ਚੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ (ਨਾਂ,ਪੁ) 1 ਪਸ਼ੂਆਂ ਦੇ ਮੱਥੇ ਦਾ ਸਫ਼ੈਦ ਚਟਾਕ 2 ਰਾਤ ਸਮੇਂ ਚਾਨਣ ਕਰਨ ਵਾਲਾ ਗ੍ਰਹਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ 1 [ਨਾਂਪੁ] ਚੰਨ , ਪ੍ਰਿਥਵੀ ਦਾ ਉਪਗ੍ਰਹਿ; ਇੱਕ ਗਹਿਣਾ; ਪਿਆਰੇ ਬਾਲਕ ਦਾ ਸੰਬੋਧਨੀ ਨਾਮ 2 [ਨਾਂਪੁ] ਪਸ਼ੂਆਂ ਦੇ ਮੱਥੇ ਦਾ ਚਿੱਟਾ ਫੁੱਲ 3 [ਵਿਸ਼ੇ] ਕੁਝ, ਥੋੜ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੰਦ. ਸੰ. चन्द्. ਧਾ—ਚਮਕਣਾ, ਖ਼ੁਸ਼ ਹੋਣਾ। ੨ ਸੰ. ਚੰਦ੍ਰ. ਸੰਗ੍ਯਾ—ਚੰਦ੍ਰਮਾ. ਚਾਂਦ. “ਚੰਦ ਦੇਖਿ ਬਿਗਸਹਿ ਕਉਲਾਰ.” (ਬਸੰ ਮ: ੫) ਦੇਖੋ, ਸੋਮ ੨। ੩ ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. “ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ.”1 (ਗੁਪ੍ਰਸੂ) ਅਰਥਾਤ ੧੬੩੧। ੪ ਚੰਦ੍ਰਸ੍ਵਰ. ਇੜਾ ਨਾੜੀ. “ਚੰਦ ਸਤ ਭੇਦਿਆ.” (ਮਾਰੂ ਜੈਦੇਵ) ਦੇਖੋ, ਚੰਦਸਤ ੨। ੫ ਭਾਵ—ਆਤਮਾ. “ਚੰਦੁ ਗੁਪਤੁ ਗੈਣਾਰਿ.” (ਬਿਲਾ ਥਿਤੀ ਮ: ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬ ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂ੄ਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ” ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ. ਇਸ ਦਾ ਪ੍ਰਸਿੱਧ ਨਾਮ ਚੰਦ ਬਰਦਾਈ ਹੈ। ੭ ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮ ਫ਼ਾਵਿ—ਕੁਛ. ਤਨਿਕ. ਥੋੜਾ. “ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ.” (ਨਸੀਹਤ) ੯ ਕਿਤਨਾ. ਕਿਸਕ਼ਦਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਦ (ਸੰ.। ਸੰਸਕ੍ਰਿਤ ਚੰਦ:) ੧. ਚੰਦ੍ਰਮਾ , ਚੰਨ। ਧਰਤੀ ਦਾ ਉਪਗ੍ਰਹ ਜੋ ਰਾਤ ਸਮੇਂ ਸੂਰਜ ਨਾਲੋਂ ਮੱਧਮ ਚਾਨਣ ਦੇਂਦਾ ਹੈ। ਯਥਾ-‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ’।

੨. ਚੰਦ ਤੋਂ ਭਾਵ ਪਰਮਾਤਮਾ। ਯਥਾ-‘ਚੰਦੁ ਗੁਪਤੁ ਗੈਣਾਰਿ’ ਦਸਮ ਦੁਆਰ ਰੂਪ ਆਕਾਸ ਵਿਖੇ ਪਰਮਾਤਮਾ ਗੁਪਤ ਹੈ।

੩. ਨਾੜੀ ।         ਦੇਖੋ , ‘ਚੰਦ ਸਤ

੪. ਵੈਰਾਗ।        ਦੇਖੋ, ‘ਚੰਦ ਸੂਰਜ ਕੀ ਪਾਏ ਗੰਢ

੫. ਗਿਆਨ। ਦੇਖੋ, ‘ਚੰਦੁ ਚੜਿਆ’, ‘ਚੰਦੋ ਦੀਪਾਇਆ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੰਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੰਦ, (ਫ਼ਾਰਸੀ : ਚੰਦ, ਪਹਿਲਵੀ :ਦੰਦ; ਜ਼ੰਦ, ਚ੍ਵੰਤ; √ਚੂ; ਟਾਕਰੀ \ ਸੰਸਕ੍ਰਿਤ : कियत्) \  ਵਿਸ਼ੇਸ਼ਣ : ਕੁਝ, ਥੋੜਾ, ਤਨਿਕ : ‘ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ’ (ਨਸੀਹਤ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-16-03-38-56, ਹਵਾਲੇ/ਟਿੱਪਣੀਆਂ:

ਚੰਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੰਦ, (ਪ੍ਰਾਕ੍ਰਿਤ : चंदअ; ਸੰਸਕ੍ਰਿਤ : चन्द्र√चन्द्=ਚਮਕਣਾ; ਟਾਕਰੀ \ ਲਾਤੀਨੀ : ਕੈਂਡ) \ ਪੁਲਿੰਗ : ੧. ਚੰਨ ਚੰਦਰਮਾ, ਰਾਤ ਨੂੰ ਚਾਨਣ ਕਰਨ ਵਾਲਾ ਗ੍ਰਹਿ; ੨. ਪਿਆਰਾ ਬਾਲਕ; ੩.  ਸੋਹਣਾ ਆਦਮੀ; ੪. ਢਾਲ ਦਾ ਬਰੰਜੀ ਫੁੱਲ; ੫. ਪਸ਼ੂਆਂ ਦੇ ਮੱਥੇ ਦਾ ਸਫੈਦ ਫੁੱਲ; ੬.  ਉਹ ਗੋਲ ਨਿਸ਼ਾਨ ਜੋ ਚਾਚਮਾਰੀ ਦੇ ਗੱਭੇ ਹੁੰਦਾ ਹੈ; ੭.  ਇੱਕ ਗਹਿਣਾ ੮. ਇੱਕ ਦੀ ਸੰਖਿਆ ਦਾ ਬੋਧਕ ਕਿਉਂਕਿ ਚੰਦਰਮਾ ਇੱਕ ਮੰਨਿਆ ਹੈ : ‘ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ’

(ਗੁਰ ਪ੍ਰਤਾਪ ਸੂਰਜਪ੍ਰਕਾਸ਼)

–ਚੰਦ ਉੱਤੇ ਥੁੱਕਣਾ, ਮੁਹਾਵਰਾ : ਚੰਗੇ ਆਦਮੀ ਨੂੰ ਬੁਰਾ ਬਣਾਉਣ ਦੀ ਕੋਸ਼ਿਸ਼ ਕਰਨਾ

–ਚੰਦਗ੍ਰਹਿਣ, ਪੁਲਿੰਗ : ਉਹ ਅਵਸਥਾ ਜਦੋਂ ਕਿ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਅਤੇ ਇਸ ਦਾ ਸਾਇਆ ਚੰਦ ਉੱਤੇ ਪੈਂਦਾ ਹੈ ਜਿਸ ਦੇ ਕਾਰਨ ਸਾਨੂੰ ਚੰਦ ਜਾਂ ਤਾਂ ਧੁੰਦਲਾ ਵਿਖਾਈ ਦਿੰਦਾ ਹੈ ਤੇ ਜਾਂ ਉਸ ਦਾ ਕੁਝ ਹਿੱਸਾ ਵਿਖਾਈ ਨਹੀਂ ਦਿੰਦਾ

–ਚੰਦ ਚੜ੍ਹ ਜਾਣਾ, ਮੁਹਾਵਰਾ : ਬਹੁਤ ਖ਼ੁਸ਼ੀ ਹੋਣਾ

–ਚੰਦ ਚੜ੍ਹਨਾ, ਮੁਹਾਵਰਾ : ੧. ਸਤੋਗੁਣ ਦਾ ਪਰਕਾਸ਼ ਹੋਣਾ; ੨. ਕਿਸੇ ਐਸੇ ਕਰਮ ਦਾ ਹੋਣਾ ਜਿਸ ਵਲ ਦੁਨੀਆ ਵੇਖੇ; ੩.  ਕੋਈ ਅਜੇਹਾ ਸਾਕਾ ਹੋਣਾ ਜਿਸ ਦੀ ਉਮੀਦ ਨਾ ਹੋਵੇ; ੪. ਪੱਖ ਦੇ ਮੁਤਾਬਕ ਏਕਮ ਨੂੰ ਚੰਦ ਦਾ ਨਜ਼ਰ ਆਉਣਾ; ੫. ਮਹੀਨਾ ਪੂਰਾ ਹੋਣਾ ; ਨਵਾਂ ਮਹੀਨਾ ਚੜ੍ਹਨਾ

