਾ ਘੁਲਨਾ, ਪੌਣ ਘੁਲ ਪਈ ਹੈ। ਉਸ ਦਾ ਪ੍ਰੇਰਣਾਰਥਕ ਰੂਪ ਹੈ ਘੋਲਨਾ=ਫੇਰਨਾ, ਵਾਰਨਾ, ਘੁੰਮਾਉਣਾ) ਬਲਿਹਾਰ, ਸਦਕੇ , ਵਾਰੀ। ਯਥਾ-‘ਘੋਲਿ ਘੁਮਾਈ ਲਾਲਨਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.