–ਚੰਦ ਚੜ੍ਹੇ ਤੰਦ ਪਰਵਾਨ, ਅਖੌਤ : ਯੋਗ ਸਮੇਂ ਤੇ ਥੋੜੀ ਜੇਹੀ ਸੇਵਾ, ਭੇਟਾ ਜਾਂ ਸਹਾਇਤਾ ਦੀ ਮਹਾਨਤਾ ਦੱਸਣ ਲਈ ਕਹਿੰਦੇ ਹਨ

–ਚੰਦ ਚਾੜ੍ਹਨਾ, ਮੁਹਾਵਰਾ : ਨੁਕਸਾਨ ਵਾਲਾ ਕੰਮ ਕਰਨਾ, ਕੰਮ ਵਿਗਾੜਨਾ

–ਚੰਦ ਤਾਰਾ, ਪੁਲਿੰਗ : ਚੰਦ ਤੇ ਤਾਰੇ ਦਾ ਮੁਸਲਮਾਨੀ ਨਿਸ਼ਾਨ

–ਚੰਦ ਤੇ ਥੁੱਕਿਆਂ ਥੁੱਕ ਆਪਣੇ ਮੂੰਹ ਤੇ ਹੀ ਡਿੱਗਦਾ ਹੈ, ਅਖੌਤ : ਜੋ ਨੇਕ ਆਦਮੀ ਤੇ ਤੁਹਮਤ ਲਾਈ ਜਾਵੇ ਤਾਂ ਲੋਕ ਤੁਹਮਤ ਲਾਉਣ ਵਾਲੇ ਨੂੰ ਬੁਰਾ ਸਮਝਦੇ ਹਨ

–ਚੰਦ ਨੂੰ ਗ੍ਰਹਿਣ ਲੱਗਣਾ, ਮੁਹਾਵਰਾ : ੧. ਚੰਗੀ ਚੀਜ਼ ਵਿੱਚ ਕੋਈ ਐਬ ਜਾਂ ਨੁਕਸ ਹੋਣਾ, ਹੁਸੀਨ ਚਿਹਰੇ ਤੇ ਕੋਈ ਦਾਗ਼ ਪੈ ਜਾਣਾ; ੨. ਕਿਸੇ ਸੋਹਣੇ ਦੀ ਸ਼ਾਦੀ ਕਿਸੇ ਬਦਸੂਰਤ ਨਾਲ ਹੋ ਜਾਣਾ

–ਚੰਦ ਨੂੰ ਤਿਨਕਾ ਪਰਵਾਨ, ਅਖੌਤ : ੧. ਵੱਡੇ ਆਦਮੀ ਤੁੱਛ ਭੇਟਾ ਲੈ ਕੇ ਪਰਸੰਨ ਹੋ ਜਾਂਦੇ ਹਨ; ੨. ਵਕਤ ਸਿਰ ਥੋੜੀ ਮਦਦ ਕੰਮ ਸੁਆਰ ਦੇਂਦੀ ਹੈ (ਭਾਈ ਬਿਸ਼ਨਦਾਸ ਪੁਰੀ)

–ਚੰਦ ਨੂੰ ਪਰਵਾਰ ਲੱਗਣਾ, ਮੁਹਾਵਰਾ : ਚੰਦ ਦੇ ਆਲੇ ਦੁਆਲੇ ਇੱਕ ਘੇਰਾ ਜਿਹਾ ਬਣ ਜਾਣਾ ਜਿਸ ਬਾਰੇ ਪਰਸਿਧੀ ਹੈ ਕਿ ਇਹ ਅਨ੍ਹੇਰੀ ਜਾਂ ਮੀਂਹ ਆਉਣਾ ਦਾ ਸੂਚਕ ਹੁੰਦਾ ਹੈ

–ਚੰਦਾ ਮਾਮਾ, ਪੁਲਿੰਗ : ਚੰਨ ਨੂੰ ਬੱਚੇ ਪਿਆਰ ਨਾਲ ਆਖਦੇ ਹਨ

–ਚਾਰ ਚੰਦ ਲਾਉਣਾ, ਮੁਹਾਵਰਾ : ੧. ਰੌਣਕ ਵਧਾਉਣਾ; ੨. ਸ਼ਾਨ ਵਧਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 78, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-16-03-39-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.